
ਐਸ.ਬੀ.ਆਈ. ਯੋਨੋ ਦੀ ਤੀਜੀ ਵਰ੍ਹੇਗੰਢ ਮੌਕੇ ਡਿਜੀਟਲ ਬੈਂਕਿੰਗ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ
ਚੰਡੀਗੜ੍ਹ, 28 ਨਵੰਬਰ (ਪ.ਪ.) : ਐਸ.ਬੀ.ਆਈ. ਯੋਨੋ ਦੀ ਤੀਜੀ ਵਰ੍ਹੇਗੰਢ ਮੌਕੇ ਭਾਰਤੀ ਸਟੇਟ ਬੈਂਕ ਨੇ ਵਰਤਮਾਨ ਕੋਵਿਡ ਕਾਲ ਵਿਚ ਡਿਜੀਟਲ ਬੈਂਕਿੰਗ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਯੋਨੋਸਾਈਕਲੋਥਾਨ ਕਰਵਾਇਆ। ਇਸ ਸਾਈਕਲਾਥਾਨ ਨੂੰ ਸੰਯੁਕਤ ਰੂਪ ਵਿਚ ਕਮਲ ਕਿਸ਼ੋਰ ਯਾਦਵ ਮਿਊਂਸੀਪਲ ਕਮਿਸ਼ਨਰ ਅਤੇ ਸੀ.ਡੀ.ਓ., ਸਮਾਰਟ ਸਿਟੀ ਚੰਡੀਗੜ੍ਹ, ਅਨੁਕੂਲ ਭਟਨਾਗਰ (ਮੁੱਖ ਮਹਾਂਪ੍ਰਬੰਧਕ, ਐਸ.ਬੀ.ਆਈ.) ਅਤੇ ਸੁਰੇਂਦਰ ਰਾਣਾ (ਮਹਾਂਪ੍ਰਬੰਧਕ ਐਸ.ਬੀ.ਆਈ.) ਨੇ ਸੁਖਨਾ ਝੀਲ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਲਗਭਗ 50 ਲੋਕਾਂ ਨੇ ਇਸ ਵਿਚ ਭਾਗ ਲਿਆ ਅਤੇ ਸੁਖਨਾ ਝਂਲ ਤੋਂ ਰੋਜ਼ਗਾਰਡਨ, ਫ਼੍ਰੈਗਰੈਸਗਾਰਡਨ ਨੂੰ ਹੁੰਦੇ ਹੋਏ ਸੈਕਟਰ-17 ਵਿਚ ਐਸ.ਬੀ.ਆਈ. ਦੇ ਮੁੱਖ ਦਫ਼ਤਰ ਤਕ ਸਾਈਕਲ ਚਲਾ ਕੇ ਪੁੱਜੇ। ਇਸ ਰੈਲੀ ਵਿਚ ਆਡੀਉ-ਵੀਡੀਉ ਦੇ ਮਾਧਿਅਮ ਨਾਲ ਐਸ.ਬੀ.ਆਈ. ਯੋਨੋ ਦੀ ਵਿਸ਼ੇਸ਼ਤਾਵਾਂ 'ਤੇ ਚਾimageਨਣਾ ਪਾਇਆ ਗਿਆ।