
ਕਾਲਜ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਵੈਬੀਨਾਰ
ਚੰਡੀਗੜ੍ਹ, 28 ਨਵੰਬਰ (ਪ.ਪ.) : 'ਮਿਟੀ ਧੁੰਧ ਜੱਗ ਚਾਨਣ ਹੋਆ' ਵਿਸ਼ੇ 'ਤੇ ਜੀ.ਜੀ.ਡੀ.ਐਸ.ਡੀ. ਕਾਲਜ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਵੈਬੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੇ ਰਿਸੋਰਸਪਰਸਨ ਰਿਆਤ ਬਾਹਰਾ ਯੂਨੀਵਰਸਟੀ ਦੇ ਵਾਈਸ ਚਾਂਸਲਰ ਡਾ. ਪਰਵਿੰਦਰ ਸਿੰਘ ਸਨ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਕਾਲਜ ਮੈਨੇਜਮੈਂਟ ਦੇ ਪ੍ਰਧਾਨ ਸ੍ਰੀ ਉਪਕਾਰ ਕ੍ਰਿਸ਼ਨ ਸ਼ਰਮਾ ਅਤੇ ਕਾਲਜ ਪ੍ਰਿੰਸੀਪਲ ਡਾ. ਬਲਰਾਜ ਥਾਪਰ ਨੇ ਮੁੱਖ ਮਹਿਮਾਨ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਵੈਬੀਨਾਰ ਉਪਰੰਤ ਵਿਦਿਆਰਥੀਆਂ ਲਈ ਕਈ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਪੋਸਟਰ ਮੇਕਿੰਗ, ਸਪੀਚ ਅਤੇ ਕਵਿਤਾ ਗਾਇਨ ਮੁਕਾਬਲੇ ਸ਼ਾਮਲ ਸਨ। ਵੈਬੀਨਾਰ ਦੇ ਅੰਤ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਵਿੰਦਰ ਕੌਰ ਚਹਿਲ ਨੇ ਮੁੱਖ ਮਹਿਮਾਨ ਡਾ. ਪਰਵਿੰਦਰ ਸਿੰਘ ਤੇ ਵੈਬੀਨਾਰ ਦੀ ਸ਼ਮੂਲੀਅਤ ਕਰ ਰਹੇ ਹਰ ਬਾਸ਼ਿੰਦੇ ਦਾ ਧਨਵਾਦ ਕੀਤਾ। ਵੈਬੀਨਾਰ ਵਿਚ ਵਿਭਾਗ ਦੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂimage ਨੇ ਸ਼ਮੂਲੀਅਤ ਕੀਤੀ।