ਅਧਿਆਪਕਾਂ ਦੇ ਮੁੱਦੇ 'ਤੇ ਨਵਜੋਤ ਸਿੱਧੂ ਨੇ ਘੇਰੀ ਦਿੱਲੀ ਸਰਕਾਰ 
Published : Nov 29, 2021, 4:27 pm IST
Updated : Nov 29, 2021, 4:27 pm IST
SHARE ARTICLE
navjot singh sidhu
navjot singh sidhu

ਕਿਹਾ, ਕੱਚ ਦੇ ਘਰਾਂ 'ਚ ਰਹਿਣ ਵਾਲਿਆਂ ਨੂੰ ਦੂਜਿਆਂ 'ਤੇ ਪੱਥਰ ਨਹੀਂ ਸੁੱਟਣੇ ਚਾਹੀਦੇ

ਚੰਡੀਗੜ੍ਹ : ਜਿਵੇਂ ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਉਵੇਂ ਉਵੇਂ ਸਿਆਸੀ ਸਰਗਰਮੀਆਂ ਵੀ ਵਧਦੀਆਂ ਜਾ ਰਹੀਆਂ ਹਨ ਅਤੇ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਚੰਗੇ ਕੰਮ ਗਿਣਵਾ ਰਹੀਆਂ ਹਨ। ਇਨ੍ਹਾਂ ਹੀ ਨਹੀਂ ਹਰ ਹਰ ਸਿਆਸੀ ਆਗੂ ਆਪਣੀ ਪਾਰਟੀ ਦੀ ਹਮਾਇਤ ਕਰਦਿਆਂ ਦੂਜਿਆਂ ਪਾਰਟੀਆਂ ਦੀਆਂ ਖ਼ਾਮੀਆਂ ਲੋਕਾਂ ਸਾਹਮਣੇ ਰੱਖ ਰਹੇ ਹਨ। ਇਸ ਤਰ੍ਹਾਂ ਹੀ ਪਿਛਲੇ ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸ਼ਬਦੀ ਵਾਰ ਜਾਰੀ ਹੈ।

Kejriwal gives 8 guarantees to teachers for education reforms in PunjabKejriwal gives 8 guarantees to teachers for education reforms in Punjab

ਹੁਣ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਸਰਕਾਰ ਨੂੰ ਘਰਦਿਆਂ ਕਿਹਾ ਕਿ ''ਕੱਚ ਦੇ ਘਰਾਂ ਵਿਚ ਰਹਿਣ ਵਾਲਿਆਂ ਨੂੰ ਦੂਜਿਆਂ 'ਤੇ ਪੱਥਰ ਨਹੀਂ ਸੁੱਟਣੇ ਚਾਹੀਦੇ। ਅਰਵਿੰਦ ਕੇਜਰੀਵਾਲ ਜੀ ਤੁਸੀਂ ਮਹਿਲਾ ਸਸ਼ਕਤੀਕਰਨ, ਨੌਕਰੀਆਂ ਅਤੇ ਅਧਿਆਪਕਾਂ ਦੀ ਗੱਲ ਕਰਦੇ ਹੋ। ਹਾਲਾਂਕਿ, ਤੁਹਾਡੀ ਕੈਬਨਿਟ ਵਿਚ ਇੱਕ ਵੀ ਮਹਿਲਾ ਮੰਤਰੀ ਨਹੀਂ ਹੈ। ਸ਼ੀਲਾ ਦੀਕਸ਼ਿਤ ਜੀ ਦੁਆਰਾ ਰੈਵੇਨਿਊ ਸਰਪਲੱਸ ਛੱਡਣ ਦੇ ਬਾਵਜੂਦ ਦਿੱਲੀ ਵਿਚ ਕਿੰਨੀਆਂ ਔਰਤਾਂ ਨੂੰ 1000 ਰੁਪਏ ਮਿਲਦੇ ਹਨ !!''

Navjot Singh SidhuNavjot Singh Sidhu

ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਕਈ ਪੱਤਰ ਵੀ ਸਾਂਝੇ ਕੀਤੇ ਅਤੇ ਦਿੱਲੀ ਸਰਕਾਰ ਤੋਂ ਸਵਾਲ ਕੀਤਾ ਕਿ ਜੋ ਉਨ੍ਹਾਂ ਨੇ ਆਪਣੇ 2015 ਦੇ ਚੋਣ ਮਨੋਰਥ ਪੱਤਰ ਵਿਚ ਵਾਅਦੇ ਕੀਤੇ ਸਨ ਉਹ ਕਿਥੇ ਹਨ?

Navjot SidhuNavjot Sidhu

ਉਨ੍ਹਾਂ ਕਿਹਾ, ''2015 ਵਿਚ ਦਿੱਲੀ ਵਿਚ ਅਧਿਆਪਕਾਂ ਦੀਆਂ 12515 ਅਸਾਮੀਆਂ ਸਨ ਅਤੇ 2021 'ਚ ਇਹ 19907 ਅਸਾਮੀਆਂ ਹੋ ਗਈਆਂ। ਤੁਸੀਂ ਜ਼ਿਆਦਾਤਰ ਖ਼ਾਲੀ ਅਸਾਮੀਆਂ ਸਿਰਫ਼ ਗੈਸਟ ਲੈਕਚਰਾਰਾਂ ਦੁਆਰਾ ਭਰ ਰਹੇ ਹੋ। ਤੁਸੀਂ ਆਪਣੇ 2015 ਦੇ ਚੋਣ ਮਨੋਰਥ ਪੱਤਰ ਵਿਚ ਦਿੱਲੀ 'ਚ 8 ਲੱਖ ਨਵੀਆਂ ਨੌਕਰੀਆਂ ਅਤੇ 20 ਨਵੇਂ ਕਾਲਜਾਂ ਦਾ ਵਾਅਦਾ ਕੀਤਾ ਸੀ, ਨੌਕਰੀਆਂ ਅਤੇ ਕਾਲਜ ਕਿੱਥੇ ਹਨ? ਤੁਹਾਡੀਆਂ ਅਸਫ਼ਲ ਗਰੰਟੀਆਂ ਦੇ ਉਲਟ, ਪਿਛਲੇ 5 ਸਾਲਾਂ ਵਿਚ ਦਿੱਲੀ ਦੀ ਬੇਰੁਜ਼ਗਾਰੀ ਦੀ ਦਰ ਲਗਭਗ 5 ਗੁਣਾ ਵੱਧ ਗਈ ਹੈ !!''

SHARE ARTICLE

ਏਜੰਸੀ

Advertisement

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:15 PM

TODAY BARNALA NEWS : ਤਾਪਮਾਨ 45 ਡਿਗਰੀ ਤੋਂ ਪਾਰ ! ਕੋਈ ਪੀ ਰਿਹਾ ਗੰਨੇ ਦਾ ਜੂਸ ਤੇ ਕੋਈ ਪੀ ਰਿਹਾ ਨਿੰਬੂ ਪਾਣੀ

25 May 2024 9:58 AM

Punjab Weather Update : ਲਓ ਜੀ ਆ ਗਿਆ ਤੇਜ਼ ਮੀਂਹ, ਪੰਜਾਬ 'ਚ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਦੇਖੋ LIVE

25 May 2024 8:57 AM

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM
Advertisement