ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਵੱਲੋਂ ਕਿਰਤੀ ਕਿਸਾਨ ਯੂਨੀਅਨ ਨੂੰ ਭੇਜਿਆ ਗਿਆ ਪੱਤਰ 
Published : Nov 29, 2022, 1:42 pm IST
Updated : Nov 29, 2022, 1:42 pm IST
SHARE ARTICLE
Punjabi News
Punjabi News

ਮੌਜੂਦਾ ਖੇਤੀ ਮਾਡਲ ਦੇ ਬਦਲ 'ਤੇ  5 ਦਸੰਬਰ ਨੂੰ ਆਪਣਾ ਪੱਖ ਰੱਖਣ ਲਈ ਦਿੱਤਾ ਸੱਦਾ 

ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹੋਵੇਗੀ ਰਾਊਂਡ ਟੇਬਲ ਚਰਚਾ


ਮੋਹਾਲੀ : ਪੰਜਾਬ ਸਰਕਾਰ ਦੇ ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਵੱਲੋਂ ਖੇਤੀ ਮਾਡਲ ਦੇ ਬਦਲ ਤੇ ਕਿਰਤੀ ਕਿਸਾਨ ਯੂਨੀਅਨ ਨੂੰ ਆਪਣਾ ਪੱਖ ਰੱਖਣ ਦਾ ਸੱਦਾ ਦਿੱਤਾ ਹੈ। ਜ਼ਿਕਰਯੋਗ ਹੈ ਕਿਰਤੀ ਕਿਸਾਨ ਯੂਨੀਅਨ ਹਰੇ ਇਨਕਲਾਬ ਦੇ ਮੌਜੂਦਾ ਖੇਤੀ ਮਾਡਲ ਨੂੰ ਬਦਲਣ ਅਤੇ ਕੁਦਰਤ ਤੇ ਕਿਸਾਨ ਪੱਖੀ ਖੇਤੀ ਮਾਡਲ ਉਸਾਰਨ ਲਈ ਅੰਦੋਲਨ ਕਰ ਰਹੀ ਹੈ।

ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਕਮਿਸ਼ਨ ਨੇ ਲਿਖਤੀ ਪੱਤਰ ਭੇਜ ਕੇ 5 ਦਸੰਬਰ ਨੂੰ ਖੇਤੀ ਮਾਡਲ ਦੇ ਬਦਲ 'ਤੇ ਆਪਣਾ ਪੱਖ ਰੱਖਣ ਲਈ ਸੱਦਾ ਭੇਜਿਆ ਹੈ। ਇਹ ਪ੍ਰੋਗਰਾਮ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਵੇਗਾ ਤੇ ਇਸ ਵਿੱਚ ਖੇਤੀ ਮਾਹਰ ਤੇ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਸਮੇਤ ਫਾਰਮਰਜ਼ ਐਂਡ ਲੇਬਰ ਕਮਿਸ਼ਨ ਦੇ ਚੇਅਰਮੈਨ ਡਾਕਟਰ ਡਾਕਟਰ ਸੁਖਪਾਲ ਸਿੰਘ ਵੀ ਹੋਣਗੇ।

ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ, ਪ੍ਰੈਸ ਸਕੱਤਰ ਜਤਿੰਦਰ ਛੀਨਾ ਤੇ ਸੂਬਾਈ ਆਗੂ ਰਮਿੰਦਰ ਪਟਿਆਲਾ ਨੇ ਕਿਹਾ ਕੇ ਹਰੇ ਇਨਕਲਾਬ ਦੇ ਖੇਤੀ ਮਾਡਲ ਨੇ ਪੰਜਾਬ ਦਾ ਹਵਾ, ਪਾਣੀ ਅਤੇ ਮਿੱਟੀ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ। ਵਾਤਾਵਰਣ ਤੇ ਸਿਹਤ ਸੰਕਟ ਸਮੇਤ ਕਿਸਾਨਾਂ ਤੇ ਮਜਦੂਰਾਂ ਲਈ ਵੀ ਗੰਭੀਰ ਆਰਥਿਕ ਮੁਸ਼ਕਿਲਾਂ ਪੈਦਾ ਕੀਤੀਆਂ ਹਨ। ਆਗੂਆਂ ਨੇ ਕਿਹਾ ਕੇ ਖੇਤੀ ਮਾਡਲ ਸਥਾਨਕ ਲੋੜਾਂ ਤੇ ਸਥਾਨਕ ਵਾਤਾਵਰਣ ਮੁਤਾਬਿਕ ਹੋਣਾ ਚਾਹੀਦਾ ਨਾਂ ਕੇ ਕਾਰਪੋਰੇਟਸ ਦੀਆਂ ਲੋੜਾਂ ਮੁਤਾਬਿਕ।

ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਆਪਣੀਆਂ ਲੋੜਾਂ ਲਈ ਦਾਲ, ਤੇਲ ਬੀਜ ਆਦਿ ਬਾਹਰੋਂ ਮੰਗਵਾਂ ਰਿਹਾ ਹੈ। ਪੰਜਾਬ, ਜੋ ਕਦੇ ਦਾਲ ਪੈਦਾ ਕਰਨ 'ਚ ਸਵੈ ਨਿਰਭਰ ਸੀ, ਉਸ ਨੂੰ ਆਪਣੀ ਲੋੜ ਦੀ 94 ਫੀਸਦੀ ਦਾਲ ਬਾਹਰੋਂ ਮੰਗਵਾਉਣੀ ਪੈ ਰਹੀ ਹੈ ।ਆਗੂਆਂ ਨੇ ਕਿਹਾ ਕਿ ਹਰੇ ਇਨਕਲਾਬ ਦੇ ਮੋਨੋਕਲਚਰ ਨੇ ਬਹੁਤ ਸਾਰੀਆਂ ਫਸਲਾਂ ਪੰਜਾਬ 'ਚ ਹੋਣੋ ਹਟਾ ਦਿੱਤੀਆਂ। ਜਿਸ ਨਾਲ ਸਥਿਤੀ ਇਹ ਬਣ ਗਈ ਕੇ ਕੇ ਪੰਜਾਬ ਜੋ ਪੈਦਾ ਕਰਦਾ ਹੈ ਉਹ ਉਸ ਦੀ ਖੁਰਾਕ ਨਹੀ ਅਤੇ ਜੋ ਉਸ ਦੀ ਖੁਰਾਕ ਹੈ ਉਹ ਪੈਦਾ ਨਹੀਂ ਹੋ ਰਹੀ। ਆਗੂਆਂ ਕਿਹਾ ਕੇ ਹਰੇ ਇਨਕਲਾਬ ਦਾ ਖੇਤੀ ਮਾਡਲ ਹਰਾ ਘੱਲੂਘਾਰਾ ਸਾਬਿਤ ਹੋਇਆ।

ਇਸ ਨੂੰ ਬਹੁਤ ਸਾਲ ਪਹਿਲਾਂ ਬਦਲਣ ਬਾਰੇ ਗੱਲ ਨੀਤੀ ਬਣਨੀ ਚਾਹੀਦੀ ਸੀ ਪਰ ਸਰਕਾਰਾਂ ਇਸ ਸੰਕਟ ਨੂੰ ਮੂਕ ਦਰਸ਼ਕ ਬਣ ਕੇ ਦੇਖਦੀਆਂ ਰਹੀਆਂ ਤੇ ਸਾਰੇ ਸੰਕਟ ਨੂੰ ਝੋਨੇ ਦੀ ਤਰੀਕ ਲੇਟ ਕਰਨ ਰਾਹੀਂ ਹੱਲ ਕਰਨ ਦਾ ਤਰੀਕਾ ਅਪਣਾਉਂਦਿਆਂ ਰਹੀਆਂ।ਜਦਕਿ ਹੱਲ ਲਈ ਟੁੱਟਵੀਂ ਤੇ ਵਕਤੀ ਨਹੀਂ ਸਗੋਂ ਸਮੁੱਚੀ ਤੇ ਲੰਬੇ ਦਾਅ ਦੀ ਪਹੁੰਚ ਅਪਨਾਉਣ ਦੀ ਜ਼ਰੂਰਤ ਹੈ। ਆਗੂਆਂ ਨੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਨੇ ਇਸ ਮਸਲੇ 'ਤੇ ਪੰਜਾਬ 'ਚ ਲਗਾਤਾਰ ਗੱਲ ਉਭਾਰਨੀ ਸ਼ੁਰੂ ਕੀਤੀ ਅਤੇ ਹੁਣ ਫਾਰਮਰਜ਼ ਤੇ ਲੇਬਰ ਕਮਿਸ਼ਨ ਵੱਲੋ ਇਸ 'ਤੇ ਚਰਚਾ ਲਈ ਸੱਦਾ ਪੰਜਾਬ ਵਿੱਚ ਖੇਤੀ ਮਾਡਲ ਦੇ ਬਦਲ ਲਈ ਗੰਭੀਰ ਚਰਚਾ ਛੇੜ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement