ਕੁਲਤਾਰ ਸਿੰਘ ਸੰਧਵਾਂ ਵੱਲੋਂ ਪਾਰਦਰਸ਼ਤਾ ਅਤੇ ਜਵਾਬਦੇਹੀ ਵਾਸਤੇ ਵਿਧਾਨ ਸਭਾ ਕਮੇਟੀਆਂ ਨੂੰ ਵਧੇਰੇ ਅਸਰਦਾਰ ਅਤੇ ਸਰਗਰਮ ਬਣਾਉਣ ’ਤੇ ਜ਼ੋਰ
Published : Nov 29, 2022, 7:42 pm IST
Updated : Nov 29, 2022, 7:42 pm IST
SHARE ARTICLE
PUNJAB GOVERNMENT IS DETERMINED TO PROMOTE SPORTS- SANDHWAN
PUNJAB GOVERNMENT IS DETERMINED TO PROMOTE SPORTS- SANDHWAN

ਆਡਿਟ ਸਪਤਾਹ ਦੌਰਾਨ ਵਿਧਾਨ ਸਭਾ ਕਮੇਟੀਆਂ ਦੇ ਮੈਂਬਰਾਂ ਤੇ ਉਚ ਅਧਿਕਾਰੀਆਂ ਵੱਲੋਂ ਅਹਿਮ ਵਿਚਾਰਾਂ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ  ਕੁਲਤਾਰ ਸਿੰਘ ਸੰਧਵਾ ਨੇ ਲੋਕਾਂ ਦੇ ਪੈਸੇ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਵਧੇਰੇ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਇਸ ਦੇ ਵਾਸਤੇ ਵਿਧਾਨ ਸਭਾ ਕਮੇਟੀਆਂ ਨੂੰ ਵਧੇਰੇ ਅਸਰਦਾਰ ਅਤੇ ਸਰਗਰਮ ਬਣਾਉਣ ’ਤੇ ਬਲ ਦਿੱਤਾ ਦਿੱਤਾ।

ਅੱਜ ਇਥੇ ਏ.ਜੀ. ਪੰਜਾਬ ਦੇ ਦਫ਼ਤਰ ਵਿਖੇ ਆਡਿਟ ਸਪਤਾਹ ਦੇ ਸਬੰਧ ਵਿੱਚ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸੰਧਵਾਂ ਨੇ ਕਿਹਾ ਕਿ ਸਰਕਾਰੀ ਖਰਚ ਦੀ ਢੁਕਵੀਂ ਵਰਤੋਂ ਨੂੰ ਯਕੀਨੀ ਬਣਾਉਣ ਲਈ ਵਿਧਾਨ ਸਭਾ ਕਮੇਟੀਆਂ ਅਤੇ ਕੈਗ ਦੀ ਭੂਮਿਕਾ ਨੂੰ ਬਹੁਤ ਜ਼ਿਆਦਾ ਅਹਿਮ ਦੱਸਿਆ ਹੈ।

ਉਨਾਂ ਨੇ ਵੱਖ-ਵੱਖ ਵਿਭਾਗਾਂ ਵੱਲੋਂ ਆਡਿਟ ਦੇ ਪੈਰਿਆਂ ਨੂੰ ਨਿਰਧਾਰਤ ਸਮੇਂ ਵਿੱਚ ਨਿਪਟਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਅਜਿਹੇ ਪੈਰਿਆਂ ਦੇ ਨਿਪਟਾਰੇ ਵਾਸਤੇ ਵਿਭਾਗਾਂ ਦੇ ਮੁਖੀਆਂ ਦੀ ਹਾਜ਼ਰੀ ਯਕੀਨੀ ਬਨਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਬਿਨਾਂ ਕਿਸੇ ਦੇਰੀ ਤੋਂ ਆਡਿਟ ਦੇ ਪੈਰਿਆਂ ਦਾ ਨਿਪਟਾਰਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਲੋਕਾਂ ਦੇ ਭਰੋਸਾ ’ਤੇ ਖਰਾ ਉਤਰਨ ਲਈ ਆਡਿਟ ਦੀ ਪ੍ਰਕਿਰਿਆ ਵਿੱਚ ਸੁਧਾਰ ਜ਼ਰੂਰੀ ਹਨ। ਇਸ ਦੌਰਾਨ ਆਡਿਟ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ  ਦੇ ਮੈਂਬਰ ਵਿਧਾਇਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।

ਸ਼ੁਰੂਆਤ ਵਿੱਚ ਸ੍ਰੀਮਤੀ ਨਾਜ਼ਲੀ ਜੇ. ਸ਼ਾਇਨ, ਅਕਾਊਂਟੈਂਟ ਜਨਰਲ (ਆਡਿਟ), ਪੰਜਾਬ ਨੇ ਵਿਧਾਨ ਸਭਾ ਦੇ ਸਪੀਕਰ ਅਤੇ ਪੰਜਾਬ ਦੀਆਂ ਵਿਧਾਨ ਸਭਾ ਕਮੇਟੀਆਂ ਦੇ ਮੈਂਬਰਾਂ ਦਾ ਦੂਜੇ ਆਡਿਟ ਦਿਵਸ ਮੌਕੇ ਸਵਾਗਤ ਕੀਤਾ। ਉਨਾਂ ਦੱਸਿਆ ਕਿ  ਨੂੰ ਭਾਰਤ ਦੇ ਸੰਵਿਧਾਨ ਦੁਆਰਾ ਜਵਾਬਦੇਹੀ, ਪਾਰਦਰਸ਼ਤਾ ਅਤੇ ਚੰਗੇ ਸ਼ਾਸਨ ਨੂੰ ਉਤਸ਼ਾਹਿਤ ਕਰਨ ਲਈ ਸੇਧ ਦਿੱਤੀ ਗਈ ਹੈ। ਉਸਨੇ ਆਡਿਟ ਟੀਮਾਂ ਦੁਆਰਾ ਕੀਤੇ ਜਾ ਰਹੇ ਆਡਿਟ ਦੀ ਮਹੱਤਤਾ ਬਾਰੇ ਦੱਸਿਆ ਤਾਂ ਜੋ ਸਬੰਧਤ ਦਫਤਰਾਂ ਨੂੰ ਘੱਟੋ-ਘੱਟ ਨਿਯਮਾਂ ਤੋਂ ਜਾਣੂ ਕਰਵਾਇਆ ਜਾ ਸਕੇ। ਉਸ  ਕਿਹਾ ਕਿ ਕੈਗ ਅਤੇ ਵਿਧਾਨਕ ਕਮੇਟੀਆਂ ਜਨਤਕ ਖਰਚਿਆਂ ਅਤੇ ਜਵਾਬਦੇਹੀ ਤੈਅ ਕਰਨ ਲਈ ਸਾਂਝੇ ਤੌਰ ’ਤੇ ਜ਼ਿੰਮੇਵਾਰ ਹਨ।

ਮੀਟਿੰਗ ਵਿੱਚ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ, ਇੰਦਰਜੀਤ ਕੌਰ ਮਾਨ ਮੈਂਬਰ (ਪੀ.ਆਰ.ਆਈਜ ਕਮੇਟੀ), ਬੁੱਧ ਰਾਮ, ਚੇਅਰਮੈਨ, ਸੀ.ਓ.ਪੀ.ਯੂ., ਡਾ. ਬਲਬੀਰ ਸਿੰਘ, ਮੈਂਬਰ (ਸਥਾਨਕ ਸਰਕਾਰਾਂ ਬਾਰੇ ਕਮੇਟੀ), ਮਨਵਿੰਦਰ ਸਿੰਘ ਗਿਆਸਪੁਰਾ, ਮੈਂਬਰ (ਸੀਓਪੀਯੂ), ਗੁਰਲਾਲ ਘਨੌਰ, ਮੈਂਬਰ (ਸੀ.ਓ.ਪੀ.ਯੂ), ਸੰਦੀਪ ਜਾਖੜ, ਡਾ. ਨਛੱਤਰ ਪਾਲ ਮੈਂਬਰ (ਸੀਓਪੀਯੂ), ਸੁਖਵਿੰਦਰ ਸਿੰਘ ਮਾਈਸਰਖਾਨਾ ਮੈਂਬਰ (ਪੀ.ਏ.ਸੀ.), ਸੁਖਵਿੰਦਰ ਸਿੰਘ ਕੋਟਲੀ ਮੈਂਬਰ (ਪੀ.ਏ.ਸੀ.), ਜਗਰੂਪ ਸਿੰਘ ਗਿੱਲ, ਚੇਅਰਮੈਨ (ਕਮੇਟੀ ਆਨ ਲੋਕਲ ਬਾਡੀਜ), ਗੁਰਦਿੱਤ ਸਿੰਘ ਸੇਖੋਂ, ਮੈਂਬਰ (ਸੀ.ਓ.ਪੀ.ਯੂ.), ਗੁਰਮੀਤ ਸਿੰਘ ਖੁੱਡੀਆਂ, ਚੇਅਰਮੈਨ (ਕਮੇਟੀ ਆਨ ਪੀ.ਆਰ.ਆਈ.), ਜਗਸੀਰ ਸਿੰਘ, ਮੈਂਬਰ (ਪੀ.ਆਰ.ਆਈਜ ਕਮੇਟੀ), ਏ.ਡੀ.ਸੀ. ਜਸਵਿੰਦਰ ਸਿੰਘ ਰਾਮਦਾਸ, ਮੈਂਬਰ (ਪੀ.ਆਰ.ਆਈਜ ਕਮੇਟੀ), ਦਲਜੀਤ ਸਿੰਘ ਗਰੇਵਾਲ, ਸੁਰਿੰਦਰ ਪਾਲ, ਸਕੱਤਰ (ਪੰਜਾਬ ਵਿਧਾਨ ਸਭਾ), ਅਮਰਜੀਤ ਕੌਰ, ਈਸਵਰ ਦੱਤ ਸ਼ਰਮਾ, ਰਿਤੂ ਸਹਿਗਲ (ਸਾਰੇ ਅੰਡਰ ਸੈਕਟਰੀ), ਗੁਰਕੀਰਤ ਸਿੰਘ, ਡਿਬੇਟਸ ਦੇ ਸੰਪਾਦਕ, ਨਾਜਲੀ ਜੇ. ਸਾਇਨ, ਜਨਰਲ ਲੇਖਾਕਾਰ, ਰਣਦੀਪ ਕੌਰ ਔਜਲਾ, ਸੀਨੀਅਰ ਡੀਏਜੀ, ਹਰਸ਼ਿਤ ਟੋਡੀ, ਡੀਏਜੀ, ਅੰਕੁਸ਼ ਕੁਮਾਰ, ਡੀਏਜੀ, ਮਨਮੋਹਨ ਥਾਪਰ, ਡੀਏਜੀ ਅਤੇ ਜਗਦੀਸ਼ ਕੁਮਾਰ, ਸੀਨੀਅਰ ਆਡਿਟ ਅਫਸਰ ਵੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement