
Jagtar Singh Tara News: ਭਤੀਜੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਮਿਲੀ ਪੈਰੋਲ
Jagtar Singh Tara got parole in CM Beant Singh murder case: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿਚ ਸਜ਼ਾ ਕੱਟ ਰਹੇ ਜਗਤਾਰ ਸਿੰਘ ਤਾਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਹਤ ਦਿਤੀ ਹੈ। ਅਦਾਲਤ ਨੇ ਦੋ ਘੰਟੇ ਦੀ ਪੈਰੋਲ ਦਿਤੀ ਹੈ। ਦਰਅਸਲ ਤਾਰਾ ਦੀ ਭਤੀਜੀ ਦਾ ਵਿਆਹ 3 ਦਸੰਬਰ ਨੂੰ ਹੈ। ਅਪ੍ਰੈਲ 'ਚ ਉਸ ਦੇ ਭਰਾ ਦੀ ਮੌਤ ਹੋ ਗਈ ਸੀ, ਇਸ ਲਈ ਤਾਰਾ ਨੇ ਆਪਣੀ ਭਤੀਜੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਪੈਰੋਲ ਮੰਗੀ ਸੀ।
ਇਹ ਵੀ ਪੜ੍ਹੋ: Gangster Kali Shooter News: ਜੇਲ 'ਚ ਵਿਗੜੀ ਗੈਂਗਸਟਰ ਦੀ ਸਿਹਤ, ਪੁਲਿਸ ਚੰਡੀਗੜ੍ਹ PGI ਲੈ ਕੇ ਹੋਈ ਰਵਾਨਾ
ਹਾਈ ਕੋਰਟ ਨੇ ਤਾਰਾ ਨੂੰ 3 ਦਸੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤਕ ਦੋ ਘੰਟੇ ਲਈ ਪੁਲਿਸ ਹਿਰਾਸਤ 'ਚ ਆਪਣੀ ਭਤੀਜੀ ਦੇ ਵਿਆਹ 'ਚ ਸ਼ਾਮਲ ਹੋਣ ਦੀ ਇਜਾਜ਼ਤ ਦਿਤੀ ਹੈ। ਹਾਲਾਂਕਿ ਤਾਰਾ ਨੇ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤਕ ਪੈਰੋਲ ਦੇਣ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ: Sukhan Verma Wedding: ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਸਾਹਮਣੇ ਆਈਆਂ ਤਸਵੀਰਾਂ