
ਦਿੜ੍ਹਬਾ ਨਾਲ ਸਬੰਧਤ ਸੀ 28 ਸਾਲਾ ਮਨਪ੍ਰੀਤ ਸਿੰਘ
Punjabi youth Died in Canada: ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ 28 ਸਾਲਾ ਮਨਪ੍ਰੀਤ ਸਿੰਘ ਪੰਜ ਸਾਲ ਪਹਿਲਾਂ ਹੀ ਅਪਣੀ ਪਤਨੀ ਨਾਲ ਕੈਨੇਡਾ ਗਿਆ ਸੀ। ਮ੍ਰਿਤਕ ਦਿੜ੍ਹਬਾ ਨਾਲ ਸਬੰਧਤ ਹੈ।
ਪਰਿਵਾਰ ਨੇ ਦਸਿਆ ਕਿ ਸੋਮਵਾਰ ਸ਼ਾਮ ਨੂੰ ਮਨਪ੍ਰੀਤ ਸਿੰਘ ਦੇ ਮਾਤਾ ਪਿਤਾ ਅਪਣੇ ਪੁੱਤਰ ਨੂੰ ਮਿਲ ਕੇ ਵਾਪਸ ਪੰਜਾਬ ਆਏ ਸਨ। ਮਨਪ੍ਰੀਤ ਸਿੰਘ ਦੇ ਪਿਤਾ ਸੇਵਾਮੁਕਤ ਪੁਲਿਸ ਅਫ਼ਸਰ ਨੇ ਦਸਿਆ ਕਿ ਉਹ ਕਰੀਬ ਪੰਜ ਮਹੀਨੇ ਅਪਣੇ ਪੁੱਤਰ ਅਤੇ ਨੂੰਹ ਨਾਲ ਕੈਨੇਡਾ ਦੇ ਐਡਮਿੰਟਨ ਸਹਿਰ ਵਿਚ ਬਿਤਾ ਕੇ ਸੋਮਵਾਰ ਸ਼ਾਮ ਨੂੰ ਘਰ ਪਹੁੰਚੇ ਸਨ।
ਘਰ ਪਹੁੰਚਦਿਆਂ ਹੀ ਮਨਪ੍ਰੀਤ ਸਿੰਘ ਦੀ ਪਤਨੀ ਮਨਦੀਪ ਕੌਰ ਨੇ ਕੈਨੇਡਾ ਤੋਂ ਫ਼ੋਨ ਕਰ ਕੇ ਦਸਿਆ ਕਿ ਮਨਪ੍ਰੀਤ ਸਿੰਘ ਨੂੰ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ ਹੈ। ਹਰਕੇਸ਼ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਦਿੱਲੀ ਏਅਰਪੋਰਟ ਉਤੇ ਪਹੁੰਚਣ ਮਗਰੋਂ ਮਨਪ੍ਰੀਤ ਨਾਲ ਗੱਲਬਾਤ ਵੀ ਹੋਈ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪੂਰਾ ਪਰਿਵਾਰ ਸਦਮੇ ਵਿਚ ਹੈ।
(For more news apart from Punjabi youth Died in Canada , stay tuned to Rozana Spokesman)