Fazilka News : ਫਾਜ਼ਿਲਕਾ ਪੁਲਿਸ ਦੀ ਸਾਈਬਰ ਠੱਗਾਂ ’ਤੇ ਵੱਡੀ ਕਾਰਵਾਈ, ਗੁਜਰਾਤ ਸਟੇਟ ਤੋਂ ਦੋ ਸਾਈਬਰ ਠੱਗਾਂ ਨੂੰ ਕੀਤਾ ਕਾਬੂ

By : BALJINDERK

Published : Nov 29, 2024, 5:38 pm IST
Updated : Nov 29, 2024, 5:38 pm IST
SHARE ARTICLE
ਪੰਜਾਬ ਪੁਲਿਸ ਵਲੋਂ ਗੁਜਰਾਤ ਸਟੇਟ ਤੋਂ ਫੜਿਆ ਗਿਆ ਸਾਈਬਰ ਠੱਗ
ਪੰਜਾਬ ਪੁਲਿਸ ਵਲੋਂ ਗੁਜਰਾਤ ਸਟੇਟ ਤੋਂ ਫੜਿਆ ਗਿਆ ਸਾਈਬਰ ਠੱਗ

Fazilka News : 15,50,000/- ਰੁਪਏ ਦੀ ਰਕਮ ਬਰਾਮਦ ਕਰਕੇ RTGS ਰਾਹੀਂ ਕਰਵਾਈ ਵਾਪਸ

Fazilka News : ਸ੍ਰੀ ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਮੁਤਾਬਿਕ, ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਦੀ ਅਗਵਾਈ ਹੇਠ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫ਼ਸਰ ਥਾਣਾ ਸਾਈਬਰ ਕਰਾਈਮ ਫਾਜ਼ਿਲਕਾ ਦੀ ਨਿਗਰਾਨੀ ਹੇਠ ਥਾਣਾ ਸਾਈਬਰ ਕਰਾਈਮ ਦੀ ਟੀਮ ਵੱਲੋਂ ਸਾਈਬਰ ਧੋਖਾਧੜੀ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਮੁੱਕਦਮਾ ਨੰਬਰ 03 ਮਿਤੀ 18-09-2024 ਜੁਰਮ 316,318,61 (2) BNS  ਥਾਣਾ ਸਾਈਬਰ ਕ੍ਰਾਈਮ ਫਾਜ਼ਿਲਕਾ ਬਰ ਬਿਆਨ ਕ੍ਰਿਸ਼ਨ ਲਾਲ ਨਾਗਪਾਲ ਵਾਸੀ ਸਰਕੂਲਰ ਰੋਡ ਅਬੋਹਰ ਬਰਖਿਲਾਫ ਯਸ਼ਪਾਲ ਵਗੈਰਾ ਜੋ ਕਿ ਮੁੱਦਈ ਮੁਕੱਦਮਾ ਨਾਲ 60,23000/- ਰੂਪੈ ਦੀ ਧੋਖਾਧੜੀ ਕਰਨ ਸੰਬੰਧੀ INSP/SHO ਮਨਜੀਤ ਸਿੰਘ ਵੱਲੋ ਦਰਜ ਰਜਿਸਟਰ ਕੀਤਾ ਗਿਆ ਸੀ। ਦੌਰਾਨੇ ਤਫ਼ਤੀਸ਼ ਮੁਕੱਦਮਾ ਉਕਤ ਦੇ ਦੋਸ਼ੀ ਨਾਇਕ ਰਾਹੁਲ ਕੁਮਾਰ ਉਰਫ ਯਸ਼ਪਾਲ ਪੁੱਤਰ ਜਸਵੰਤ ਭਾਈ ਪੁੱਤਰ ਨਟਵਰ ਲਾਲ ਵਾਸੀ ਨਿਊ ਕ੍ਰਿਸ਼ਨਾਪਾਰੂ, ਜਵੇਰੀਆਪਾਰੂ ਤਹਿਸੀਲ ਉਨਜਾਂ ਜ਼ਿਲ੍ਹਾ ਮਹਿਸਾਨਾ ਸਟੇਟ ਗੁਜਰਾਤ ਨੂੰ 27 ਅਕਤੂਬਰ 2024 ਨੂੰ ASI ਸੁਖਪਾਲ ਸਿੰਘ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਗ੍ਰਿਫ਼ਤਾਰ ਕਰਕੇ 28 ਅਕਤੂਬਰ 2024 ਨੂੰ ਮਾਨਯੋਗ ਅਦਾਲਤ ਸਟੇਟ ਗੁਜਰਾਤ ਦੇ ਪੇਸ਼ ਕਰਕੇ 31 ਅਕਤੂਬਰ 2024 ਤੱਕ ਟਰਾਂਜਿਟ ਰਿਮਾਂਡ ਹਾਸਿਲ ਕੀਤਾ ਗਿਆ ਸੀ।

ਦੌਰਾਨੇ ਰਿਮਾਂਡ ਮੁਸੱਮੀ ਨਾਇਕ ਰਾਹੁਲ ਕੁਮਾਰ ਉਰਫ ਯਸ਼ਪਾਲ ਉਕਤ ਨੇ ਆਪਣਾ ਬਿਆਨ ਅ/ਧ 23(2) BSA ਕੀਤਾ ਕਿ " ਮੇਰਾ ਇੱਕ ਦੋਸਤ ਰਾਵਲ ਅੰਕਿਤ ਪੁੱਤਰ ਬਾਬੂ ਲਾਲ ਵਾਸੀ ਸਾਸ਼ਤਰੀ ਨਗਰ ਉੜਕਾ ਵੀਸਟ ਚੌਕੜੀ ਤਹਿਸੀਲ ਉਨਜਾਂ ਜ਼ਿਲ੍ਹਾ ਮਹਿਸਾਨਾ ਹੈ, ਜਿਸਨੇ ਮੈਨੂੰ ਦੱਸਿਆ ਕਿ ਅੱਜ ਕੱਲ ਲੋਕ ਟ੍ਰੇਡਿੰਗ ਦਾ ਕੰਮਕਾਰ ਕਰਕੇ ਕਾਫ਼ੀ ਪੈਸੇ ਕਮਾ ਰਹੇ ਹਨ ਅਤੇ ਆਪਾ ਵੀ ਮਿਲ ਕੇ ਟ੍ਰੈਡਿੰਗ ਦਾ ਕੰਮਕਾਰ ਕਰਦੇ ਹਾਂ। ਮੈ ਆਪਣੇ ਦੋਸਤ ਦੀ ਗੱਲਬਾਤ ਸੁਣ ਕੇ ਲਾਲਚ ’ਚ ਆ ਕੇ ਸਹਿਮਤੀ ਦੇ ਦਿੱਤਾ।

ਬੈਂਕ ਖਾਤਾ ਖੋਲਣ ਲਈ ਮੈਂ ਆਪਣਾ ਅਧਾਰ ਕਾਰਡ ਤੇ ਪੈੱਨ ਕਾਰਡ ਆਪਣੇ ਦੋਸਤ ਰਾਵਲ ਅੰਕਿਤ ਨੂੰ ਦੇ ਦਿੱਤਾ ਸੀ। ਜਿਸਨੇ INDIAN ਬੈਂਕ ਮੇਰੇ ਨਾਮ ਪਰ ਖਾਤਾ ਨੰਬਰ 7772992802 ਖੁਲ੍ਹਵਾ ਦਿੱਤਾ ਤੇ ਅੰਕਿਤ ਰਾਵਲ ਨੇ ਮੇਰੇ ਨਾਮ ਪਰ ਖੋਹਲੇ ਬੈਂਕ ਖਾਤੇ ਦੀ ਚੈੱਕ ਬੁੱਕ ਪਰ ਮੇਰੇ ਦਸਤਖ਼ਤ ਕਰਵਾ ਲਏ ਸੀ ਤੇ ਚੈੱਕ ਬੁੱਕ ਆਪਣੇ ਪਾਸ ਰੱਖ ਲਈ ਅਤੇ ਮੈਨੂੰ ਬੋਲਿਆ ਕਿ ਮੈਂ ਆਪ ਨੂੰ 10,000/- ਰੂਪ ਮਹੀਨਾ ਦੇ ਦੇਵਾਗਾ ਕਰਾਗਾਂ। ਜਿਸ ’ਤੇ ਰਾਵਲ ਅੰਕਿਤ ਉਕਤ ਮੈਨੂੰ ਮਹੀਨੇ ਬਾਅਦ ਦਸ ਹਾਜ਼ਰ ਰੁਪਏ ਦੇ ਦਿੰਦਾ ਸੀ ਤੇ ਹੁਣ ਤੱਕ 3,07,70,175/- ਰੂਪੈ ਦਾ ਲੈਣ ਦੇਣ ਮੇਰੇ ਖਾਤੇ ਵਿੱਚ ਹੋਇਆ ਹੈ, ਉਸ ਲੈਣ ਦੇਣ ਬਾਰੇ ਮੇਰੇ ਦੋਸਤ ਅੰਕਿਤ ਰਾਵਲ ਨੂੰ ਹੀ ਪਤਾ ਹੈ।" ਜਿਸਤੇ ਮੁਕੱਦਮਾ ਵਿੱਚ ਅੰਕਿਤ ਰਾਵਲ ਉਕਤ ਨੂੰ 1.11.2024 ਅੰਕਿਤ ਰਾਵਲ ਉਕਤ ਦੇਸੀ ਨਾਮਜ਼ਦ ਕੀਤਾ ਗਿਆ ਸੀ।

ਦੌਰਾਨੇ ਤਫਤੀਸ਼ ਦੋਸ਼ੀ ਅੰਕਿਤ ਰਾਵਲ ਨੂੰ ਮਿਤੀ 24-11-2024 ਨੂੰ ਊਂਝਾ ਗੁਜਰਾਤ ਸਟੇਟ ਤੋਂ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਾਈਬਰ ਕਰਾਈਮ ਸਮੇਤ ਪੁਲਿਸ ਪਾਰਟੀ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚੋਂ 04 ਦਿਨ ਦਾ ਰਿਮਾਂਡ ਹਾਸਲ ਕਰਕੇ 28 ਨਵੰਬਰ 2024 ਨੂੰ ਮਾਨਯੋਗ ਅਦਾਲਤ ਫਜ਼ਿਲਕਾ ਵਿਖੇ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਦੌਰਾਨੇ ਤਫ਼ਤੀਸ਼ ਮੁਦਈ ਮੁੱਕਦਮਾ ਸੁਸ਼ਾਤ ਨਾਗਪਾਲ ਉਕਤ ਨੂੰ 15,50,000/- ਰੁਪਏ ਦੀ ਰਕਮ ਉਸਦੇ ਖਾਤੇ ’ਚ RTGS ਰਾਹੀਂ ਵਾਪਸ ਕਰਵਾਈ ਗਈ ਹੈ। ਇਸਤੋਂ ਇਲਾਵਾ ਦੋਸ਼ੀ ਦੇ ਖਾਤੇ ਵਿਚ ਪਈ ਰਕਮ ਕਰੀਬ 5,50,000 ਰੁਪਏ ਫਰੀਜ ਕਰਵਾਈ ਗਈ ਹੈ, ਜੋ ਜਲਦ ਅਨਫਰੀਜ ਰਕਵਾ ਕੇ ਮੁਦਈ ਮੁਕੱਦਮਾ ਨੂੰ ਵਾਪਸ ਕਰਵਾਈ ਜਾਵੇਗੀ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

(For more news apart from  Fazilka police crackdown on cyber thugs, arrest two cyber thugs from Gujarat state News in Punjabi, stay tuned to Rozana Spokesman)

Location: India, Punjab, Fazilka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement