
ਰੇਲ ਮੰਡਲ ਫ਼ਿਰੋਜ਼ਪੁਰ ਦੀਆਂ 5 ਗੱਡੀਆਂ 2 ਮਹੀਨੇ ਲਈ ਬੰਦ
ਫ਼ਿਰੋਜ਼ਪੁਰ : ਪੈ ਰਹੀ ਕੜਾਕੇ ਦੀ ਠੰਡ ਕਾਰਨ ਆਮ ਜਨ ਜੀਵਨ ਬੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸੜਕਾਂ 'ਤੇ ਮੋਟਰ ਗੱਡੀਆਂ ਦੀ ਰਫ਼ਤਾਰ ਮੱਠੀ ਪੈ ਗਈ ਹੈ। ਰੇਲਵੇ ਨੂੰ ਵੀ ਅਪਣੀਆਂ ਗੱਡੀਆਂ ਦੀ ਰਫ਼ਤਾਰ ਘਟਾਉਣ ਦੇ ਨਾਲ ਨਾਲ ਕੁੱਝ ਗੱਡੀਆਂ ਨੂੰ ਰੱਦ ਵੀ ਕਰਨਾ ਪੈ ਰਿਹਾ ਹੈ। ਇਸੇ ਦਰਮਿਆਨ ਰੇਲ ਮੰਡਲ ਫਿਰੋਜ਼ਪੁਰ ਨੇ ਧੁੰਦ ਕਾਰਨ ਆਪਣੀਆਂ ਪੰਜ ਯਾਤਰੀ ਗੱਡੀਆਂ ਨੂੰ ਤਕਰੀਬਨ ਦੋ ਮਹੀਨਿਆ ਲਈ ਬੰਦ ਕਰ ਦਿੱਤਾ ਹੈ। ਇਹ ਗੱਡੀਆਂ 1 ਜਨਵਰੀ ਤੋਂ 28 ਫ਼ਰਵਰੀ ਤਕ ਬੰਦ ਰਹਿਣਗੀਆਂ।
Photo
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਆਰ.ਐਮ. ਰਜੇਸ਼ ਅਗਰਵਾਰ ਨੇ ਦਸਿਆ ਕਿ ਧੁੰਦ ਅਤੇ ਕੋਹਰੇ ਕਾਰਨ ਇਹ ਗੱਡੀਆਂ ਚਲਾਉਣ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਕਾਰਨ ਇਨ੍ਹਾਂ ਗੱਡੀਆਂ ਨੂੰ ਪਹਿਲੀ ਜਨਵਰੀ ਤੋਂ 28 ਫ਼ਰਵਰੀ ਤਕ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
Photo
ਰੱਦ ਹੋਈਆਂ ਗੱਡੀਆਂ 'ਚ 74912 ਜਲੰਧਰ-ਹੁਸ਼ਿਆਰਪੁਰ ਡੀਐਮਯੂ, 74911 ਹੁਸ਼ਿਆਰਪੁਰ-ਜਲੰਧਰ ਡੀਐਮਯੂ, 74641 ਜਲੰਧਰ-ਮਾਨਾਵਾਲਾ ਡੀਐਮਯੂ, 74984 ਫ਼ਾਜਿਲਕਾ-ਕੋਟਕਪੂਰਾ ਡੀਐਮਯੂ, 74981 ਕੋਟਕਪੂਰਾ-ਫਾਜਿਲਕਾ ਡੀਐਮਯੂ ਸ਼ਾਮਲ ਹਨ।
Photo
ਇਸੇ ਤਰ੍ਹਾਂ ਪੰਜ ਗੱਡੀਆਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ। ਇਨ੍ਹਾਂ 'ਚ 74968 ਲੋਹੀਆਂ ਖਾਸ-ਲੁਧਿਆਣਾ ਡੀਐਮਯੂ ਨੂੰ ਫ਼ਿਲੌਰ ਤਕ ਚਲਾਇਆ ਜਾਵੇਗਾ। 74986 ਫਾਜਿਲਕਾ-ਬਠਿੰਡਾ ਡੀਐਮਯੂ ਨੂੰ ਕੋਟਕਪੂਰਾ ਤਕ ਚਲਾਇਆ ਗਿਆ ਹੈ। 74969 ਲੁਧਿਆਣਾ-ਲੋਹੀਆ ਖਾਸ ਨੂੰ ਲੁਧਿਆਣਾ ਦੀ ਥਾਂ ਫਿਲੌਰ ਤੋਂ ਚਲਾਇਆ ਜਾਵੇਗਾ। 74985 ਬਠਿੰਡਾ-ਫਾਜਿਲਕਾ ਡੀਐਮਯੂ ਨੂੰ ਬਠਿੰਡਾ ਦੀ ਥਾਂ ਕੋਟਕਪੂਰਾ ਤੋਂ ਚਲਾਇਆ ਜਾਵੇਗਾ। 74924 ਮਾਨਾਂਵਾਲਾ-ਹੁਸ਼ਿਆਰਪੁਰ ਡੀਐਮਯੂ ਨੂੰ ਮਾਨਾਂਵਾਲਾ ਦੀ ਥਾਂ ਜਲੰਧਰ ਤਕ ਚਲਾਇਆ ਜਾਵੇਗਾ।