
ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਨ ਦੀ ਮੰਗ
ਫ਼ਿਰੋਜ਼ਪੁਰ(ਬਲਬੀਰ ਸਿੰਘ ਜੋਸ਼ਨ)-: ਸ਼ੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਜਿਸ ਵਿਚ ਪੰਜਾਬ ਕੈਬਨਿਟ ਵਜੀਰ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਵਲੋਂ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਕੈਪਟਨ ਅਮਰਿੰਦਰ ਸਿੰਘ ਦੀ ਬਰਾਬਰ ਤੁਲਨਾ ਕਰਨ ਤੇ ਸਿੱਖ ਹਿਰਦਿਆਂ ਨੂੰ ਡੂੰਘੀ ਸੱਟ ਮਾਰੀ ਹੈ ਜਿਸ ਤੇ ਤਰੁੰਤ ਕਾਰਵਾਈ ਕਰਦਿਆਂ ਮੰਤਰੀ ਮੰਡਲ ਚੋਂ ਬਰਖ਼ਾਸਤ ਕਰਨ ਅਤੇ ਸਿੰਘ ਸਾਹਿਬ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰ ਕੇ ਸਿੱਖ ਕੌਮ ਕਰੜੀ ਸਜ਼ਾ ਦੇਣੀ ਚਾਹੀਦੀ ਹੈ।
Charanjit Singh Brar ਇਸ ਦੀ ਮੰਗ ਕਰਦਿਆ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼ਰੋਮਣੀ ਅਕਾਲੀ ਦਲ ਅਤੇ ਸਿਆਸੀ ਸਕੱਤਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਾਰੀ ਇੱਕ ਬਿਆਨ ਚ ਕਿਹਾ ਕਿ ਜਿਥੇ ਸਿਆਸੀ ਤੌਰ ਤੇ ਸੁੱਖੀ ਰੰਧਾਵਾ ਵਲੋਂ ਕੈਬਨਿਟ ਮੰਤਰੀ ਦੇ ਅਹੁਦੇ ਦਾ ਇਸਤੇਮਾਲ ਕਰ ਪੰਜਾਬ ’ਚ ਗੁੰਡਾਗਰਦੀ ਨੂੰ ਵਧਾਇਆ ਜਾ ਰਿਹਾ ਹੈ ਜਿਸ ਦੇ ਸ਼੍ਰੋਮਣੀ ਅਕਾਲੀ ਦਲ ਵਲੋਂ ਹਰ ਰੋਜ਼ ਖੁਲਾਸੇ ਕੀਤੇ ਜਾ ਰਹੇ ਹਨ।
Captain Amrinder Singhਉਥੇ ਹੁਣ ੳਹੁ ਧਾਰਮਿਕ ਤੌਰ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਰਾਬਰ ਆਪਣੇ ਆਯਾਸ਼ ਮੁੱਖ ਮੰਤਰੀ ਨੂੰ ਵਿਖਾ ਕੇ ਕਿਵੇਂ ਆਪਣੀ ਜੁੰਡਲੀ ’ਚ ਖਿੜ-ਖਿੜਾ ਕੇ ਹੱਸਦਾ ਨਜ਼ਰ ਆ ਰਿਹਾ ਜਿਸ ਤੇ ਉਸ ਦੀ ਆਪਣੇ ਧਰਮ ਪ੍ਰਤੀ ਸ਼ਰਧਾ ਤੇ ਸਤਿਕਾਰ ਦੀ ਝਲਕ ਨਜ਼ਰ ਆ ਰਹੀ ਹੈ।
Sukhjinder singh randhawa ਜਿਸ ਵਿਚ ਕਿ ਕਿਵੇਂ ਆਪਣੀ ਮਾਂ ਪਾਰਟੀ ਕਾਂਗਰਸ ਦੀ ਸੋਚ ਗੁਰੂ ਸਾਹਿਬ ਜੀ ਦੇ ਅਦਬ ਸਤਿਕਾਰ ਅਤੇ ਸਿੱਖ ਸਿਧਾਂਤਾਂ ਦੀ ਖਿੱਲੀ ਉਡਾਉਣ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਸਰਦਾਰ ਬਰਾੜ ਨੇ ਕਿਹਾ ਇਹੇ ਮੰਤਰੀ ਜਿਥੇ ਵੱਡਾ ਸਿੱਖ ਹੋਣ ਦਾ ਢੰਢੋਰਾ ਪਿੱਟ ਦਾ ਹੈ ਉਸ ਦਾ ਇੱਕ ਹੋਰ ਕਾਰਨਾਮਾ ਵੀ ਸ਼ੋਸ਼ਲ ਮੀਡੀਏ ਤੇ ਸਾਹਮਣੇ ਆ ਚੁੱਕਾ ਹੈ।
Sukhjinder Singh Randhawaਕਿਵੇਂ ਸਾਰੀ ਸਿੱਖ ਕੌਮ ਜਿੱਥੇ ਛੋਟੇ ਸਾਹਿਬਜ਼ਾਂਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਉੱਥੇ ਇਹ ਮੰਤਰੀ ਫੁਲਕਾਰੀਆਂ ਦੀ ਛਾਵਾਂ ਹੇਠ ਜਸ਼ਨ ਮਨਾ ਰਿਹਾ ਹੈ। ਉਹਨਾਂ ਨੇ ਸਤਿਕਾਰ ਯੋਗ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਕਿ ਅਜਿਹੇ ਢੌਂਗੀ ਸਿੱਖ ਨੂੰ ਤਲਬ ਕਰ ਕੇ ਕਰੜੀ ਤੋ ਕਰੜੀ ਸਜ਼ਾ ਦਿੱਤੀ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।