
ਸੁਖਬੀਰ ਬਾਦਲ ਦੀ ਪ੍ਰੈੱਸ ਕਾਨਫ਼ਰੰਸ ਮÏਕੇ ਵਿਖਾਈਆਂ ਕਾਲੀਆਂ ਝੰਡੀਆਂ, ਕੀਤੀ ਨਾਹਰੇਬਾਜ਼ੀ
ਫ਼ਤਿਹਗੜ੍ਹ ਸਾਹਿਬ, 28 ਦਸੰਬਰ (ਪਪ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਕੰਪਲੈਕਸ ਵਿਚ ਪ੍ਰੈੱਸ ਕਾਨਫ਼ਰੰਸ ਦÏਰਾਨ ਕੱੁਝ ਅਣਪਛਾਤੇ ਕਿਸਾਨਾਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਜ਼ੋਰਦਾਰ ਨਾਹਰੇਬਾਜ਼ੀ ਕਰ ਦਿਤੀ¢ ਇਸ ਰÏਲੇ ਰੱਪੇ ਵਿਚ ਕੱੁਝ ਬੰਦਿਆਂ ਦੀਆਂ ਪੱਗਾਂ ਵੀ ਲੱਥ ਗਈਆਂ¢ ਜਾਣਕਾਰੀ ਮੁਤਾਬਕ ਜਦੋਂ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਕੰਪਲੈਕਸ ਵਿਚ ਗੈਸਟ ਹਾਊਸ ਵਿਚ ਪ੍ਰੈੱਸ ਕਾਨਫ਼ਰੰਸ ਕਰ ਰਹੇ ਸਨ ਤਾਂ ਬਾਹਰ ਕਿਸਾਨ ਇਕੱਤਰ ਹੋ ਗਏ ¢ ਇਨ੍ਹਾਂ ਵਲੋਂ ਬਾਦਲ ਵਿਰੁਧ ਨਾਹਰੇਬਾਜ਼ੀ ਕੀਤੀ ਗਈ¢ ਸਕਿਊਰਿਟੀ ਨੇ ਸੁਖਬੀਰ ਸਿੰਘ ਬਾਦਲ ਨੂੰ ਪਿਛਲੇ ਗੇਟ ਰਾਹੀਂ ਕੱਢ ਦਿਤਾ¢ ਇਸ ਮਗਰੋਂ ਕੱੁਝ ਅਕਾਲੀ ਆਗੂਆਂ ਨਾਲ ਕਿਸਾਨਾਂ ਦੀ ਹੱਥੋਂਪਾਈ ਹੋ ਗਈ ਅਤੇ ਕੱੁਝ ਇਕ ਦੀਆਂ ਪੱਗਾਂ ਲੱਥ ਗਈਆਂ¢
image