
ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਉਤੇ ਕੈਬਨਿਟ ਮੰਤਰੀ ਧਰਮਸੋਤ ਦਾ ਪਲਟਵਾਰ
ਖੰਨਾ, 28 ਦਸੰਬਰ (ਏ.ਐਸ.ਖੰਨਾ): ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਵਲੋਂ ਦਿਤੇ ਉਸ ਬਿਆਨ ਉਤੇ ਪਲਟਵਾਰ ਕੀਤਾ ਹੈ ਜਿਸ ਵਿਚ ਉਨ੍ਹਾਂ ਆਖਿਆ ਹੈ ਕਿ ਯੂਪੀਏ ਸਰਕਾਰ ਸਮੇਂ ਖੇਤੀਬਾੜੀ ਬਿਲ ਡਾ. ਮਨਮੋਹਨ ਸਿੰਘ ਅਤੇ ਸ਼ਰਦ ਪਵਾਰ ਵਲੋਂ ਵੀ ਤਿਆਰ ਕੀਤਾ ਗਏ ਸਨ। ਪਰ ਦਬਾਅ ਹੇਠ ਉਨ੍ਹਾਂ ਵਲੋਂ ਇਹ ਬਿਲ ਲਾਗੂ ਨਹÄ ਕੀਤੇ ਗਏ। ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਦਬਾਅ ਹੇਠ ਨਹÄ ਆਏ ਅਤੇ ਇਸ ਲਈ ਉਨ੍ਹਾਂ ਵਲੋਂ ਇਹ ਖੇਤੀਬਾੜੀ ਬਿਲ ਪਾਸ ਕੀਤੇ ਗਏ ਹਨ। ਰਦਾਰ ਸਾਧੂ ਸਿੰਘ ਧਰਸੋਤ ਨੇ ਆਖਿਆ ਹੈ, ਅਸਲ ਵਿਚ ਯੂਪੀਏ ਸਰਕਾਰ ਲੋਕਤੰਤਰ ਦਾ ਸਨਮਾਨ ਕਰਦੀ ਸੀ। ਇਸ ਲਈ ਉਨ੍ਹਾਂ ਨੇ ਇਹ ਬਿਲ ਨਹÄ ਲਿਆਂਦਾ।ਜਦ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਇਹ ਬਿਲ ਲਿਆ ਕੇ ਲੋਕਤੰਤਰ ਦਾ ਗਲਾ ਘੁਟਿਆ ਹੈ, ਕਿਉਂਕਿ ਦੇਸ਼ ਦਾ ਅੰਨਦਾਤਾ ਇਨ੍ਹਾਂ ਬਿਲਾਂ ਨੂੰ ਨਹÄ ਚਾਹੁੰਦਾ। ਫਿਰ ਵੀ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦਾ ਲਾਭ ਉਠਾ ਕੇ ਇਹ ਬਿਲ ਪਾਸ ਕਰਵਾਏ ਗਏ।
ਸ: ਧਰਮਸੋਤ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਦਾ ਇਹ ਕਹਿਣਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਦੇ ਦਬਾਅ ਵਿਚ ਨਹÄ ਆਏ ਇਸ ਲਈ ਉਨ੍ਹਾਂ ਨੇ ਇਹ ਬਿਲ ਪਾਸ ਕਰ ਦਿਤੇ। ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੇ ਇਸ ਬਿਆਨ ਤੋਂ ਭਾਜਪਾ ਸਰਕਾਰ ਹੰਕਾਰ ਸਾਫ਼ ਝਲਕਦਾ ਹੈ, ਕਿਉਂਕਿ ਕਿਸਾਨ ਤਾਂ ਇਨ੍ਹਾਂ ਬਿਲਾਂ ਦਾ ਵਿਰੋਧ ਕਰ ਰਹੇ ਹਨ ਅਤੇ ਇਨ੍ਹਾਂ ਖੇਤੀਬਾੜੀ ਬਿਲਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕਰ ਰਹੇ ਹਨ।ਸ: ਧਰਮਸੋਤ ਨੇ ਕਿਹਾ ਕਿ ਇਕ ਪਾਸੇ ਕੇਦਰ ਸਰਕਾਰ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਪੱਤਰ ਭੇਜ ਰਹੀ ਹੈ ਪਰ ਦੂਜੇ ਪਾਸੇ ਭਾਜਪਾ ਲੀਡਰਸ਼ਿਪ ਖੇਤੀਬਾੜੀ ਬਿਲਾਂ ਨੂੰ ਸਹੀ ਦੱਸਦੇ ਹੋਏ ਇਨ੍ਹਾਂ ਨੂੰ ਰੱਦ ਨਾ ਕੀਤੇ ਜਾਣ ਸਬੰਧੀ ਨਿੱਤ ਦਿਹਾੜੇ ਨਵÄ ਬਿਆਨਬਾਜ਼ੀ ਕਰ ਰਹੇ ਹਨ। ਸ: ਧਰਮਸੋਤ ਨੇ ਕਿਹਾ ਕਿ ਅਸਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀ ਅਤੇ ਨੀਅਤ ਵਿਚ ਖੋਟ ਹੈ।
ਭਾਜਪਾ ਦੇ ਸਾਬਕਾ ਮੰਤਰੀ ਵਿਜੇ ਸਾਂਪਲਾ ਵਲੋਂ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਕੀਤੀ ਜਾ ਰਹੀ ਬਿਆਨਬਾਜ਼ੀ ਉੱਤੇ ਵੀ ਕੈਬਨਿਟ ਮੰਤਰੀ ਸ: ਧਰਮਸੋਤ ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ ਤੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ।ਪਰ ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਬਿਲਾਂ ਨੂੰ ਲੈ ਕੇ ਕਿਸਾਨਾਂ ਵਿਚ ਚੋਖਾ ਰੋਸ ਹੈ ਜਿਸ ਕਰ ਕੇ ਉਹ ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਹਨ। ਪਰ ਅਫ਼ਸੋਸ ਹੈ ਕਿ ਵਿਜੇ ਸਾਂਪਲਾ ਕਿਸਾਨਾ ਦੇ ਇਸ ਰੋਹ ਪਿੱਛੇ ਕਾਂਗਰਸ ਦੀ ਸ਼ਹਿ ਤੇ ਗੁੰਡਾਗਰਦੀ ਕਹਿ ਕੇ ਹਾਸੋਹੀਣੀ ਤੇ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ।
ਫੋਟੋ ਕੈਪਸ਼ਨ :ਖੰਨਾ 28 ਦਸੰਬਰ ਇਸ ਖੰਨਾ 06
ਫਾਇਲ ਫੋਟੋ :ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ
ਮੋਦੀ ਸਰਕਾਰ ਨੇ ਖੇਤੀਬਾੜੀ ਬਿਲ ਪਾਸ ਕਰ ਕੇ ਕਿਸਾਨਾਂ ਦਾ ਗਲਾ ਘੁੱਟ ਕੇ ਲੋਕਤੰਤਰ ਦੀ ਹਤਿਆ ਕੀਤੀ: ਧਰਮਸੋਤ