
ਆਜ਼ਾਦੀ ਤੋਂ ਪਹਿਲਾਂ ਵਰਗੇ ਹਨ ਦੇਸ਼ ਦੇ ਮÏਜੂਦਾ ਹਾਲਾਤ : ਸੋਨੀਆ ਗਾਂਧੀ
ਕਿਹਾ, ਦੇਸ਼ ਨੂੰ 'ਤਾਨਾਸ਼ਾਹੀ ਤਾਕਤਾਂ' ਤੋਂ ਬਚਾਉਣ ਲਈ ਸਾਰਿਆਂ ਨੂੰ ਹੋਣਾ ਪਏਗਾ ਇਕਜੁਟ
ਨਵੀਂ ਦਿੱਲੀ, 28 ਦਸੰਬਰ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੋਮਵਾਰ ਨੂੰ ਪਾਰਟੀ ਦੇ 136ਵੇਂ ਸਥਾਪਨਾ ਦਿਵਸ 'ਤੇ ਦਾਅਵਾ ਕੀਤਾ ਕਿ ਦੇਸ਼ ਵਿਚ ਮÏਜੂਦਾ ਹਾਲਾਤ ਆਜ਼ਾਦੀ ਤੋਂ ਪਹਿਲਾਂ ਵਰਗੇ ਹਨ ਅਤੇ ਦੇਸ਼ ਨੂੰ 'ਤਾਨਾਸ਼ਾਹੀ ਤਾਕਤਾਂ' ਤੋਂ ਬਚਾਉਣ ਲਈ ਸਾਰਿਆਂ ਨੂੰ ਇਕਜੁਟ ਹੋਣਾ ਪਏਗਾ¢
ਪਾਰਟੀ ਵਲੋਂ ਜਾਰੀ ਇਕ ਵੀਡੀਉ ਵਿਚ ਸੋਨੀਆ ਨੇ ਇਹ ਵੀ ਕਿਹਾ ਕਿ ਕਾਂਗਰਸ ਨੂੰ ਹਰ ਫ਼ਰੰਟ 'ਤੇ ਮਜ਼ਬੂਤ ਕਰਨ ਦੀ ਲੋੜ ਹੈ¢ ਉਨ੍ਹਾਂ ਨੇ ਆਜ਼ਾਦੀ ਅੰਦੋਲਨ ਅਤੇ ਦੇਸ਼ ਦੇ ਵਿਕਾਸ ਵਿਚ ਕਾਂਗਰਸ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਅੱਜ ਹਾਲਾਤ ਆਜ਼ਾਦੀ ਤੋਂ ਪਹਿਲਾਂ ਵਰਗੇ ਹੀ ਹਨ¢ ਲੋਕਾਂ ਦੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ¢ ਚਾਰੇ ਪਾਸੇ ਤਾਨਾਸ਼ਾਹੀ ਦਾ ਆਲਮ ਹੈ¢ ਲੋਕਤੰਤਰੀ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ¢ ਬੇਰੁਜ਼ਗਾਰੀ ਅਪਣੇ ਸਿਖਰ 'ਤੇ ਹੈ¢ ਖੇਤਾਂ ਉੱਤੇ ਹਮਲਾ ਕੀਤਾ ਜਾ ਰਿਹਾ ਹੈ¢ ਦੇਸ਼ ਨੂੰ ਅੰਨਦਾਤਾ 'ਤੇ ਕਾਲੇ ਕਾਨੂੰਨ ਥੋਪੇ ਜਾ ਰਹੇ ਹਨ¢ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਕ ਵਾਰ ਮੁੜ ਦੇਸ਼ ਨੂੰ ਤਾਨਾਸ਼ਾਹੀ ਤਾਕਤਾਂ ਤੋਂ ਬਚਾਉਣ ਅਤੇ ਉਨ੍ਹਾਂ ਵਿਰੁਧ ਲੜਨ¢ ਇਹ ਸੱਚੀ ਦੇਸ਼ ਭਗਤੀ ਹੈ¢ ਉਨ੍ਹਾਂ ਨੇ ਕਾਂਗਰਸੀ ਵਰਕਰਾਂ ਨੂੰ ਸੱਦਾ ਦਿਤਾ ਕਿ ਜਿਸ ਤਿਰੰਗੇ ਹੇਠ ਸਾਨੂੰ ਅਜ਼ਾਦੀ ਮਿਲੀ, ਅੱਜ ਸਾਨੂੰ ਉਸੇ ਤਿਰੰਗੇ ਹੇਠ ਇਕਜੁਟ ਹੋਣਾ ਪਏਗਾ¢ ਕਾਂਗਰਸ ਨੂੰ ਹਰ ਫ਼ਰੰਟ 'ਤੇ ਮਜ਼ਬੂਤ ਕਰਨਾ ਪਏਗਾ¢ (ਪੀਟੀਆਈ)