
ਸਰਕਾਰ ਨੇ ਗੱਲਬਾਤ ਲਈ 40 ਕਿਸਾਨ ਜਥੇਬੰਦੀਆਂ ਨੂੰ 30 ਦਸੰਬਰ ਨੂੰ ਬੁਲਾਇਆ
ਗੱਲਬਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਤੋਂ ਲੈ ਕੇ ਹਰ ਵੱਡੇ ਬੀਜੇਪੀ ਆਗੂ ਵਲੋਂ ਦਿਤੇ ਬਿਆਨਾਂ ਤੋਂ ਕਿਸਾਨਾਂ ਦੀ ਆਸ ਨਿਰਾਸ਼ਾ ਵਿਚ ਬਦਲਦੀ ਜਾ ਰਹੀ ਹੈ
ਨਵੀਂ ਦਿੱਲੀ, 28 ਦਸੰਬਰ: ਸਰਕਾਰ ਨੇ ਨਵੇਂ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰ ਰਹੀਆਂ 40 ਕਿਸਾਨ ਜਥੇਬੰਦੀਆਂ ਨੂੰ ਸਾਰੇ ਢੁੁਕਵੇਂ ਮੁੱਦਿਆਂ ਉੱਤੇ ਅਗਲੇ ਦÏਰ ਦੀ ਗੱਲਬਾਤ ਲਈ 30 ਦਸੰਬਰ ਨੂੰ ਬੁਲਾਇਆ ਹੈ¢ ਸਰਕਾਰ ਵਲੋਂ ਸੋਮਵਾਰ ਨੂੰ ਚੁੱਕੇ ਗਏ ਇਸ ਕਦਮ ਦਾ ਉਦੇਸ਼ ਨਵੇਂ ਕਾਨੂੰਨਾਂ ਉੱਤੇ ਜਾਰੀ ਰੇੜਕੇ ਦਾ ਇਕ ਤਰਕਸੰਗਤ ਹੱਲ ਕਢਣਾ ਦਸਿਆ ਗਿਆ ਹੈ¢ ਦੂਜੇ ਪਾਸੇ ਗੱਲਬਾਤ ਬਾਰੇ ਕਿਸਾਨਾਂ ਵਲੋਂ ਭੇਜੀ ਚਿੱਠੀ ਤੋਂ ਬਾਅਦ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਤੋਂ ਲੈ ਕੇ ਹਰ ਵੱਡਾ ਬੀਜੇਪੀ ਆਗੂ ਤੇ ਵਜ਼ੀਰ ਕਿਸਾਨਾਂ ਨੂੰ 'ਗੁਮਰਾਹ ਹੋਏ' ਤੇ ਵਿਰੋਧੀ ਪਾਰਟੀਆਂ ਦੇ ਬਹਿਕਾਵੇ ਵਿਚ ਆ ਕੇ ਸਿਆਸੀ ਅੰਦੋਲਨ ਚਲਾਉਣ ਵਾਲੇ ਲੋਕ ਕਹਿ ਕੇ ਹਮਲੇ ਕਰ ਰਹੇ ਹਨ, ਉਸ ਵਲ ਵੇਖ ਕੇ ਕਿਸਾਨਾਂ ਦੀ ਆਸ, ਘੋਰ ਨਿਰਾਸ਼ਾ ਵਿਚ ਬਦਲਦੀ ਜਾ ਰਹੀ ਹੈ ਤੇ ਉਹ ਮਹਿਸੂਸ ਕਰਨ ਲੱਗ ਪਏ ਹਨ ਕਿ ਗੱਲਬਾਤ ਦਾ ਮਕਸਦ, ਸੁਪ੍ਰੀਮ ਕੋਰਟ ਵਿਚ ਅਪਣੇ ਆਪ ਨੂੰ ਸੱਚਾ ਤੇ ਕਿਸਾਨਾਂ ਦੇ ਹਮਦਰਦ ਦਸਣਾ ਹੀ ਲੱਗ ਰਿਹਾ ਹੈ ਤੇ ਪਰਨਾਲਾ ਉਥੇ ਦਾ ਉਥੇ ਹੀ ਰਹੇਗਾ | ਕਿਸਾਨ ਜਥੇਬੰਦੀਆਂ ਨੇ ਪਿਛਲੇ ਹਫ਼ਤੇ 29 ਦਸੰਬਰ ਨੂੰ ਗੱਲਬਾਤ ਲਈ ਪ੍ਰਸਤਾਵ ਰਖਿਆ ਸੀ, ਜਿਸ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨੂੰ ਸੱਦਾ ਦਿਤਾ ਹੈ¢ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨੇ ਕਿਸਾਨ ਜਥੇਬੰਦੀਆਂ ਨੂੰ ਲਿਖੀ ਇਕ ਚਿੱਠੀ ਰਾਹੀਂ 30 ਦਸੰਬਰ ਨੂੰ ਦੁਪਹਿਰ 2 ਵਜੇ ਰਾਸ਼ਟਰੀ ਰਾਜਧਾਨੀ ਦੇ ਵਿਗਿਆਨ ਭਵਨ ਵਿਖੇ ਗੱਲਬਾਤ ਕਰਨ ਦਾ ਸੱਦਾ ਦਿਤਾ ਹੈ¢ ਕੇਂਦਰ ਅਤੇ 40 ਪ੍ਰਦਰਸ਼ਨਕਾਰੀ ਕਿਸਾਨ ਜਥੇਬੰਦੀਆਂ ਵਿਚਕਾਰ ਹੁਣ ਤਕ ਪੰਜ ਦÏਰ ਦੀ ਹੋਈ ਰਸਮੀ ਗੱਲਬਾਤ ਬੇਸਿੱਟਾ ਰਹੀ ਹੈ¢ ਗੱਲਬਾਤ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਕਿਸਾਨ ਜਥੇਬੰਦੀਆਂ ਦੇ ਪ੍ਰਸਤਾਵ ਨੂੰ ਗੰਭੀਰਤਾ ਨਾਲ ਲੈਂਦਿਆਂ ਅਗਰਵਾਲ ਨੇ ਕਿਹਾ ਕਿ ਸਰਕਾਰ ਇਕ ਸਪੱਸ਼ਟ ਇਰਾਦੇ ਅਤੇ ਖੁਲ੍ਹੇ ਮਨ ਨਾਲ ਸਾਰਥਕ ਹੱਲ ਲੱਭਣ ਲਈ ਵਚਨਬੱਧ ਹੈ¢
ਜ਼ਿਕਰਯੋਗ ਹੈ ਕਿ ਹਜ਼ਾਰਾਂ ਕਿਸਾਨ ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ¢ ਉਹ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ¢ ਇਨ੍ਹਾਂ ਵਿਚੋਂ ਜ਼ਿਆਦਾਤਰ ਕਿਸਾਨ ਪੰਜਾਬ ਅਤੇ ਹਰਿਆਣਾ ਦੇ ਹਨ¢ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ 'ਤੇ ਆਉਣ ਵਾਲੇ ਦਿਨਾਂ ਵਿਚ ਅਪਣਾ ਅੰਦੋਲਨ ਹੋਰ ਤੇਜ਼ ਕਰਨ ਦੀ ਧਮਕੀ ਦਿਤੀ ਹੈ¢