ਅਸÄ ਭਾਰਤ ਨੂੰ ਸੁਪਰ ਪਾਵਰ ਬਣਾਉਣਾ ਚਾਹੁੰਦੇ ਹਾਂ: ਰਖਿਆ ਮੰਤਰੀ
Published : Dec 29, 2020, 12:24 am IST
Updated : Dec 29, 2020, 12:24 am IST
SHARE ARTICLE
image
image

ਅਸÄ ਭਾਰਤ ਨੂੰ ਸੁਪਰ ਪਾਵਰ ਬਣਾਉਣਾ ਚਾਹੁੰਦੇ ਹਾਂ: ਰਖਿਆ ਮੰਤਰੀ

ਨਵÄ ਦਿੱਲੀ, 28 ਦਸੰਬਰ: ਰਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਵਿਚ ਸੁਪਰ ਪਾਵਰ ਬਣਨ ਦੀ ਸੰਭਾਵਨਾ ਹੈ ਅਤੇ ਇਸ ਲਈ ਸਿਖਿਆ, ਸਿਹਤ ਅਤੇ ਉਦਯੋਗ ਦੇ ਖੇਤਰਾਂ ਵਿਚ ਮਹੱਤਵਪੂਰਨ ਪ੍ਰਾਪਤੀਆਂ ਦੀ ਲੋੜ ਹੈ। ਇਸ ਦੌਰਾਨ, ਉਨ੍ਹਾਂ ਨੇ ਦੇਸ਼ ਦੇ ਗੌਰਵਮਈ ਇਤਿਹਾਸ ਬਾਰੇ ਦਸਿਆ, ਜਿਸ ਵਿਚ ਆਰੀਆ ਭੱਟ ਵਰਗੇ ਪ੍ਰਾਚੀਨ ਵਿਗਿਆਨੀਆਂ ਦੀਆਂ ਮਹਾਨ ਖੋਜਾਂ ਸ਼ਾਮਲ ਹਨ। 
ਆਈਆਈਐਮ ਰਾਂਚੀ ਦੇ ਆਨਲਾਈਨ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਵਿਗਿਆਨਕ ਖੋਜ ਦੇ ਖੇਤਰ ਵਿਚ ਭਾਰਤ ਦੇ ਅਮੀਰ ਯੋਗਦਾਨ ਬਾਰੇ ਵਿਚਾਰ-ਵਟਾਂਦਰੇ ਕਰਦਿਆਂ ਕਿਹਾ ਕਿ ਆਰੀਆ ਭੱਟ ਨੇ ਜਰਮਨ ਦੇ ਖਗੋਲ ਵਿਗਿਆਨੀ ਕੋਪਰਨਿਕਸ ਤੋਂ ਇਕ ਹਜ਼ਾਰ ਸਾਲ ਪਹਿਲਾਂ ਧਰਤੀ ਦੇ ਗੋਲ ਆਕਾਰ ਅਤੇ ਇਸ ਦੇ ਧੁਰੇ ਉੱਤੇ ਚੱਕਰ ਲਗਾਉਣ ਦੀ ਪੁਸ਼ਟੀ ਕੀਤੀ ਸੀ। ਰਾਜਨਾਥ ਸਿੰਘ ਨੇ ਕਿਹਾ ਕਿ ਅਸÄ ਭਾਰਤ ਨੂੰ ਸੁਪਰ ਪਾਵਰ ਬਣਾਉਣਾ ਚਾਹੁੰਦੇ ਹਾਂ। ਦੇਸ਼ ਨੂੰ ਸੁਪਰ ਪਾਵਰ ਬਣਾਉਣ ਲਈ ਸਾਨੂੰ ਸਿਖਿਆ, ਸਿਹਤ ਅਤੇ ਉਦਯੋਗ ਆਦਿ ਦੇ ਖੇਤਰਾਂ ਵਿਚ ਵੱਡੀਆਂ ਪ੍ਰਾਪਤੀਆਂ ਪ੍ਰਾਪਤ ਕਰਨ ਦੀ ਲੋੜ ਹੈ। ਇਨ੍ਹਾਂ ਖੇਤਰਾਂ ਵਿਚ ਸੰਭਾਵਨਾ ਸਾਡੇ ਦੇਸ਼ ਦੀ ਪਹੁੰਚ ਦੇ ਅੰਦਰ ਹਨ। ਅਜੇ ਤਕ ਇਸ ਦੀ ਪੂਰੀ ਵਰਤੋਂ ਨਹÄ ਕੀਤੀ ਗਈ ਹੈ। ਰਖਿਆ ਮੰਤਰੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਕਿਸੇ ਵੀ ਚੁਨੌਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਰੱਖਦੇ ਹਨ ਅਤੇ ਉਹ “ਖੋਜ, ਪੜਤਾਲ ਅਤੇ ਵਿਚਾਰ” ਦੀ ਮਦਦ ਨਾਲ ਉਨ੍ਹਾਂ ਨੂੰ ਮੌਕਿਆਂ ਵਿਚ ਬਦਲ ਸਕਦੇ ਹਨ।
ਵਿਦਿਆਰਥੀਆਂ ਨੂੰ ‘ਨਿਊ ਇੰਡੀਆ’ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਆਧੁਨਿਕ ਸਿਖਿਆ ਉਨ੍ਹਾਂ ਨੂੰ ਦੇਸ਼ ਦੇ ਗੌਰਵਮਈ ਇਤਿਹਾਸ ਤੋਂ ਪ੍ਰੇਰਨਾ ਲੈਣ ਤੋਂ ਨਹÄ ਰੋਕ ਸਕਦੀ।(ਪੀਟੀਆਈ)


 ਉਨ੍ਹਾਂ ਕਿਹਾ ਕਿ ਇਹ ਗਿਆਨ ਦੇ ਨਵੇਂ ਮਿਆਰ ਤੈਅ ਕਰਦਾ ਹੈ।
ਸਿੰਘ ਨੇ ਕਿਹਾ ਕਿ ਆਧੁਨਿਕ ਸਿਖਿਆ ਇਕ ਸ਼ਾਨਦਾਰ ਇਤਿਹਾਸ ਤੋਂ ਪ੍ਰੇਰਨਾ ਲੈਣ ਵਿਚ ਰੁਕਾਵਟ ਨਹÄ ਬਣ ਸਕਦੀ। ਵਿਗਿਆਨ ਪੜ੍ਹਣ ਦਾ ਇਹ ਮਤਲਬ ਨਹÄ ਕਿ ਤੁਸÄ ਰੱਬ ਨੂੰ ਨਹÄ ਮੰਨਦੇ। (ਪੀਟੀਆਈ)
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement