CM ਚੰਨੀ ਨੇ ਟਰਾਂਸਪੋਰਟ ਵਿਭਾਗ ਨੂੰ ਮੁੜ ਪੈਰਾਂ ਸਿਰ ਕਰਨ ਲਈ ਰਾਜਾ ਵੜਿੰਗ ਦੀ ਕੀਤੀ ਸ਼ਲਾਘਾ
Published : Dec 29, 2021, 6:16 pm IST
Updated : Dec 29, 2021, 6:19 pm IST
SHARE ARTICLE
CM Channi
CM Channi

`ਆਪ` ਨੇ ਚੋਣਾਂ ਮੁਲਤਵੀ ਕਰਨ ਦਾ ਮਾਹੌਲ ਬਣਾਉਣ ਦੇ ਇਰਾਦੇ ਨਾਲ ਦਿੱਲੀ `ਚ ਰਾਤ ਦਾ ਕਰਫਿਊ ਲਗਾਇਆ

 

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ 400 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੇ ਫਲੀਟ ਵਿੱਚ ਪਹਿਲੀ ਦਫ਼ਾ ਇੱਕ ਵਾਰ `ਚ ਸ਼ਾਮਲ ਕੀਤੀਆਂ ਜਾ ਰਹੀਆਂ ਕੁੱਲ 842 ਆਧੁਨਿਕ ਬੱਸਾਂ ਦੇ ਹਿੱਸੇ ਵਜੋਂ 58 ਨਵੀਆਂ ਬੱਸਾਂ ਨੂੰ ਫਲੀਟ ਵਿੱਚ ਸ਼ਾਮਲ ਕੀਤਾ ਅਤੇ ਖੁਦ ਬੱਸ ਚਲਾ ਕੇ ਇਨ੍ਹਾਂ ਨਵੀਆਂ ਬੱਸਾਂ ਦੇ ਕਾਫ਼ਲੇ ਨੂੰ ਇੱਥੇ ਆਪਣੀ ਸਰਕਾਰੀ ਰਿਹਾਇਸ਼ ਤੋਂ ਰਵਾਨਾ ਕੀਤਾ।

 

CM Channi
CM Channi

ਪੀ.ਆਰ.ਟੀ.ਸੀ. ਲਈ 30 ਬੱਸਾਂ ਅਤੇ ਪਨਬਸ ਲਈ 28 ਬੱਸਾਂ ਦੇ ਪਹਿਲੇ ਫਲੀਟ ਨੂੰ ਸ਼ਾਮਲ ਕਰਦੇ ਹੋਏੇ ਮੁੱਖ ਮੰਤਰੀ ਚੰਨੀ ਨੇ ਸੂਬੇ ਦੇ ਲੋਕਾਂ ਖਾਸ ਕਰਕੇ ਔਰਤਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਜੋ ਹੁਣ ਨਵੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਦਾ ਆਨੰਦ ਲੈ ਸਕਦੇ ਹਨ। ਉਨ੍ਹਾਂ ਨੇ ਸਰਕਾਰੀ ਅਤੇ ਪ੍ਰਾਈਵੇਟ ਕਾਲਜ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਲਈ ਮੁਫ਼ਤ ਬੱਸ ਪਾਸ ਦੀ ਸਹੂਲਤ ਦਾ ਐਲਾਨ ਵੀ ਕੀਤਾ।

CM ChanniCM Channi

ਆਮ ਲੋਕਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ 400 ਕਰੋੜ ਰੁਪਏ ਦੀ ਲਾਗਤ ਨਾਲ 105 ਬੱਸ ਟਰਮੀਨਲਾਂ ਦਾ ਨਿਰਮਾਣ ਅਤੇ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 1406 ਨਵੇਂ ਬੱਸ ਪਰਮਿਟ ਜਾਰੀ ਕਰਨ ਤੋਂ ਇਲਾਵਾ ਸੂਬੇ ਵਿੱਚ 425 ਨਵੇਂ ਬੱਸ ਰੂਟ ਜੋੜੇ ਜਾਣਗੇ।

 

CM ChanniCM Channi

ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਿਛਲੇ ਤਿੰਨ ਮਹੀਨਿਆਂ ਵਿੱਚ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਨਿਯਮਾਂ ਵਿਰੁੱਧ ਚੱਲ ਰਹੇ ਬੱਸ ਚਾਲਕਾਂ ਅਤੇ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਨਤੀਜੇ ਵਜੋਂ ਟਰਾਂਸਪੋਰਟ ਵਿਭਾਗ ਮੁੜ ਪੈਰਾਂ ਸਿਰ ਹੋਇਆ ਹੈ।

CM ChanniCM Channi

 

ਮੁੱਖ ਮੰਤਰੀ ਚੰਨੀ, ਜਿਨ੍ਹਾਂ ਨਾਲ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਸਨ, ਨੇ ਕਿਹਾ ਕਿ ਰਾਜ ਦੇ ਟਰਾਂਸਪੋਰਟ ਨੂੰ ਮਾਫੀਆ ਵਜੋਂ ਚਲਾਉਣ ਵਾਲਿਆਂ ਵਿਰੁੱਧ ਕਾਰਵਾਈ ਦੇ ਨਤੀਜੇ ਵਜੋਂ ਵਿਭਾਗ ਦੇ ਮਾਲੀਏ ਵਿੱਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਨੂੰ ਵੀ ਯਾਤਰੀਆਂ ਨਾਲ ਬੇਇਨਸਾਫ਼ੀ ਦੀ ਆਗਿਆ  ਨਹੀਂ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਇੱਕ ਪਾਰਦਰਸ਼ੀ, ਕੁਸ਼ਲ ਅਤੇ ਪ੍ਰਭਾਵਸ਼ਾਲੀ ਟਰਾਂਸਪੋਰਟ ਪ੍ਰਣਾਲੀ ਪਹਿਲਾਂ ਹੀ ਲਾਗੂ ਕੀਤੀ ਜਾ ਚੁੱਕੀ ਹੈ।

 

CM Channi
CM Channi

ਮੁੱਖ ਮੰਤਰੀ ਵੱਲੋਂ ਤੁਰੰਤ ਕਾਰਵਾਈ ਲਈ ਧੰਨਵਾਦ ਕਰਦਿਆਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਵਿਭਾਗ ਦੀ ਰੋਜ਼ਾਨਾ ਆਮਦਨ ਵਿੱਚ 1.50 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਅਤੇ ਕਿਹਾ ਕਿ ਅਸੀਂ ਜਲਦੀ ਹੀ ਇਸ ਅੰਕੜੇ ਨੂੰ ਰੋਜ਼ਾਨਾ 2 ਕਰੋੜ ਰੁਪਏ ਤੱਕ ਲੈ ਜਾਵਾਂਗੇ। ਵੜਿੰਗ ਨੇ ਇਸ ਮਹੱਤਵਪੂਰਨ ਮੌਕੇ ਨੂੰ ਲੋਕਾਂ ਦੀ ਸੇਵਾ ਵਿੱਚ ਲਗਾਉਣ ਲਈ ਆਪਣੇ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ਼ ਦਾ ਧੰਨਵਾਦ ਕੀਤਾ।

 

 

CM Channi
CM Channi

ਅੱਜ ਰਵਾਨਾ ਹੋਈਆਂ ਪਨਬਸ ਦੀਆਂ 28 ਬੱਸਾਂ ਵਿੱਚੋਂ ਮੁਕਤਸਰ ਸਾਹਿਬ ਡਿਪੂ ਨੂੰ 13, ਰੂਪਨਗਰ ਡਿਪੂ ਨੂੰ 12 ਅਤੇ ਪਠਾਨਕੋਟ ਨੂੰ 3 ਨਵੀਆਂ ਬੱਸਾਂ ਮਿਲਣਗੀਆਂ। ਇਸੇ ਤਰ੍ਹਾਂ ਪੀ.ਆਰ.ਟੀ.ਸੀ. ਦੀਆਂ 30 ਬੱਸਾਂ ਵਿੱਚੋਂ ਬਠਿੰਡਾ ਅਤੇ ਪਟਿਆਲਾ ਡਿਪੂਆਂ ਨੂੰ 10-10 ਜਦੋਂਕਿ ਫਰੀਦਕੋਟ ਅਤੇ ਬਰਨਾਲਾ ਨੂੰ 5-5 ਬੱਸਾਂ ਮਿਲਣਗੀਆਂ। ਨਵੇਂ ਵਾਹਨ ਬੀ.ਐਸ-6 ਸਿਸਟਮ ਨਾਲ ਲੈਸ ਹਨ ਅਤੇ  ਅਤੇ ਇਨ੍ਹਾਂ ਵਿੱਚ ਐਸ.ਸੀ.ਆਰ. ਤਕਨਾਲੋਜੀ ਹੈ ਜੋ ਪ੍ਰਦੂਸ਼ਣ ਦੇ ਨਿਕਾਸ ਨੂੰ ਲਗਭਗ ਨਾ-ਮਾਤਰ ਤੱਕ ਘਟਾ ਦਿੰਦੀ ਹੈ।

 

CM Channi
CM Channi

ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਬੱਸਾਂ ਦੇ ਢਾਂਚੇ ਦਾ ਨਿਰਮਾਣ ਵੀ ਭਾਰਤ ਸਰਕਾਰ ਦੁਆਰਾ ਨੋਟੀਫਾਈ ਏਆਈਐਸ 052 ਬੱਸ ਕੋਡ ਆਫ ਪ੍ਰੈਕਟਿਸ ਨਿਯਮਾਂ ਅਨੁਸਾਰ ਹੈ ਜੋ ਸੜਕ ਆਵਾਜਾਈ ਮੰਤਰਾਲੇ ਦੁਆਰਾ ਨੋਟੀਫਾਈ ਕੀਤੇ ਗਏ ਹਨ। 52 ਸੀਟਾਂ ਵਾਲੀਆਂ ਬੱਸਾਂ ਵਿੱਚ ਹਰ ਸੀਟ `ਤੇ ਪੈਨਿਕ ਬਟਨ ਦੀ ਸਹੂਲਤ ਤੋਂ ਇਲਾਵਾ ਪਨਬੱਸ ਅਤੇ ਪੀ.ਆਰ.ਟੀ.ਸੀ. ਟਰੈਕਰ ਐਪਲੀਕੇਸ਼ਨਾਂ ਰਾਹੀਂ ਬੱਸ ਦੀ ਹਲਚਲ ਨੂੰ ਟਰੈਕ ਕਰਨ ਲਈ ਔਨਲਾਈਨ ਵਿਵਸਥਾ ਹੈ। ਬਾਅਦ `ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ `ਆਪ` ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ `ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁਲਤਵੀ ਕਰਨ ਦੇ ਮਨਸੂਬੇ ਨਾਲ ਓਮੀਕਰੋਨ ਦੇ ਖ਼ਤਰੇ ਦਾ ਡਰ ਬਣਾ ਰਹੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਸਕੱਤਰ ਟਰਾਂਸਪੋਰਟ ਕੇ ਸਿਵਾ ਪ੍ਰਸਾਦ, ਡਾਇਰੈਕਟਰ ਟਰਾਂਸਪੋਰਟ ਪਰਮਜੀਤ ਸਿੰਘ, ਚੇਅਰਮੈਨ ਪੀ.ਆਰ.ਟੀ.ਸੀ ਸਤਵਿੰਦਰ ਸਿੰਘ ਚੈੜੀਆਂ, ਐਮ.ਡੀ ਪੀ.ਆਰ.ਟੀ.ਸੀ. ਪਰਨੀਤ ਸ਼ੇਰਗਿੱਲ, ਡਿਪਟੀ ਡਾਇਰੈਕਟਰ ਟਰਾਂਸਪੋਰਟ ਪਰਨੀਤ ਸਿੰਘ, ਸੀ.ਐਸ.ਪੀ.ਓ ਐਨ.ਪੀ. ਸਿੰਘ ਅਤੇ ਟਰਾਂਸਪੋਰਟ ਮੰਤਰੀ ਦੇ ਓ.ਐਸ.ਡੀ. ਜਸਵਿੰਦਰ ਸਿੰਘ ਚਾਹਲ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement