ਲੁਧਿਆਣਾ ਬੰਬ ਧਮਾਕਾ ਮਾਮਲੇ 'ਚ ਗ੍ਰਿਫ਼ਤਾਰ ਮੁਲਤਾਨੀ ਬਾਰੇ ਕੀ ਸੋਚਦੇ ਨੇ ਪ੍ਰਵਾਰ ਵਾਲੇ ?
Published : Dec 29, 2021, 11:30 am IST
Updated : Dec 29, 2021, 11:39 am IST
SHARE ARTICLE
What do family members think about Multani arrested in Ludhiana bomb blast case?
What do family members think about Multani arrested in Ludhiana bomb blast case?

ਪੰਜਾਬ ਦੇ ਮਨਸੂਰਪੁਰ ਨਾਲ ਸਬੰਧਤ ਹੈ ਜਰਮਨੀ 'ਚ ਗ੍ਰਿਫ਼ਤਾਰ ਜਸਵਿੰਦਰ ਮੁਲਤਾਨੀ

ਉਹ ਕਦੇ ਭਾਰਤ ਨਹੀਂ ਆਇਆ, ਉਸ ਨੂੰ ਫਸਾਇਆ ਜਾ ਰਿਹਾ ਹੈ -ਅਜੀਤ ਸਿੰਘ 

ਚੰਡੀਗੜ੍ਹ : ਬੀਤੇ ਦਿਨੀ ਲੁਧਿਆਣਾ ਵਿਖੇ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਜਰਮਨੀ ਤੋਂ ਜਸਵਿੰਦਰ ਸਿੰਘ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਮੂਲ ਰੂਪ ਵਿਚ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਅਧੀਨ ਪੈਂਦੇ ਪਿੰਡ ਮਨਸੂਰਪੁਰ ਨਾਲ ਸਬੰਧਤ ਹੈ।

jaswinder multanis' house in punjabjaswinder multanis' house in punjab

ਜਸਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਪਿਤਾ ਅਜੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਤਹਿਤ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਜਸਵਿੰਦਰ ਸਿੰਘ ਨੂੰ ਫਸਾਇਆ ਜਾ ਰਿਹਾ ਹੈ। ਅਜੀਤ ਸਿੰਘ ਅਨੁਸਾਰ ਉਨ੍ਹਾਂ ਦਾ ਪੁੱਤਰ ਕਰੀਬ 15 ਸਾਲ ਪਹਿਲਾਂ ਜਰਮਨ ਚਲਾ ਗਿਆ ਸੀ ਜਿਸ ਤੋਂ ਬਾਅਦ ਉਹ ਕਦੇ ਵੀ ਭਾਰਤ ਵਾਪਸ ਨਹੀਂ ਆਇਆ।

jaswinder singh multanis' father ajit singh jaswinder singh multanis' father ajit singh

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਦੋਂ ਤੋਂ ਜਸਵਿੰਦਰ ਸਿੰਘ ਵਿਦੇਸ਼ ਗਿਆ ਹੈ ਉਸ ਦੀ ਪ੍ਰਵਾਰ ਨਾਲ ਕੋਈ ਵੀ ਗਲਬਾਤ ਨਹੀਂ ਹੋਈ ਪਰ ਜਸਵਿੰਦਰ ਵਲੋਂ ਆਪਣੇ ਪਰਵਾਰ ਦੇ ਗੁਜ਼ਾਰੇ ਲਈ ਪਿੰਡ ਦੇ ਕਿਸੇ ਹੋਰ ਪ੍ਰਵਾਰ ਨੂੰ ਪੈਸੇ ਭੇਜੇ ਜਾਂਦੇ ਹਨ। ਮਿਲੀ ਜਾਣਕਾਰੀ ਅਨੁਸਾਰ ਅਜੀਤ ਸਿੰਘ ਆਪਣੇ ਘਰ ਵਿਚ ਇਕੱਲਾ ਰਹਿੰਦਾ ਹੈ ਅਤੇ ਉਨ੍ਹਾਂ ਦੀ ਦਿਮਾਗ਼ੀ ਹਾਲਤ ਵੀ ਠੀਕ ਨਹੀਂ ਹੈ। 

What do family members think about Multani arrested in Ludhiana bomb blast case?What do family members think about Multani arrested in Ludhiana bomb blast case?

ਇਸ ਬਾਰੇ ਜਸਵਿੰਦਰ ਦੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਬਹੁਤ ਸਮਾਂ ਪਹਿਲਾਂ ਉਹ ਆਪਣੀ ਜ਼ਮੀਨ ਵੇਚ ਕੇ ਜਰਮਨ ਚਲਾ ਗਿਆ ਸੀ ਜਿਥੇ ਉਹ ਆਪਣੇ ਭੈਣ-ਭਰਾ ਅਤੇ ਹੋਰ ਪਰਵਾਰਕ ਮੈਂਬਰਾਂ ਨਾਲ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਕਰੀਬ 7 ਸਾਲ ਪਹਿਲਾਂ ਜਸਵਿੰਦਰ ਪੰਜਾਬ ਆਪਣੇ ਪਿੰਡ ਆਇਆ ਸੀ ਅਤੇ ਇੱਕ ਹਫ਼ਤਾ ਇਥੇ ਰਹਿਣ ਤੋਂ ਬਾਅਦ ਫਿਰ ਵਿਦੇਸ਼ ਚਲਾ ਗਿਆ ਅਤੇ ਉਸ ਤੋਂ ਬਾਅਦ ਕਦੇ ਵੀ ਭਾਰਤ ਨਹੀਂ ਆਇਆ।

What do family members think about Multani arrested in Ludhiana bomb blast case?What do family members think about Multani arrested in Ludhiana bomb blast case?

ਜਾਣਕਾਰੀ ਅਨੁਸਾਰ ਜਸਵਿੰਦਰ ਦਾ ਪਿਤਾ ਅਜੀਤ ਸਿੰਘ ਇੱਕਲਾ ਹੀ ਆਪਣੇ ਜੱਦੀ ਪਿੰਡ ਵਾਲੇ ਘਰ 'ਚ ਰਹਿੰਦਾ ਹੈ ਜਿਥੇ ਉਨ੍ਹਾਂ ਦਾ ਖਿਆਲ ਪਿੰਡ ਦੇ ਹੀ ਇੱਕ ਜੋੜੇ ਵਲੋਂ ਰੱਖਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਲੁਧਿਆਣਾ ਬੰਬ ਧਮਾਕੇ ਦੇ ਮਾਮਲੇ ਵਿਚ ਜਸਵਿੰਦਰ ਸਿੰਘ ਮੁਲਤਾਨੀ ਨੂੰ ਫੈਡਰਲ ਪੁਲਿਸ ਨੇ ਕੇਂਦਰੀ ਜਰਮਨੀ ਦੇ ਏਰਫਰਟ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਜਾਂਚ ਏਜੰਸੀਆਂ ਵਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਜੁੜੀ ਹਰ ਕੜੀ ਨੂੰ ਬਰੀਕੀ ਨਾਲ ਘੋਖਿਆ ਜਾ ਰਿਹਾ ਹੈ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement