
ਪੁਰਾਣੇ ਹਸਪਤਾਲ ਨੂੰ 26 ਜਨਵਰੀ ਤੋਂ ਪਹਿਲਾ ਇਕ ਨਵੀਂ ਮੁਹੱਲਾ ਕਲੀਨਿਕ ਦੀ ਦਿੱਖ ਦਿਤੀ ਜਾਵੇਗੀ
ਬਟਾਲਾ- ਐਮ.ਐਲ.ਏ. ਅਮਨਸ਼ੇਰ ਸਿੰਘ ਵੱਲੋਂ ਅੱਜ ਬਟਾਲਾ ਸ਼ਹਿਰ ਦੇ ਲੋਕਾਂ ਦੀ ਸਾਲਾਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਇਕ ਨਵੇਂ ਮੁਹੱਲਾ ਕਲੀਨਿਕ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ ਗਈ | ਉਥੇ ਹੀ ਐਮਐਲਏ ਬਟਾਲਾ ਨੇ ਕਿਹਾ ਕਿ ਉਹ ਲੋਕਾਂ ਦੀ ਨਬਜ਼ ਜਾਣਦੇ ਹਨ ਅਤੇ ਜੋ ਚੋਣਾਂ ਤੋਂ ਪਹਿਲਾ ਉਹਨਾਂ ਬਟਾਲਾ ਨਾਲ ਵਾਅਦੇ ਕੀਤੇ ਉਹ ਪੂਰੇ ਕਰ ਰਹੇ ਹਨ |
ਬਟਾਲਾ ਐਮ.ਐਲ.ਏ. ਅਮਨਸ਼ੇਰ ਸਿੰਘ ਸ਼ੇਰੀ ਕਲਸੀ ਵਲੋਂ ਅੱਜ ਸਵੇਰ ਤੋਂ ਹੀ ਵੱਖ ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ | ਉਥੇ ਹੀ ਬਟਾਲਾ ਸ਼ਹਿਰ ਦੇ ਅੰਦਰੂਨੀ ਤੰਗ ਬਾਜ਼ਾਰ ’ਚ ਇਕ ਸਾਲਾਂ ਤੋਂ ਪੁਰਾਣਾ ਹਸਪਤਾਲ ਜਿਸ ਦੀ ਸਾਲਾਂ ਤੋਂ ਹਾਲਤ ਖਸਤਾ ਸੀ ਦੇ ਮੁੜ ਨਿਰਮਾਣ ਦੀ ਸ਼ੁਰੂਆਤ ਕੀਤੀ ਗਈ।
ਉਥੇ ਹੀ ਉਹਨਾਂ ਕਿਹਾ ਕਿ ਇਸ ਪੁਰਾਣੇ ਹਸਪਤਾਲ ਨੂੰ 26 ਜਨਵਰੀ ਤੋਂ ਪਹਿਲਾ ਇਕ ਨਵੀਂ ਮੁਹੱਲਾ ਕਲੀਨਿਕ ਦੀ ਦਿੱਖ ਦਿਤੀ ਜਾਵੇਗੀ ਅਤੇ ਹਰ ਤਰ੍ਹਾਂ ਦੀ ਟੈਸਟ ਅਤੇ ਦਵਾਈ ਦੀ ਸਹੂਲਤ ਹੋਵੇਗੀ। ਉਥੇ ਹੀ ਐੱਮਐੱਲਏ ਬਟਾਲਾ ਨੇ ਕਿਹਾ ਕਿ ਉਹ ਲੋਕਾਂ ਦੀ ਨਬਜ਼ ਜਾਣਦੇ ਹਨ ਅਤੇ ਲੋਕਾਂ ਦੀ ਜੋ ਮੰਗਾਂ ਸਨ ਅਤੇ ਜੋ ਚੋਣਾਂ ਤੋਂ ਪਹਿਲਾ ਉਹਨਾਂ ਬਟਾਲਾ ਦੇ ਲੋਕਾਂ ਨਾਲ ਵਾਅਦੇ ਕੀਤੇ ਉਸੇ ਤਹਿਤ ਅੱਜ ਉਹਨਾਂ ਵਲੋਂ ਲੇਬਰ ਸ਼ੈੱਡ ,ਹੰਸਲੀ ਪੁੱਲ ਨੇੜੇ ਬਣਨ ਵਾਲੀ ਸੜਕ ਆਦਿ ਹੋਰਨਾਂ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਉਥੇ ਹੀ ਸਥਾਨਿਕ ਲੋਕਾਂ ਵਲੋਂ ਵੀ ਐੱਮਐੱਲਏ ਦਾ ਧੰਨਵਾਦ ਕੀਤਾ ਗਿਆ |