
ਸੀ.ਪੀ. ਦਾ ਕਹਿਣਾ ਹੈ ਕਿ ਉਸ ਦੀ ਮਾਨਸਿਕ ਸਥਿਤੀ ਦੀ ਪੁਸ਼ਟੀ ਕਰਨ ਲਈ ਡਾਕਟਰਾਂ ਤੋਂ ਵੀ ਚੈੱਕਅਪ ਕਰਵਾਇਆ ਸੀ...
ਫਿਰੋਜ਼ਪੁਰ- ਫਿਰੋਜ਼ਪੁਰ ਰੋਡ ਸਥਿਤ ਹੈਯਾਤ ਰਿਜੈਂਸੀ ਵਿੱਚ ਬੰਬ ਲਗਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ ਮਾਨਸਿਕ ਤੌਰ ’ਤੇ ਕਮਜ਼ੋਰ ਹੈ ਜਿਸ ਨੇ ਸਿਰਫ਼ ਲੁਧਿਆਣਾ ਹੀ ਨਹੀਂ, ਸਗੋਂ ਦਿੱਲੀ, ਦੁਬਈ ਸਮੇਤ ਕਈ ਥਾਵਾਂ 'ਚ ਇਸੇ ਹੀ ਤਰ੍ਹਾਂ ਹੈਯਾਤ ਹੋਟਲ ਵਿੱਚ ਕਾਲ ਕੀਤੀ ਸੀ। ਪੁਲਸ ਨੂੰ ਪਤਾ ਲੱਗਾ ਕਿ ਨੌਜਵਾਨ ਨੇ ਪਹਿਲਾਂ ਦਿੱਲੀ ਹੋਟਲ ਵਿਚ ਕਮਰਾ ਬੁੱਕ ਕਰਨ ਲਈ ਕਾਲ ਕੀਤੀ ਸੀ ਪਰ ਸਟਾਫ ਨੇ ਕਮਰਾ ਨਾ ਹੋਣ ਦਾ ਕਹਿ ਦਿੱਤਾ ਸੀ ਜਿਸ ਤੋਂ ਬਾਅਦ ਨੌਜਵਾਨ ਨੇ ਅਜਿਹਾ ਕਦਮ ਚੁੱਕਿਆ।
ਸੰਦੇਸ਼ ਵਿੱਚ ਲਿਖਿਆ ਗਿਆ ਸੀ, 'ਬੰਬ ਲਾਇਆ ਗਿਆ ਹੈ, ਹੋਟਲ ਨੂੰ ਉਡਾ ਦਿੱਤਾ ਜਾਵੇਗਾ'। ਇਸ ਤੋਂ ਬਾਅਦ ਤਿੰਨ ਵਾਰ ਹੈਪੀ ਨਿਊ ਏਅਰ ਵੀ ਲਿਖਿਆ ਗਿਆ। ਦੋਸ਼ੀ ਨੌਜਵਾਨ ਆਪਣੇ ਪਰਿਵਾਰ ਨਾਲ ਦਵਾਰਕਾ ਦੇ ਇਕ ਫਲੈਟ 'ਚ ਰਹਿੰਦਾ ਹੈ। ਫਿਲਹਾਲ ਪੁਲਿਸ ਦੋਸ਼ੀ ਮਾਨਸਿਕ ਤੌਰ 'ਤੇ ਪਰੇਸ਼ਾਨ ਦੱਸ ਰਹੀ ਹੈ। ਇਹ ਗੱਲ ਡਾਕਟਰਾਂ ਨੇ ਵੀ ਸਪੱਸ਼ਟ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਉਹ ਗੋਆ, ਧਰਮਸ਼ਾਲਾ ਅਤੇ ਮੁੰਬਈ ਦੇ ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵੀ ਦੇ ਚੁੱਕਾ ਹੈ।
ਸੀ.ਪੀ. ਦਾ ਕਹਿਣਾ ਹੈ ਕਿ ਉਸ ਦੀ ਮਾਨਸਿਕ ਸਥਿਤੀ ਦੀ ਪੁਸ਼ਟੀ ਕਰਨ ਲਈ ਡਾਕਟਰਾਂ ਤੋਂ ਵੀ ਚੈੱਕਅਪ ਕਰਵਾਇਆ ਸੀ। ਡਾਕਟਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਲਈ ਜਾਂਚ ਤੋਂ ਬਾਅਦ ਹੁਣ ਕਾਰਵਾਈ ਨਾ ਕਰਨ ਦਾ ਫੈਸਲਾ ਕੀਤਾ ਹੈ। ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਅੱਗੋਂ ਤੋਂ ਖਿਆਲ ਰੱਖਣ ਕਿ ਉਹ ਅਜਿਹਾ ਕੋਈ ਗਲਤ ਕਦਮ ਨਾ ਚੁੱਕਣ।