
Amritsar News : ਫ਼ਿਲਮ ਦੀ ਕਾਮਯਾਬੀ ਦੇ ਲਈ ਕੀਤੀ ਅਰਦਾਸ, ਸੂਦ ਨੇ ਕਿਹਾ ਫਿਲਮ ਦੀ ਕਮਾਈ ਦੇ ਪੈਸਿਆਂ ਨਾਲ ਕੀਤੀ ਜਾਵੇਗੀ ਗਰੀਬਾਂ ਦੀ ਮਦਦ
Amritsar News in Punjabi : ਸ੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ’ਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਹਨ ਉੱਥੇ ਕਈ ਫ਼ਿਲਮੀ ਅਦਾਕਾਰ ਆਪਣੀ ਫ਼ਿਲਮ ਦੀ ਕਾਮਯਾਬੀ ਦੇ ਲਈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ’ਚ ਆ ਕੇ ਅਰਦਾਸ ਕਰਦੇ ਹਨ। ਜਿਸ ਦੇ ਚਲਦੇ ਅੱਜ ਫ਼ਿਲਮੀ ਅਦਾਕਾਰ ਸੋਨੂ ਸੂਦ ਸੱਚਖੰਡ ਸ਼੍ਰੀ ਦਰਬਾਰ ਸਾਹਿਬ ’ਚ ਮੱਥਾ ਟੇਕਣ ਪਹੁੰਚੇ। ਉਨ੍ਹਾਂ ਨੇ ਦਰਬਾਰ ਸਾਹਿਬ ’ਚ ਮੱਥਾ ਟੇਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਆਪਣੀ ਫ਼ਿਲਮ ਦੀ ਕਾਮਯਾਬੀ ਦੀ ਅਰਦਾਸ ਕੀਤੀ।
ਇਸ ਮੌਕੇ ਸੋਨੂ ਸਦੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਫ਼ਿਲਮ ‘ਫ਼ਤਿਹ’ ਆ ਰਹੀ ਹੈ ਅਤੇ ਉਸ ਫਿਲਮ ਦੀ ਕਾਮਯਾਬੀ ਲਈ ਉਹ ਦਰਬਾਰ ਸਾਹਿਬ ’ਚ ਮੱਥਾ ਟੇਕਣ ਆਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਫ਼ਿਲਮ ਦੀ ਕਾਮਯਾਬੀ ਦੇ ਨਾਲ ਜਿੰਨੀ ਵੀ ਕਮਾਈ ਹੋਵੇਗੀ ਉਸ ਨਾਲ ਉਹ ਗ਼ਰੀਬਾਂ ਅਤੇ ਪੰਜਾਬ ਦੀ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਹੱਕ ’ਚ ਅਤੇ ਮਦਦ ਲਈ ਹਰ ਵੇਲੇ ਤਤਪਰ ਰਹਿਣਗੇ।
ਜ਼ਿਕਰਯੋਗ ਹੈ ਕਿ ਸੋਨੂ ਸੂਦ ਹਮੇਸ਼ਾ ਹੀ ਸਾਊਥ ਦੀਆਂ ਜਾਂ ਬਾਲੀਵੁਡ ਦੀਆਂ ਫ਼ਿਲਮਾਂ ’ਚ ਵਿਲਨ ਦਾ ਰੋਲ ਕਰਦੇ ਦਿਖਾਈ ਦਿੰਦੇ ਹਨ। ਇਸ ਵਾਰ ਉਹ ਪੰਜਾਬੀ ਫ਼ਿਲਮ’ਚ ਪੰਜਾਬੀ ਅੰਦਾਜ਼ ’ਚ ਦਿਖਾਈ ਦੇਣਗੇ। ਇਹ ਦੇਖਣਾ ਹੋਵੇਗਾ ਕਿ ਸਦਨੂੰ ਪੰਜਾਬੀ ਅੰਦਾਜ਼ ਦਰਸ਼ਕਾਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ।
(For more news apart from Actor Sonu Sood Sachkhand paid obeisance to Sri Darbar Sahib News in Punjabi, stay tuned to Rozana Spokesman)