ਪੰਜਾਬ ਪੁਲਿਸ ਵਲੋਂ 31 ਦਸੰਬਰ ਲਈ ਐਡਵਾਇਜ਼ਰੀ ਜਾਰੀ

By : JUJHAR

Published : Dec 29, 2024, 2:43 pm IST
Updated : Dec 29, 2024, 3:14 pm IST
SHARE ARTICLE
Punjab Police issued an advisory for December 31
Punjab Police issued an advisory for December 31

ਹੁੱਲੜਬਾਜ਼ ਦਿਸੇ ਤਾਂ ਤੁਰੰਤ 112 ’ਤੇ ਦਿਉ ਜਾਣਕਾਰੀ

ਪੰਜਾਬ ਪੁਲਿਸ ਨੇ 31 ਦਸੰਬਰ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਨਵਾਂ ਸਾਲ ਸੁਰੱਖਿਅਤ ਤਰੀਕੇ ਨਾਲ ਮਨਾਓ, ਨਸ਼ਾ ਕਰ ਕੇ ਗੱਡੀ ਨਾ ਚਲਾਉ, ਹੁਲੜਬਾਜ਼ੀ ਨਾ ਕਰੋੋ ਆਦਿ। ਪੰਜਾਬ ਪੁਲਿਸ ਨੇ ਕਿਹਾ ਕਿ ਜੇਕਰ ਕੋਈ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਹੈ, ਸੜਕਾਂ ’ਤੇ ਲੜਾਈ ਝਗੜਾ ਕਰ ਰਿਹਾ ਹੈ, ਕਾਨੂੰਨ ਵਿਵਸਥਾ ਨੂੰ ਤੋੜ ਰਿਹਾ ਹੈ, ਜਾਂ ਕੋਈ ਤੁਹਾਡੀ ਪਾਰਟੀ ਵਿਚ ਵਿਘਨ ਪਾ ਰਿਹਾ ਹੈ, ਤਾਂ ਤੁਰੰਤ ਮਦਦ ਲਈ 112 ਡਾਇਲ ਕਰੋ। ਸੁਰੱਖਿਅਤ ਰਹੋ ਅਤੇ ਜ਼ਿੰਮੇਵਾਰ ਤਰੀਕੇ ਨਾਲ ਜਸ਼ਨ ਮਨਾਓ!

 

PhotoPhoto


ਪੰਜਾਬ ਪੁਲਿਸ ਦਾ ਐਂਟੀ ਬੰਬ ਸਕੁਐਡ ਵੀ 31 ਦਸੰਬਰ ਤੋਂ ਸਰਗਰਮ ਹੋ ਜਾਵੇਗਾ। ਜਿਸ ਰਾਹੀਂ ਭੀੜ-ਭੜੱਕੇ ਵਾਲੀ ਥਾਵਾਂ ’ਤੇ ਖੜ੍ਹੇ ਵਾਹਨਾਂ ਦੀ ਸਕੈਨਿੰਗ ਕੀਤੀ ਜਾਵੇਗੀ। ਪਾਰਕਿੰਗ ’ਚ ਲੰਬੇ ਸਮੇਂ ਤੋਂ ਖੜ੍ਹੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾਵੇਗੀ।

ਨਵੇਂ ਸਾਲ ਦੇ ਜਸ਼ਨਾਂ ਕਾਰਨ ਸੂਬੇ ’ਚ ਦੁਪਹਿਰ ਤੋਂ ਬਾਅਦ ਨਾਕਾਬੰਦੀ ਕਰ ਦਿਤੀ ਜਾਵੇਗੀ। ਜਿਸ ਵਿਚ ਲੋਕਾਂ ਖ਼ਾਸ ਕਰ ਕੇ ਬਾਹਰੋਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਬਾਹਰੋਂ ਕੋਈ ਵੀ ਵਿਅਕਤੀ ਸ਼ਰਾਬ ਜਾਂ ਹਥਿਆਰ ਲੈ ਕੇ ਸ਼ਹਿਰ ’ਚ ਦਾਖ਼ਲ ਨਾ ਹੋ ਸਕੇ।

ਸਮਾਗਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਪੁਲਿਸ ਵਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਨਤਕ ਥਾਵਾਂ ’ਤੇ ਹੰਗਾਮਾ ਕਰਨ ਵਾਲੇ ਅਤੇ ਨਸ਼ੇ ਦੀ ਹਾਲਤ ’ਚ ਗੱਡੀ ਚਲਾਉਣ ਵਾਲਿਆਂ ਵਿਰੁਧ ਵੀ ਸਖ਼ਤ ਪੁਲਿਸ ਕਾਰਵਾਈ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement