Punjab Cabinet Meeting: ਮੰਤਰੀ ਮੰਡਲ ਦੀ ਮੀਟਿੰਗ ਵਿਚ ਮੁੱਖ ਤੌਰ 'ਤੇ ਸੈਸ਼ਨ ਦੀ ਰਣਨੀਤੀ ਉਪਰ ਹੀ ਚਰਚਾ ਹੋਵੇਗੀ ਅ
ਚੰਡੀਗੜ੍ਹ (ਭੁੱਲਰ) : ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਵਿਚ ਹੋਣ ਵਾਲੀ ਇਹ ਮੀਟਿੰਗ ਵਿਧਾਨ ਸਭਾ ਦੇ 30 ਦਸੰਬਰ ਨੂੰ ਹੋਣ ਵਾਲੇ ਇਕ ਦਿਨ ਦੇ ਵਿਸ਼ੇਸ਼ ਸੈਸ਼ਨ ਤੋਂ ਇਕ ਦਿਨ ਪਹਿਲਾਂ ਸੱਦੀ ਗਈ ਹੈ।
ਸੈਸ਼ਨ ਕੇਂਦਰ ਸਰਕਾਰ ਵਲੋਂ ਮਨਰੇਗਾ ਵਿਚ ਕੀਤੇ ਬਦਲਾਅ ਵਿਰੁਧ ਵਿਚਾਰ ਲਈ ਸੱਦਿਆ ਗਿਆ ਹੈ। ਮੰਤਰੀ ਮੰਡਲ ਦੀ ਮੀਟਿੰਗ ਵਿਚ ਮੁੱਖ ਤੌਰ ’ਤੇ ਸੈਸ਼ਨ ਦੀ ਰਣਨੀਤੀ ਉਪਰ ਹੀ ਚਰਚਾ ਹੋਵੇਗੀ ਅਤੇ ਮਨਰੇਗਾ ਤੋਂ ਇਲਾਵਾ ਕੋਈ ਹੋਰ ਮਤਾ ਵੀ ਮੌਕੇ ਉਤੇ ਪੇਸ਼ ਕੀਤਾ ਜਾ ਸਕਾਦਾ ਹੈ।
