ਹੈਪੀ ਪੀਐਚਡੀ ਨੂੰ ਸਸਕਾਰ ਸਮੇਂ ਵੀ ਨਸੀਬ ਨਾ ਹੋਈ ਅਪਣੀ ਧਰਤੀ, ਚੁਪ-ਚੁਪੀਤੇ ਕੀਤਾ ਸਸਕਾਰ!
Published : Jan 30, 2020, 7:14 pm IST
Updated : Jan 30, 2020, 7:14 pm IST
SHARE ARTICLE
file photo
file photo

ਮਾਪੇ ਲਾਸ਼ ਨੂੰ ਉਡੀਕਦੇ ਹੀ ਰਹਿ ਗਏ

ਚੰਡੀਗੜ੍ਹ : ਭਾਰਤ ਛੱਡ ਕੇ ਪਾਕਿਸਤਾਨ 'ਚ ਰਹਿਣ ਵਾਲੇ ਤੇ ਦੇਸ਼ ਵਿਰੋਧੀ ਗਤੀਵਿਧੀਆਂ 'ਚ ਲਿਪਤ ਰਹੇ ਹੈਪੀ ਪੀ.ਐਚ.ਡੀ ਨੂੰ ਸਸਕਾਰ ਵੇਲੇ ਵੀ ਅਪਣੀ ਧਰਤੀ ਨਸੀਬ ਨਾ ਹੋ ਸਕੀ। ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਦੇ ਸਰਹੱਦੀ ਪਿੰਡ ਡੇਰਾ ਚਾਹਲ 'ਚ ਬੀਤੇ ਦਿਨੀਂ ਮਾਰੇ ਗਏ ਹਰਪ੍ਰੀਤ ਸਿੰਘ ਉਰਫ਼ ਹੈਪੀ ਪੀ.ਐਚ.ਡੀ. ਦਾ ਲਾਹੌਰ ਵਿਚ ਚੁਪ ਚੁਪੀਤੇ ਸਸਕਾਰ ਕੀਤੇ ਜਾਣ ਦੀ ਖ਼ਬਰ ਹੈ।

PhotoPhoto

ਮਿਲੀ ਜਾਣਕਾਰੀ ਮੁਤਾਬਕ ਹੈਪੀ ਪੀ.ਐਚ.ਡੀ ਜੋ ਕਿ ਪਾਕਿਸਤਾਨ ਵਿਚ  ਭੁਪਿੰਦਰ ਸਿੰਘ ਦੇ ਨਾਂ ਨਾਲ ਰਹਿ ਰਿਹਾ ਸੀ, ਦੀ ਲਾਸ਼ ਦਾ ਸਸਕਾਰ ਬੁਧਵਾਰ ਦੁਪਹਿਰ ਨੂੰ ਲਾਹੌਰ 'ਚ ਰਾਵੀ ਦਰਿਆ ਦੇ ਨਜ਼ਦੀਕ ਬਣੇ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ। ਸਸਕਾਰ ਮੌਕੇ ਉਸ ਦਾ ਇਕ ਪੁਰਾਣਾ ਸਾਥੀ ਮੌਕੇ 'ਤੇ ਮੌਜੂਦ ਹੋਣ ਦੀ ਖ਼ਬਰ ਹੈ।

PhotoPhoto

ਹੈਪੀ ਪੀ.ਐਚ.ਡੀ. ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਦੇ ਆਗੂ ਲਖਬੀਰ ਸਿੰਘ ਰੋਡੇ ਦਾ ਨਜ਼ਦੀਕੀ ਦਸਿਆ ਜਾਂਦਾ ਹੈ। ਪਤਾ ਲੱਗਾ ਹੈ ਕਿ ਲਾਹੌਰ ਵਿਚ ਉਹ ਭੁਪਿੰਦਰ ਸਿੰਘ ਪੁੱਤਰ ਸੰਤ ਸਿੰਘ ਮੁਹੱਲਾ ਬਲੀਲਾ ਲਾਰੜ ਗੁਰਦੁਆਰਾ ਭੱਟੀ ਸਾਹਿਬ ਨਨਕਾਣਾ ਸਾਹਿਬ ਵਿਖੇ ਰਹਿ ਰਿਹਾ ਸੀ। ਉਸ ਕੋਲ ਜੋ ਸ਼ਨਾਖ਼ਤੀ ਕਾਰਡ ਸੀ, ਉਹ 31 ਮਈ 2024 ਤਕ ਵੈਲਿਡ ਸੀ।

PhotoPhoto

ਦਸਿਆ ਇਹ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਹੈਪੀ ਦੀ ਲਾਸ਼ ਨੂੰ ਭਾਰਤ ਹਵਾਲੇ ਇਸ ਲਈ ਨਹੀਂ ਕੀਤਾ ਕਿਉਂਕਿ ਉਹ ਦਿਖਾਉਣਾ ਚਾਹੁੰਦਾ ਹੈ ਕਿ ਉਸ ਦੀ ਧਰਤੀ ਤੋਂ ਅਤਿਵਾਦੀ ਕਾਰਵਾਈਆਂ ਨਹੀਂ ਚਲਦੀਆਂ। ਹਾਲਾਂਕਿ ਹੈਪੀ ਦੇ ਪਿਤਾ ਅਵਤਾਰ ਸਿੰਘ ਤੇ ਮਾਤਾ ਖ਼ੁਸ਼ਬੀਰ ਕੌਰ ਜੋ ਕਿ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿਚ ਰਹਿ ਰਹੇ ਹਨ, ਨੇ ਅਪਣੇ ਪੁੱਤਰ ਦੀ ਲਾਸ਼ ਮੰਗੀ ਸੀ।

PhotoPhoto

ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕਰ ਦਿਤਾ ਸੀ ਕਿ ਹੈਪੀ ਅਤਿਵਾਦੀ ਗਤੀਵਿਧੀਆਂ 'ਚ ਪੈ ਕੇ ਪਾਕਿਸਤਾਨ ਚਲਾ ਗਿਆ ਸੀ ਤੇ ਮੁੜ ਕੇ ਉਸ ਦਾ ਪਰਵਾਰਕ ਮੈਂਬਰਾਂ ਨਾਲ ਕੋਈ ਸੰਪਰਕ ਨਹੀਂ ਹੋਇਆ। ਹੁਣ ਉਨ੍ਹਾਂ ਨੂੰ ਆਸ ਸੀ ਕਿ ਪਾਕਿਸਤਾਨ ਉਸ ਦੀ ਲਾਸ਼ ਉਨ੍ਹਾਂ ਨੂੰ ਸੌਂਪ ਦੇਵੇਗਾ ਪਰ ਅਜਿਹਾ ਨਹੀਂ ਹੋ ਸਕਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement