ਕੈਪਟਨ ਅਮਰਿੰਦਰ ਸਿੰਘ ਦਾ ਤਰੁਣ ਚੁੱਘ ਨੂੰ ਜਵਾਬ- ਕੌਮੀ ਝੰਡੇ ਦੀ ਸ਼ਾਨ ਬਾਰੇ ਤਹਾਨੂੰ ਕੀ ਪਤਾ
Published : Jan 30, 2021, 7:02 pm IST
Updated : Jan 30, 2021, 7:03 pm IST
SHARE ARTICLE
Tarun Chugh And Captain Amarinder Singh
Tarun Chugh And Captain Amarinder Singh

ਸ਼ਹੀਦ ਹੋਣ ਵਾਲੇ ਪੰਜਾਬ ਦੇ ਬਹਾਦਰ ਸੈਨਿਕਾਂ ਦੀਆਂ ਦੇਹਾਂ ਤਿਰੰਗੇ ਵਿੱਚ ਲਿਪਟ ਕੇ ਆਉਂਦੀਆਂ ਹਨ- ਕੈਪਟਨ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਤਰੁਣ ਚੁੱਘ ਵੱਲੋਂ ਉਨ੍ਹਾਂ ਦੇ ਫੌਜੀ ਪਿਛੋਕੜ ਉਪਰ ਕੀਤੀ ਟਿੱਪਣੀ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਜਾਂ ਉਸ ਦੀ ਲੀਡਰਸ਼ਿਪ ਨੂੰ ਫੌਜ ਦੇ ਮਾਣ-ਸਤਿਕਾਰ ਜਾਂ ਕੌਮੀ ਤਿਰੰਗੇ ਦੀ ਅਹਿਮੀਅਤ ਦਾ ਕੀ ਪਤਾ ਜਿਸ ਵਿਚ ਹਰੇਕ ਦੂਜੇ ਦਿਨ ਸਰਹੱਦਾਂ ਉਤੋਂ ਸਾਡੇ ਪੰਜਾਬੀ ਭਰਾਵਾਂ ਦੀਆਂ ਦੇਹਾਂ ਲਿਪਟ ਕੇ ਆਉਂਦੀਆਂ ਹਨ।

Captain Amrinder SinghCaptain Amrinder Singh

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਜਦੋਂ ਸਾਡੇ ਪੁੱਤਾਂ ਅਤੇ ਭਰਾਵਾਂ ਦੀਆਂ ਦੇਹਾਂ ਅਸੀਂ ਹਰ ਦੂਜੇ ਦਿਨ ਕੌਮੀ ਝੰਡੇ ਵਿਚ ਲਿਪਟੀਆਂ ਆਉਂਦੀਆਂ ਦੇਖਦੇ ਹਾਂ ਤਾਂ ਇਸ ਦੀ ਪੀੜਾ ਦਾ ਅਹਿਸਾਸ ਅਸੀਂ ਹੀ ਜਾਣਦੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਗੌਰਵ ਅਤੇ ਅਖੰਡਤਾ ਦੀ ਰਾਖੀ ਲਈ ਜਾਨਾਂ ਨਿਛਾਵਰ ਕਰ ਰਹੇ ਸੈਨਿਕਾਂ ਪ੍ਰਤੀ ਭਾਜਪਾ ਨੂੰ ਸਪੱਸ਼ਟ ਤੌਰ ਉਤੇ ਕੋਈ ਹਮਦਰਦੀ ਜਾਂ ਸੰਵੇਦਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਚੁੱਘ ਅਤੇ ਨਾ ਹੀ ਉਸ ਦੀ ਪਾਰਟੀ ਉਨ੍ਹਾਂ ਸੈਨਿਕਾਂ ਦੀ ਵੇਦਨਾ ਨੂੰ ਸਮਝ ਸਕਦੇ ਜੋ ਆਪਣੇ ਪਿਤਾ ਅਤੇ ਭਰਾਵਾਂ ਉਪਰ ਹੱਕ ਮੰਗਣ ਉਤੇ ਤਸ਼ੱਦਦ ਢਾਹੇ ਜਾਣ ਅਤੇ ਹੰਝੂ ਗੈਸ ਦੇ ਗੋਲੇ ਵਰ੍ਹਦੇ ਦੇਖਦੇ ਹਨ।

Tarun ChughTarun Chugh

ਮੁੱਖ ਮੰਤਰੀ ਨੇ ਕਿਹਾ ਕਿ ਚੁੱਘ ਦੇਸ਼ ਦੀਆਂ ਸਰਹੱਦਾਂ ਉਪਰ ਮੁਲਕ ਦੀ ਰਾਖੀ ਲਈ ਲੜ ਰਹੇ ਬਹਾਦਰ ਭਾਰਤੀ ਸੈਨਿਕਾਂ ਦੇ ਮਾਣ-ਸਤਿਕਾਰ ਨਾਲ ਸਬੰਧਤ ਮੁੱਦੇ ਉਤੇ ਜਾਣ-ਬੁੱਝ ਕੇ ਕੂੜ ਪ੍ਰਚਾਰ ਕਰ ਰਹੇ ਹਨ। ਗਣਤੰਤਰ ਦਿਵਸ ਦੀ ਸ਼ਾਨ ਬਾਰੇ ਤੁਰਣ ਚੁੱਘ ਦੀ ਟਿੱਪਣੀ ਲਈ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਗਣਤੰਤਰ ਦਿਵਸ ਦੇ ਮਾਣ-ਸਤਿਕਾਰ ਦੀ ਗੱਲ ਕਰਨ ਦੇ ਸਾਰੇ ਨੈਤਿਕ ਹੱਕ ਗੁਆ ਚੁੱਕੀ ਹੈ ਜਿਸ ਨੇ ਪਿਛਲੇ ਛੇ ਸਾਲਾਂ ਵਿਚ ਖਾਸ ਕਰਕੇ ਘਾਤਕ ਖੇਤੀ ਕਾਨੂੰਨਾਂ ਮੌਕੇ  ਸੰਵਿਧਾਨਕ ਤਾਣੇ-ਬਾਣੇ ਨੂੰ ਸੋਚੀ-ਸਮਝੀ ਸਾਜਿਸ਼ ਤਹਿਤ ਖੇਰੂੰ-ਖੇਰੂੰ ਕਰ ਦਿੱਤਾ।

Capt Amarinder Singh Capt Amarinder Singh

ਲੋਕਾਂ ਨੂੰ ਬੇਬੁਨਿਆਦ ਦੋਸ਼ਾਂ ਰਾਹੀਂ ਗੁੰਮਰਾਹ ਕਰਨ ਲਈ ਚੁੱਘ ਉਤੇ ਵਰ੍ਹਦਿਆਂ ਗੁੱਸੇ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਮੇਰੇ ਬਿਆਨ ਵਿਚ ਕੀ ਗਲਤ ਹੈ ਕਿ ਕਿਸਾਨਾਂ ਨੂੰ ਬਦਨਾਮ ਕਰਨ (ਲਾਲ ਕਿਲ੍ਹੇ ਦੀ ਹਿੰਸਾ ਦੇ ਸੰਦਰਭ ਵਿਚ) ਨਾਲ ਸਾਡੀਆਂ ਹਥਿਆਰਬੰਦ ਫੌਜਾਂ, ਜਿਨ੍ਹਾਂ ਵਿਚ 20 ਫੀਸਦੀ ਫੌਜੀ ਪੰਜਾਬ ਤੋਂ ਹੈ, ਦਾ ਮਨੋਬਲ਼ ਟੁੱਟ ਜਾਵੇਗਾ। ਇਸ ਨਾਲ ਗਣਤੰਤਰ ਦਿਵਸ ਦੀ ਮਰਿਆਦਾ ਦਾ ਨਿਰਾਦਰ ਕਿਵੇਂ ਹੋ ਗਿਆ ਅਤੇ ਮੇਰਾ ਤਾਂ ਖੁਦ ਫੌਜੀ ਪਿਛੋਕੜ ਹੈ।

red fort farmerRed fort 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਉਸ ਸਨਮਾਨ ਦਾ ਕੀ ਹੋਇਆ ਜਦੋਂ ਕੇਂਦਰ ਸਰਕਾਰ, ਜਿਸ ਦੀ ਕਮਾਨ ਭਾਜਪਾ ਦੇ ਹੱਥ ਵਿਚ ਹੈ, ਨੇ ਬਿਨਾਂ ਕਿਸੇ ਨਾਲ ਸਲਾਹ-ਮਸ਼ਵਰਾ ਕੀਤੇ ਆਪਹੁਦਰੇ ਢੰਗ ਨਾਲ ਖੇਤੀ ਆਰਡੀਨੈਂਸ ਲਿਆ ਕੇ ਸੰਘੀ ਢਾਂਚੇ ਅਤੇ ਸੂਬਿਆਂ ਦੇ ਸੰਵਿਧਾਨਕ ਹੱਕਾਂ ਦਾ ਘਾਣ ਕਰ ਦਿੱਤਾ। ਤੁਹਾਡੇ ਸਮੇਤ ਕਰੋੜਾਂ ਲੋਕਾਂ ਦਾ ਹਰ ਰੋਜ਼ ਢਿੱਡ ਭਰਨ ਵਾਲੇ ਉਨ੍ਹਾਂ ਗਰੀਬ ਕਿਸਾਨਾਂ ਦਾ ਸਨਮਾਨ ਕਿੱਥੇ ਹੈ ਜੋ ਸੜਕਾਂ ਉਪਰ ਹੱਡ ਚੀਰਵੀਂ ਠੰਢ ਨਾਲ ਜੂਝ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਕਿਸਾਨ ਫੌਤ ਵੀ ਹੋ ਚੁੱਕੇ ਹਨ।

Farmers ProtestFarmers Protest

ਚੁੱਘ ਵੱਲੋਂ ਲਾਏ ਗਏ ਬੇਹੂਦਾ ਦੋਸ਼ ਕਿ ਉਹ (ਕੈਪਟਨ ਅਮਰਿੰਦਰ ਸਿੰਘ) ਉਨ੍ਹਾਂ ਲੋਕਾਂ ਦੇ ਹੱਕ ਵਿਚ ਖੜ੍ਹੇ ਹਨ ਜਿਨਾਂ ਨੇ ਲਾਲ ਕਿਲ੍ਹੇ ਉਤੇ ਤਿਰੰਗੇ ਦਾ ਨਿਰਾਦਰ ਕੀਤਾ, ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲਾਲ ਕਿਲ੍ਹੇ ਹਿੰਸਾ ਵਿਚ ਕਿਸੇ ਦੀ ਸਮਰਥਨ ਕਰਨਾ ਤਾਂ ਦੂਰ ਦੀ ਗੱਲ ਹੈ, ਮੈਂ ਤਾਂ ਸਭ ਤੋਂ ਪਹਿਲਾਂ ਆਜਾਦ ਭਾਰਤ ਦੇ ਪ੍ਰਤੀਕ ਦਾ ਨਿਰਾਦਰ ਹੋਣ ਅਤੇ ਹਿੰਸਾ ਦੀ ਸਖਤ ਸ਼ਬਦਾਂ ਨਿਖੇਧੀ ਕਰਨ ਵਾਲਿਆਂ ਵਿਚੋਂ ਸਾਂ।

ਮੁੱਖ ਮੰਤਰੀ ਨੇ ਆਪਣੀ ਗੱਲ ਦੁਹਰਾਉਂਦਿਆਂ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰਦੇ ਕਿ ਸਮੱਸਿਆ ਖੜ੍ਹੀ ਕਰਨ ਵਾਲੇ ਕਿਸਾਨ ਸਨ। ਉਨ੍ਹਾਂ ਕਿਹਾ ਕਿ ਸ਼ਰਾਰਤੀ ਤੱਤਾਂ ਵਿਚ ਭਾਜਪਾ ਦੇ ਆਪਣੇ ਸਮਰਥਕ ਸ਼ਾਮਲ ਸਨ, ਜਿਨ੍ਹਾਂ ਨੂੰ ਗਣਤੰਤਰ ਦਿਵਸ ਮੌਕੇ ਕੌਮੀ ਰਾਜਧਾਨੀ ਵਿਚ ਇਤਿਹਾਸਕ ਲਾਲ ਕਿਲ੍ਹੇ ਵਿਖੇ ਗੜਬੜ ਫੈਲਾਉਣ ਲਈ ਭੜਕਾਉਂਦੇ ਵੇਖਿਆ ਗਿਆ। ਉਨ੍ਹਾਂ ਨੇ ਇਸ ਘਟਨਾ ਦੀ ਵਿਸਥਾਰਤ ਜਾਂਚ ਕਰਨ ਦੀ ਆਪਣੀ ਮੰਗ ਦੁਹਰਾਉਂਦਿਆਂ ਕਿਹਾ ਕਿ ਇਸ ਗੱਲ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ ਕਿ ਕਿਸ ਨੇ ਸਾਜਿਸ਼ ਰਚੀ ਅਤੇ ਇਹ ਪਤਾ ਲੱਗਾ ਕਿ ਕਿਸੇ ਰਾਜਸੀ ਪਾਰਟੀ ਜਾਂ ਕਿਸੇ ਤੀਜੇ ਮੁਲਕ ਦਾ ਹੱਥ ਤਾਂ ਨਹੀਂ। 

Tarun ChughTarun Chugh

ਚੁੱਘ ਦੇ ਬਿਨਾ ਸਿਰ ਪੈਰ ਦੇ ਦੋਸ਼ਾਂ ਨੂੰ ਇਸ ਘਟਨਾ ਅਤੇ ਸਿੰਘੂ ਬਾਰਡਰ ਵਿਖੇ ਕੱਲ੍ਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਤੇ ਹੋਏ ਹਮਲੇ ਸਮੇਤ ਵਪਾਰੀਆਂ ਘਟਨਾਵਾਂ ਵਿਚ ਉਸ ਦੀ ਆਪਣੀ ਪਾਰਟੀ ਦੀ ਹਿੱਸੇਦਾਰੀ  ਨੂੰ ਲੁਕਾਉਣ ਦੀ ਸਾਫ ਕੋਸ਼ਿਸ਼ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਭਾਜਪਾ ਕਿਸਾਨਾਂ ਦੇ ਹੱਕੀ ਸੰਘਰਸ਼ ਤੇ ਜਾਇਜ਼ ਮੰਗਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਬਹੁਤ ਉਤਾਵਲੀ ਹੈ। ਇਸੇ ਲਈ ਭਾਜਪਾ ਆਗੂ ਵੱਲੋਂ ਅਜਿਹੇ ਝੂਠ ਅਤੇ ਡਰਾਮੇ ਕੀਤੇ ਜਾ ਰਹੇ ਹਨ। 

Farmers ProtestFarmers Protest

ਮੁੱਖ ਮੰਤਰੀ ਨੇ ਭਾਜਪਾ ਆਗੂ ਨੂੰ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਉਤੇ ਬੋਲਣ ਲਈ ਵੀ ਕਰੜੇ ਹੱਥੀ ਲਿਆ। ਕਈ ਮਹੀਨਿਆਂ ਤੋਂ ਪੰਜਾਬ ਵਿਚ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ, ਜਿਨ੍ਹਾਂ ਵਿਚੋਂ ਹੁਣ ਵੀ ਕਈ ਬਿਨਾਂ ਕਿਸੇ ਸਮੱਸਿਆ ਦੇ ਪ੍ਰਦਰਸ਼ਨ ਕਰ ਰਹੇ ਹਨ, ਦਾ ਹਵਾਲਾ ਦਿੰਦਿਆ ਉਨ੍ਹਾਂ ਕਿਹਾ ਕਿ ਭਾਜਪਾ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੀ ਹੋਈ ਸੂਬੇ ਵਿਚ ਸਮੱਸਿਆ ਖੜ੍ਹੀ ਹੁੰਦੀ ਦੇਖਣਾ ਚਾਹੁੰਦੀ ਹੈ। ਉਨ੍ਹਾਂ ਸੱਤਾਧਾਰੀ ਪਾਰਟੀ ਨੂੰ ਆਪਣੇ ਸੌੜੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਲਈ ਚਿਤਾਵਨੀ ਦਿੰਦਿਆਂ ਪੁੱਛਿਆ, “ਉਹ ਪਾਕਿਸਤਾਨ ਤੇ ਚੀਨ ਦੇ ਵਧਦੇ ਖ਼ਤਰੇ ਅਤੇ ਪੰਜਾਬ ਵਿਚ ਡਰੋਨਾਂ ਰਾਹੀਂ ਹਥਿਆਰਾਂ ਦੀ ਤਸਕਰੀ ਦੇ ਵਧਦੇ ਕੇਸਾਂ ਨੂੰ ਕਿਉਂ ਨਜ਼ਰ-ਅੰਦਾਜ਼ ਕਰ ਰਹੇ ਹਨ।” 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement