
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ ਆਰਥਕ ਸਰਵੇਖਣ
ਜੀਡੀਪੀ ਵਿਕਾਸ ਦਰ 11 ਫ਼ੀ ਸਦੀ ਰਹਿਣ ਦੀ ਅਨੁਮਾਨ
ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸੰਬੋਧਨ ਤੋਂ ਬਾਅਦ ਸੰਸਦ ਦਾ ਬਜਟ ਸੈਸ਼ਨ ਸ਼ੁਰੂ ਹੋ ਗਿਆ ਹੈ | ਇਸ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿਚ ਆਰਥਕ ਸਰਵੇਖਣ ਪੇਸ਼ ਕੀਤਾ | ਵਿੱਤੀ ਸਾਲ 2021-22 ਲਈ ਆਮ ਬਜਟ 1 ਫ਼ਰਵਰੀ ਨੂੰ ਸੰਸਦ ਵਿਚ ਪੇਸ਼ ਕੀਤਾ ਜਾਵੇਗਾ |
ਜੀਡੀਪੀ 11 ਫ਼ੀ ਸਦੀ ਰਹਿਣ ਦਾ ਅਨੁਮਾਨ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਭਾਰੀ ਹੰਗਾਮੇ ਦੌਰਾਨ ਆਰਥਕ ਸਰਵੇਖਣ 2020-21 ਦੀ ਰੀਪੋਰਟ ਲੋਕ ਸਭਾ ਦੀ ਮੇਜ਼ 'ਤੇ ਰੱਖੀ | ਇਸ ਦੌਰਾਨ, ਉਨ੍ਹਾਂ ਦਸਿਆ ਕਿ ਵਿੱਤੀ ਸਾਲ 2021-22 ਵਿਚ ਜੀਡੀਪੀ ਵਿਕਾਸ ਦਰ 11 ਫ਼ੀ ਸਦੀ ਹੋਣ ਦਾ ਅਨੁਮਾਨ ਹੈ | ਸਰਵੇਖਣ ਵਿਚ imageਕਿਹਾ ਗਿਆ ਹੈ ਕਿ ਇਸ ਵਿੱਤੀ ਸਾਲ 2020-21 ਵਿੱਚ ਜੀਡੀਪੀ ਮਾਈਨਸ 7.7 ਫ਼ੀ ਸਦੀ ਰਹੇਗਾ | (ਏਜੰਸੀ)