ਮਹਾਪੰਚਾਇਤ ਵਿਚ ਨਰੇਸ਼ ਟਿਕੈਤ ਨੇ ਕਿਹਾ- ਕਲ ਗਾਜੀਪੁਰ ਜਾਣਗੇ ਕਿਸਾਨ, ਜਾਰੀ ਰਹੇਗਾ ਅੰਦੋਲਨ
Published : Jan 30, 2021, 12:18 am IST
Updated : Jan 30, 2021, 12:18 am IST
SHARE ARTICLE
image
image

ਮਹਾਪੰਚਾਇਤ ਵਿਚ ਨਰੇਸ਼ ਟਿਕੈਤ ਨੇ ਕਿਹਾ- ਕਲ ਗਾਜੀਪੁਰ ਜਾਣਗੇ ਕਿਸਾਨ, ਜਾਰੀ ਰਹੇਗਾ ਅੰਦੋਲਨ

ਜੇ ਸਰਕਾਰ ਇਹ ਚਾਹੁੰਦੀ, ਤਾਂ ਫ਼ੈਸਲਾ ਬਹੁਤ ਛੇਤੀ ਹੋ ਜਾਂਦਾ: ਨਰੇਸ਼ ਟਿਕੈਤ
 

ਨਵੀਂ ਦਿੱਲੀ, 29 ਜਨਵਰੀ: ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਨੇ ਅੱਜ ਕਿਹਾ ਹੈ ਕਿ ਸਰਕਾਰ ਜ਼ਿੱਦੀ ਹੈ, ਜੇਕਰ ਸਰਕਾਰ ਚਾਹੁੰਦੀ ਤਾਂ ਫ਼ੈਸਲਾ ਬਹੁਤ ਛੇਤੀ ਹੋ ਜਾਂਦਾ। ਜੇ ਮਸਲੇ ਦਾ ਹੱਲ ਨਾ ਹੋਇਆ ਤਾਂ ਅੰਦੋਲਨ ਗਾਜੀਪੁਰ ਸਰਹੱਦ ’ਤੇ ਚੱਲੇਗਾ। ਨਰੇਸ਼ ਟਿਕੈਤ ਨੇ ਇਹ ਗੱਲ ਮੁਜ਼ੱਫਰਨਗਰ ਵਿਚ ਮਹਾਪੰਚਾਇਤ ਵਿਚ ਕਹੀ ਹੈ। 
ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਜੀ.ਆਈ.ਸੀ. ਮੈਦਾਨ ਵਿਖੇ ਹੋਈ ਮਹਾਪੰਚਾਇਤ ਵਿਚ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਕੌਮੀ ਪ੍ਰਧਾਨ ਚੌਧਰੀ ਨਰੇਸ਼ ਟਿਕੈਤ ਨੇ ਸ਼ਨਿਚਰਵਾਰ ਨੂੰ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਦਾ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਗਾਜੀਪੁਰ ਸਰਹੱਦ ’ਤੇ ਦਿਤਾ ਜਾ ਰਿਹਾ ਧਰਨਾ ਜਾਰੀ ਰਹੇਗਾ। ਕਿਸਾਨ ਸ਼ਨਿਚਰਵਾਰ ਤੋਂ ਧਰਨੇ ਵਿਚ ਸ਼ਾਮਲ ਹੋ ਕੇ ਅੰਦੋਲਨ ਨੂੰ ਹੋਰ ਮਜ਼ਬੂਤੀ ਦੇਣਗੇ।  ਨਰੇਸ਼ ਟਿਕੈਤ ਨੇ ਕਿਹਾ ਕਿ ਅਸੀਂ ਭਾਜਪਾ ਵਿਧਾਇਕ ਨੰਦਕਿਸ਼ੋਰ ਗੁਰਜਰ ਦੇ ਧਨਵਾਦੀ ਹਾਂ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਜ਼ਿੰਦਗੀ ਦਿਤੀ। ਚੌਧਰੀ ਟਿਕੈਤ ਨੇ ਮੰਚ ਨੂੰ ਦਸਿਆ ਕਿ ਆਰਐਲਡੀ ਦੇ ਪ੍ਰਧਾਨ ਚੌਧਰੀ ਅਜੀਤ ਸਿੰਘ ਨੂੰ ਮਿਲਣਾ ਸਾਡੀ ਸਭ ਤੋਂ ਵੱਡੀ ਗ਼ਲਤੀ ਸੀ, ਅਸੀਂ ਇਸ ਗ਼ਲਤੀ ਨੂੰ ਮੰਨਦੇ ਹਾਂ। ਉਨ੍ਹਾਂ ਨੇ ਕਿਸਾਨਾਂ ਨੂੰ ਇਕਜੁੱਟ ਹੋ ਕੇ ਲੜਨ ਦੀ ਅਪੀਲ ਕੀਤੀ।
ਮਹਾਪੰਚਾਇਤ ਵਿਖੇ ਪਹੁੰਚੇ ਆਰਐਲਡੀ ਦੇ ਉਪ ਪ੍ਰਧਾਨ ਜੈਅੰਤ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਦੇ ਆਦੇਸ਼ਾਂ ’ਤੇ ਬੁਧਵਾਰ ਦੀ ਰਾਤ ਬਾਗਪਤ ਪੁਲਿਸ ਨੇ ਬਜ਼ੁਰਗ ਕਿਸਾਨਾਂ ’ਤੇ ਲਾਠੀਚਾਰਜ ਕੀਤਾ। ਜੈਅੰਤ ਨੇ ਕਿਸਾਨਾਂ ਨੂੰ ਕਿਹਾ ਕਿ ਗਾਜੀਪੁਰ ਦੀ ਸਰਹੱਦ ਤਕ ਪਹੁੰਚਣਾ ਸਹੀ ਹੈ ਪਰ, ਜਿਥੇ ਵੀ ਤੁਹਾਡੇ ਆਸ ਪਾਸ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਥੇ ਸ਼ਾਮਲ ਹੋ ਕੇ ਅੰਦੋਲਨ ਨੂੰ ਮਜ਼ਬੂਤ ਕਰੋ। (ਏਜੰਸੀ)
ਭਾਰਤੀ ਕਿਸਾਨ ਯੂਨੀਅਨ ਦੀ ਮਹਾਪੰਚਾਇਤ ਪਹੁੰਚੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਭਾਜਪਾ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਕਦੇ ਲਾਲ ਕਿਲ੍ਹੇ ਅਤੇ ਤਿਰੰਗੇ ਦਾ ਅਪਮਾਨ ਨਹੀਂ ਕਰ ਸਕਦਾ। (ਏਜੰਸੀ)-
------------------
 

SHARE ARTICLE

ਏਜੰਸੀ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement