
ਯੂ.ਐਨ ’ਚ ਅਮਰੀਕਾ ਦੇ ਮਿਸ਼ਨ ’ਚ ਦੋ ਅਹਿਮ ਅਹੁਦਿਆਂ ’ਤੇ ਭਾਰਤੀ ਬੀਬੀਆਂ ਨਿਯੁਕਤ
ਵਾਸ਼ਿੰਗਟਨ, 29 ਜਨਵਰੀ : ਬਾਈਡਨ ਪ੍ਰਸ਼ਾਸਨ ਨੇ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੇ ਮਿਸ਼ਨ ਵਿਚ ਦੋ ਮਹੱਤਵਪੂਰਨ ਡਿਪਲੋਮੈਟਿਕ ਅਹੁਦਿਆਂ ’ਤੇ ਦੋ ਭਾਰਤੀ-ਅਮਰੀਕੀ ਮਾਹਰਾਂ ਸੋਹਿਨੀ ਚੈਟਰਜੀ ਅਤੇ ਅਦਿਤੀ ਗੋਰੂਰ ਨੂੰ ਨਿਯੁਕਤ ਕੀਤਾ ਹੈ। ਅਧਿਕਾਰਤ ਬਿਆਨ ਮੁਤਾਬਕ, ਚੈਟਰਜੀ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਦੀ ਸੀਨੀਅਰ ਨੀਤੀ ਸਲਾਹਕਾਰ ਹੋਵੇਗੀ ਜਦਕਿ ਗੋਰੂਰ ਨੂੰ ਮਿਸ਼ਨ ਵਿਚ ਨੀਤੀ ਸਲਾਹਕਾਰ ਦੇ ਤੌਰ ’ਤੇ ਨਿਯੁਕਤ ਕੀਤਾ ਗਿਆ ਹੈ।
ਚੈਟਰਜੀ ਗਲੋਬਲ ਵਿਕਾਸ, ਸੰਘਰਸ਼ ਅਤੇ ਸਮੂਹਿਕ ਅੱਤਿਆਚਾਰ ਵਿਸ਼ੇ ਦੀ ਮਾਹਰ ਹਨ ਅਤੇ ਹੁਣ ਤਕ ਉਹ ਕੋਲੰਬੀਆ ਯੂਨੀਵਰਸਿਟੀ ਦੇ ਸਕੂਲ ਆਫ਼ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਜ਼ ਵਿਚ ਟੀਚਰ ਦੇ ਅਹੁਦੇ ’ਤੇ ਸੀ। ਗੋਰੂਰ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਦੀ ਮਾਹਰ ਹਨ। ਉਨ੍ਹਾਂ ਦਾ ਮੁੱਢਲਾ ਅਧਿਐਨ ਆਮ ਨਾਗਰਿਕਾਂ ਦੇ ਖ਼ਿਲਾਫ਼ ਹਿੰਸਾ ਰੋਕਣਾ ਅਤੇ ਉਸ ਲਈ ਪ੍ਰਤੀਕਿਰਿਆ ਦੇਣ ’ਤੇ ਕੇਂਦਰਿਤ ਹੈ। ਉਹ ਸਟੀਮਸਨ ਕੇਂਦਰ ਨਾਲ ਵੀ ਜੁੜੀ ਰਹਿ ਚੁੱਕੀ ਹੈ ਅਤੇ ਉਸ ਤੋਂ ਪਹਿਲਾਂ ਉਹ ਭਾਰਤ ਵਿਚ ਇੰਡੀਅਨ ਇੰਸਟੀਚਿਊਟ ਫੌਰ ਹਿਊਮਨ ਸੈਟਲਮੈਂਟ ਨਾਲ ਜੁੜੀ ਸੀ।
(ਪੀਟੀਆਈ)