
ਪੁਲਿਸ ਨੇ ਸਤੇਂਦਰ ਜੈਨ ਅਤੇ ਰਾਘਵ ਚੱਢਾ ਨੂੰ ਸਿੰਘੂ ਸਰਹੱਦ ਉੱਤੇ ਪਾਣੀ ਦੀ ਸਪਲਾਈ ਕਰਨ ਤੋਂ ਰੋਕਿਆ
ਨਵੀਂ ਦਿੱਲੀ, 29 ਜਨਵਰੀ : ਜਲ ਸਰੋਤ ਮੰਤਰੀ ਸਤੇਂਦਰ ਜੈਨ ਨੇ ਸ਼ੁਕਰਵਾਰ ਨੂੰ ਦਾਅਵਾ ਕੀਤਾ ਕਿ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਅਤੇ ਡੀਜੇਬੀ (ਦਿੱਲੀ ਜਲ ਬੋਰਡ) ਦੇ ਉਪ-ਚੇਅਰਮੈਨ ਰਾਘਵ ਚੱਢਾ ਨੂੰ ਸਿੰਘੂ ਸਰਹੱਦ ਉੱਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਤੋਂ ਰੋਕਿਆ |
ਜੈਨ ਅਤੇ ਚੱਢਾ ਅੱਜ ਲਗਭਗ 11.30 ਵਜੇ 12 ਵਾਟਰ ਟੈਂਕਰਾਂ ਨਾਲ ਸਿੰਘੂ ਬਾਰਡਰ ਪਹੁੰਚੇ ਪਰ ਪੁਲਿਸ ਨੇ ਉਨ੍ਹਾਂ ਨੂੰ ਪ੍ਰਦਰਸ਼ਨ ਵਾਲੀ ਥਾਂ ਵਲ ਜਾਣ ਤੋਂ ਰੋਕਿਆ | ਜੈਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਕਿਸਾਨਾਂ ਲਈ ਪੀਣ ਵਾਲੇ ਪਾਣੀ ਅਤੇ ਟਾਇਲਟ ਸਹੂਲਤਾਂ ਦਾ ਪ੍ਰਬੰਧ ਕਰਨ ਆਏ ਹਾਂ | ਪੁਲਿਸ ਨੇ ਡੀਜੇਬੀ ਵਾਟਰ ਟੈਂਕਰਾਂ ਨੂੰ ਕਿਸਾਨਾਂ ਤਕ ਨਹੀਂ ਪਹੁੰਚਣ ਦਿਤਾ | ਉਨ੍ਹਾਂ ਨੇ ਦੋਸ਼ ਲਾਇਆ ਕਿ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਾਣੀ ਦੇ ਟੈਂਕਰਾਂ ਨੂੰ ਕਿਸਾਨਾਂ ਤਕ ਨਹੀਂ ਪਹੁੰਚਣ ਦੇਣ ਦੇ ਆਦੇਸ਼ ਪ੍ਰਾਪਤ ਹੋਏ ਹਨ | ਕੇਂਦਰ ਦੀ ਭਾਜਪਾ ਸਰਕਾਰ ਨੇ ਸਾਡੇ ਕਿਸਾਨਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਕੀਤਾ ਹੈ |
ਚੱਢਾ ਨੇ ਕਿਹਾ ਕਿ ਕਿਸਾਨ ਕੋਈ ਅਤਿਵਾਦੀ ਨਹੀਂ ਹਨ | ਉਨ੍ਹਾਂ ਨੇ ਭਾਜਪਾ ਸਰਕਾਰ ਨੂੰ ਕਿਸਾਨਾਂ ਦਾ ਨਾਲ ਸਨਮਾਨ ਦਾ ਵਤੀਰਾ ਕਰਨ ਦੀ ਅਪੀਲ ਕੀਤੀ |
ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਕਿਸਾਨਾਂ ਨੂੰ ਪੀਣ ਵਾਲੇ ਪਾਣੀ, ਪਖਾਨੇ ਅਤੇ ਲੰਗਰ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਰੋਕ ਰਹੀ ਹੈ |
'ਆਪ' ਆਗੂ ਨੇ ਕਿਹਾ ਕਿ ਦਿੱਲੀ ਪੁਲਿਸ ਨੂੰ ਸਾਨੂੰ ਉਹ ਹੁਕਮ ਦਿਖਾਉਣਾ ਚਾਹੀਦਾ ਹੈ ਜਿਸ ਦੇ ਆਧਾਰ 'ਤੇ ਉਸ ਨੇ ਪਾਣੀ ਦੇ ਟੈਂਕਰਾਂ ਨੂੰ ਕਿਸਾਨਾਂ ਤਕ ਪਹੁੰਚਣ ਤੋਂ ਰੋਕਿਆ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸਿੰਘੂ ਸimageਰਹੱਦ ਉੱਤੇ 'ਆਪ' ਦੀ ਲੰਗਰ ਸੇਵਾ ਵੀ ਰੋਕ ਦਿਤੀ ਹੈ |
ਵੀਰਵਾਰ ਨੂੰ ਪੁਲਿਸ ਨੇ ਬੈਰੀਕੇਡਿੰਗ ਵਧਾ ਦਿਤੀ ਅਤੇ ਛੋਟੀਆਂ ਸੜਕਾਂ ਨੂੰ ਬੰਦ ਕਰ ਦਿਤਾ ਜਿਨ੍ਹਾਂ ਨੂੰ ਕਿਸਾਨ ਦਿੱਲੀ ਵਲ ਜਾਂਦੇ ਸਨ | ਪੁਲਿਸ ਨੇ ਉਥੇ ਹੋਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ | (ਪੀਟੀਆਈ)