'ਹਿਸਟਰੀ ਆਫ਼ ਪੰਜਾਬ' ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹਿੰਦੂ ਧਰਮ ਦੇ ਪ੍ਰਚਾਰਕ ਦਸਿਆ
Published : Jan 30, 2022, 7:47 am IST
Updated : Jan 30, 2022, 7:47 am IST
SHARE ARTICLE
IMAGE
IMAGE

'ਹਿਸਟਰੀ ਆਫ਼ ਪੰਜਾਬ' ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹਿੰਦੂ ਧਰਮ ਦੇ ਪ੍ਰਚਾਰਕ ਦਸਿਆ


ਸਿੱਖ ਇਤਿਹਾਸ ਨੂੰ  ਤੋੜ-ਮਰੋੜ ਕੇ ਪੇਸ਼ ਕੀਤਾ ਗਿਆ : ਬਲਦੇਵ ਸਿੰਘ ਸਿਰਸਾ

ਅੰਮਿ੍ਤਸਰ, 29 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ):-'ਹਿਸਟਰੀ ਆਫ਼ ਪੰਜਾਬ' 'ਚ ਸਿੱਖ ਗੁਰੂ ਸਾਹਿਬਾਨ ਅਤੇ ਇਤਿਹਾਸ ਨੂੰ  ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ  ਭਾਰੀ ਠੇਸ ਪੁੱਜੀ ਹੈ | ਇਸ ਸਬੰਧੀ ਅੱਜ ਇਥੇ ਇਲੈਕਸ਼ਨ ਕਮਿਸ਼ਨ, ਪੰਜਾਬ ਚੰਡੀਗੜ੍ਹ ਨੂੰ  ਮੰਗ ਪੱਤਰ ਜਾਰੀ ਕਰਦਿਆਂ ਕਿਸਾਨ ਯੂਨੀਅਨ ਦੇ ਆਗੂ ਸ: ਬਲਦੇਵ ਸਿੰਘ ਸਿਰਸਾ ਨੇ ਐਮ. ਐਸ. ਮਾਨ, ਡਾ. ਦਲਜੀਤ ਸਿੰਘ ਚੀਮਾ ਸਾਬਕਾ ਸਿਖਿਆ ਮੰਤਰੀ, ਪੰਜਾਬ, ਡਾ. ਬਲਬੀਰ ਸਿੰਘ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿਖਿਆ ਬੋਰਡ, ਡਾ. ਸੁਰੇਸ਼ ਟੰਡਨ ਸਾਬਕਾ ਵਾਈਸ ਚੇਅਰਮੈਨ ਪੰਜਾਬ ਸਕੂਲ ਸਿਖਿਆ ਬੋਰਡ ਸਮੇਤ ਸਮੀਖਿਆ ਅਕਾਦਮਿਕ ਕਮੇਟੀਆਂ ਤੇ ਆਰ. ਟੀ. ਆਈ. ਅਧਿਕਾਰੀ, ਰਾਜ ਕੁਮਾਰ ਖੰਨਾ ਰਾਜ ਪਬਲੀਸ਼ਰ, ਸਵਾਨ ਪ੍ਰੀਟਿੰਗ ਪ੍ਰੈਸ 'ਤੇ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਇਸ ਪੁਸਤਕ ਨੂੰ  ਇਕ ਗਹਿਰੀ ਸਾਜ਼ਸ਼ ਤਹਿਤ ਫੇਰ ਬਦਲ ਕਰ ਕੇ ਜਾਰੀ ਕੀਤਾ ਗਿਆ ਹੈ ਜਿਸ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ |
ਉਨ੍ਹਾਂ ਕਿਹਾ ਕਿ ਉਕਤ ਸਾਰਿਆਂ ਨੇ ਮਾੜੀ ਨੀਅਤ ਅਤੇ ਸਾਜ਼ਸ਼ ਦਾ ਸਬੂਤ ਦਿੰਦਿਆਂ 'ਹਿਸਟਰੀ ਆਫ਼ ਪੰਜਾਬ' ਜਾਰੀ ਕੀਤੀ ਹੈ ਜਿਸ 'ਚ ਸਿੱਖ ਧਰਮ ਨੂੰ  ਮੁੱਢੋਂ ਰੱਦ ਕਰ ਕੇ ਅਤੇ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨੂੰ  ਡੂੰਘੀ ਸਾਜ਼ਸ਼ ਤਹਿਤ ਢਾਹ ਲਗਾਉਂਦਿਆਂ ਪੰਜਾਬ ਦੇ ਸਕੂਲਾਂ 'ਚ ਬੱਚਿਆਂ ਨੂੰ  ਪੜ੍ਹਾਉਣ ਵਾਸਤੇ ਜਾਰੀ ਕਰਵਾਈ ਗਈ ਹੈ | ਸ: ਸਿਰਸਾ ਨੇ ਕਿਹਾ ਕਿ ਕਿਤਾਬ ਨੂੰ  ਬੋਰਡ ਵਲੋਂ ਪ੍ਰਵਾਨਗੀ ਦੇਣ ਵਾਸਤੇ ਸਿਖਿਆ ਬੋਰਡ ਦੇ ਸਬੰਧਤ ਸਮੂਹ ਅਧਿਕਾਰੀਆਂ ਦੇ ਨਾਵਾਂ ਅਤੇ ਪੱਤਰਾਂ ਦੀ ਜਾਣਕਾਰੀ ਮੰਗੀ ਸੀ ਪਰ ਬੋਰਡ ਦੁਆਰਾ ਮੈਨੂੰ ਜਾਣਕਾਰੀ ਪ੍ਰਦਾਨ ਨਾ ਕਰਦੇ ਹੋਏ ਇਹ ਜਵਾਬ ਦਿਤਾ ਗਿਆ ਕਿ ਕਿਤਾਬ ਸਬੰਧਤ ਪ੍ਰਵਾਨਗੀ ਦੇਣ ਵਾਲੀ ਫ਼ਾਈਲ ਦਫ਼ਤਰ 'ਚ ਨਹੀਂ ਹੈ | ਉਨ੍ਹਾਂ ਕਿਹਾ ਕਿ ਕਿਤਾਬ ਦੇ ਲੇਖਕ ਨੇ ਇਕ ਡੂੰਘੀ ਸਾਜ਼ਸ਼ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ  ਹਿੰਦੂ ਧਰਮ ਦੇ ਪ੍ਰਚਾਰਕ ਦਸਿਆ ਹੈ ਜਿਸ ਦਾ ਮਤਲਬ ਗੁਰੂ ਨਾਨਕ ਦੇਵ ਜੀ ਹਿੰਦੂ ਹੀ ਸਨ, ਜਿਸ ਬਾਰੇ ਵੱਖ ਵੱਖ ਲੇਖਕਾਂ ਦੀਆਂ ਉਦਾਹਰਣਾਂ ਦਿਤੀਆਂ ਹਨ, ਜਿਨ੍ਹਾਂ ਦਾ ਟੁੂਕ ਮਾਤਰ ਕੁੱਝ ਹਵਾਲਾ ਦਿਤਾ ਜਾ ਰਿਹਾ ਹੈ |
ਸ: ਸਿਰਸਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਮੱਤ ਦੇ ਦੇਵੀ ਦੇਵਤਿਆਂ 'ਚ ਵਿਸ਼ਵਾਸ ਨੂੰ  ਰੱਦ ਕਰ ਕੇ ਸਾਨੂੰ ਇਕ ਅਕਾਲ ਪੁਰਖ ਦੀ ਅਰਾਧਨਾ ਕਰਨ ਦਾ ਸੰਦੇਸ਼ ਦਿਤਾ ਤੇ ਉਸ ਦਾ ਰੂਪ ਦਸਿਆ | ਉਨ੍ਹਾਂ ਕਿਹਾ ਕਿ ਇਸ ਕਿਤਾਬ ਦੇ ਲੇਖਕ ਨੇ ਇਕ ਸਾਜ਼ਸ਼ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ  ਹਿੰਦੂ ਧਰਮ ਦੇ ਪ੍ਰਚਾਰਕ ਦਸ ਕੇ ਸਿੱਖ ਧਰਮ ਨੂੰ  ਮੁੱਢਾੋ ਰੱਦ ਕੀਤਾ ਗਿਆ ਹੈ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਨੂੰ  ਵਿਗਾੜ ਕੇ ਇਹ ਕਿਤਾਬ ਲਿਖੀ ਹੈ, ਜਿਸ ਸਬੰਧੀ ਉਪਰੋਕਤ ਸਮੂਹ ਕਥਿਤ ਦੋਸ਼ੀਆਂ ਵਿਰੁਧ 295-ਏ ਆਦਿ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ ਤਾਂ ਆਉਣ ਵਾਲੇ ਸਮੇਂ 'ਚ ਕੋਈ ਵੀ ਲੇਖਕ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਜਰਨੈਲਾਂ ਦੇ ਸ਼ਾਨਮੱਤੇ ਇਤਿਹਾਸ ਨੂੰ  ਨਾ ਗ਼ਲਤ ਲਿਖ ਅਤੇ ਨਾ ਹੀ ਕੋਈ ਜਾਰੀ ਕਰ ਤੇ ਕਰਵਾ ਸਕੇ |    

 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement