
ਤਲਵਾਰਧਾਰੀ ਘੋੜ ਸਵਾਰ ਨਹੀਂ ਸੀ ਜਰਨੈਲ ਹਰੀ ਸਿੰਘ ਨਲੂਆ ਦਾ ਬੁਤ
ਇਸਲਾਮ ਦੇ ਪਹਿਲੇ ਖਲੀਫ਼ਾ ਹਜ਼ਰਤ ਅਬਦੱੁਲ ਬਕਰ ਦੇ ਨਾਮ ਉਤੇ ਚੌਰਾਹੇ ’ਤੇ ਨਵਾਂ ਬੁਤ ਕੀਤਾ ਜਾਵੇਗਾ ਸਥਾਪਤ
ਜੰਮੂ, 30 ਜਨਵਰੀ (ਸਰਬਜੀਤ ਸਿੰਘ) : ਇਸਲਾਮਾਬਾਦ ਤੋਂ 65 ਕਿਲੋਮੀਟਰ ਉਤਰ ਵਲ ਵਸਿਆ ਹਰੀਪੁਰ ਪਾਕਿਸਤਾਨ ਦੇ ਹਜ਼ਾਰਾ, ਖ਼ੈਬਰ ਪਖ਼ਤੂਨਖਵਾ ਦੇ ਸਥਾਨਕ ਪ੍ਰਸ਼ਾਸਨ ਨੇ ਇਥੋਂ ਦੇ ਸਿੱਦੀਕ-ਏ-ਅਕਬਰ ਚੌਕ ਤੋਂ ਤਲਵਾਰਧਾਰੀ ਘੋੜ ਸਵਾਰ ਬੁਤ ਸਥਾਪਤ ਕੀਤਾ ਸੀ।
ਅੱਠ ਫੁੱਟ ਉੱਚਾ ਧਾਤ ਦਾ ਢਾਂਚਾ ਸਤੰਬਰ 2017 ਵਿਚ ਸ਼ਹਿਰ ਦੀ ਸੁੰਦਰਤਾ ਯੋਜਨਾ ਦੇ ਹਿੱਸੇ ਵਜੋਂ ਰਖਿਆ ਗਿਆ ਸੀ। ਬੁਤ ਨੂੰ ਹਟਾਏ ਜਾਣ ਤੋਂ ਬਾਅਦ ਭਾਰਤੀ ਨੇਤਾ ਵਲੋਂ ਇਹ ਕਹਿ ਕੇ ਟੀਕਾ ਟਿਪਣੀ ਕੀਤੀ ਕਿ ਪਾਕਿ ਸਰਕਾਰ ਵਲੋਂ ਜਰਨੈਲ ਹਰੀ ਸਿੰਘ ਨਲੂਆ ਦੇ ਬੁਤ ਨੂੰ ਹਟਾਇਆ ਗਿਆ ਹੈ। ਜਦਕਿ ਹਕੀਕਤ ਇਹ ਹੈ ਕਿ ਇਸਲਾਮ ਦੇ ਪਹਿਲੇ ਖ਼ਲੀਫ਼ਾ ਹਜ਼ਰਤ ਅਬਦੁੱਲ ਬਕਰ ਦੇ ਨਾਮ ’ਤੇ ਚੌਰਾਹੇ ’ਤੇ ਸਥਾਪਤ ਕਰਨ ਅਤੇ ਧਾਰਮਕ ਪਾਰਟੀਆਂ ਵਲੋਂ ਇਤਰਾਜ਼ ਕੀਤੇ ਜਾਣ ਤੋਂ ਬਾਅਦ ਤਲਵਾਰਧਾਰੀ ਘੋੜ ਸਵਾਰ ਬੁਤ ਨੂੰ ਹਟਾ ਦਿਤਾ ਗਿਆ ਸੀ।
ਸੂਤਰਾਂ ਨੇ ਦਾਅਵਾ ਕੀਤਾ ਕਿ ਘੋੜ ਸਵਾਰ ਤਲਵਾਰਧਾਰੀ ਜਰਨੈਲ ਹਰੀ ਸਿੰਘ ਨਲੂਆ ਦਾ ਬੁਤ ਨਹੀਂ ਸੀ ਜਿਹੜਾ ਘੋੜ ਸਵਾਰ ਦਾ ਬੁਤ ਹਟਾਇਆ ਗਿਆ ਹੈ ਉਸ ਨੂੰ ਹੁਣ ਜੀ.ਟੀ.ਰੋਡ ’ਤੇ ਪੂਰਬ ਵਿਚ ਅੱਧਾ ਫਰਲਾਂਗ ਦੂਰ ਇਕ ਟੈਂਕੀ ਦੇ ਨੇੜੇ ਲਗਾਇਆ ਜਾਵੇਗਾ ਅਤੇ ਸਿਦੀਕ-ਏ-ਅਕਬਰ ਚੌਕ ’ਤੇ ਇਸਲਾਮ ਦੇ ਪਹਿਲੇ ਖਲੀਫ਼ਾ ਦੇ ਨਾਂ ਵਾਲਾ ਨਵਾਂ ਬੁਤ ਸਥਾਪਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹਰੀਪੁਰ ਦੀ ਸਥਾਪਨਾ ਸਿੱਖ ਜਰਨੈਲ ਹਰੀ ਸਿੰਘ ਨਲੂਆ ਨੇ 1822 ਵਿਚ ਕੀਤੀ ਸੀ ਅਤੇ 1853 ਤਕ ਹਜਾਰਾ ਦਾ ਹੈੱਡਕੁਆਰਟਰ ਬਣ ਗਿਆ ਸੀ।