ਪੀੜਤ ਲੜਕੀ ਨੇ ਦੱਸਿਆ ਕਿਵੇਂ ਹੁੰਦੀਆਂ ਸਨ ਹੈਵਾਨੀਅਤ ਦੀਆਂ ਹੱਦਾਂ ਪਾਰ

By : KOMALJEET

Published : Jan 30, 2023, 7:46 pm IST
Updated : Jan 30, 2023, 7:49 pm IST
SHARE ARTICLE
Punjabi News
Punjabi News

ਦੁਬਈ ਪਹੁੰਚਣ 'ਤੇ ਪਹਿਲੇ ਦਿਨ ਹੀ ਬਣਾਇਆ ਗਿਆ ਹਵਸ ਦਾ ਸ਼ਿਕਾਰ 

 

ਸ਼ੇਖਾਂ ਦੇ ਚੁੰਗਲ 'ਚੋਂ ਬੱਚ ਕੇ ਆਈ ਕੁੜੀ ਨੇ ਦੱਸੀ ਕਿਵੇਂ ਹੁੰਦੀ ਸੀ ਹੈਵਾਨੀਅਤ ਦੀਆਂ ਹੱਦਾਂ ਪਾਰ

ਦੁਬਈ 'ਚ ਕੁੜੀਆਂ ਨਾਲ ਹੁੰਦਾ ਜਾਨਵਰਾਂ ਵਰਗਾ ਸਲੂਕ!
ਸ਼ੇਖਾਂ ਦੇ ਚੁੰਗਲ 'ਚੋਂ ਨਿਕਲ ਕੇ ਆਈ ਕੁੜੀ ਨੇ ਸੁਣਾਈ ਹੱਡਬੀਤੀ 
------
ਅੱਖਾਂ 'ਤੇ ਪੱਟੀ ਬੰਨ੍ਹ ਲਿਜਾਂਦੇ ਸਨ ਇੱਕ ਤੋਂ ਦੂਜੀ ਜਗ੍ਹਾ, ਵਿਰੋਧ ਕਰਨ 'ਤੇ ਠੁੱਡਿਆਂ ਨਾਲ ਕਰਦੇ ਸਨ ਕੁੱਟਮਾਰ -ਪੀੜਤ ਲੜਕੀ 

ਮੋਹਾਲੀ : ਅਕਸਰ ਹੀ ਇਹ ਖਬਰਾਂ ਸਾਹਮਣੇ ਆਉਂਦੀਆਂ ਹਨ ਕਿ ਬਾਹਰਲੇ ਮੁਲਕਾਂ ਖਾਸ ਕਰ ਦੁਬਈ ਵਿਚ ਕੰਮ ਦੀ ਇੱਛਾ ਲੈ ਕੇ ਜਾਣ ਵਾਲੀਆਂ ਪੰਜਾਬਣਾਂ ਨੂੰ ਸਰੀਰਕ ਅਤੇ ਮਾਨਸਿਕ ਸੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਕੁਝ ਦਿਨ ਪਹਿਲਾਂ ਸਾਹਮਣੇ ਆਇਆ ਸੀ ਜਿਸ ਵਿਚ ਇੱਕ ਕੁੜੀ ਨੇ ਆਪਣੀ ਹੱਡ ਬੀਤੀ ਸੁਣਾਈ ਸੀ। ਕੁਝ ਵੋਆਇਸ ਨੋਟ ਸਾਹਮਣੇ ਆਏ ਸਨ ਜਿਸ ਵਿਚ ਲੜਕੀ ਨੇ ਦੱਸਿਆ ਸੀ ਕਿ ਉਸ ਨੂੰ ਘਰੇਲੂ ਕੰਮ ਦਾ ਕਹਿ ਕੇ ਬਾਹਰ ਭੇਜਿਆ ਗਿਆ ਪਰ ਉਥੇ ਉਸ ਨਾਲ ਸ਼ੇਖਾਂ ਵਲੋਂ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ। ਪੀੜਤ ਨੇ ਮਦਦ ਦੀ ਗੁਹਾਰ ਲਗਾਈ ਸੀ ਅਤੇ ਪੰਜਾਬ ਵਾਪਸ ਆਉਣ ਦੀ ਮੰਗ ਕੀਤੀ ਸੀ। 

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਲੱਗੇ ਸਮਾਰਟ ਕੈਮਰਿਆਂ ਬਾਰੇ RTI ਵਿਚ ਹੋਇਆ ਵੱਡਾ ਖ਼ੁਲਾਸਾ, ਪੜ੍ਹੋ ਵੇਰਵਾ 

ਦੱਸ ਦੇਈਏ ਕਿ ਉਹ ਲੜਕੀ ਹੁਣ ਪੰਜਾਬ ਵਾਪਸ ਆ ਚੁੱਕੀ ਹੈ ਜਿਸ ਨਾਲ ਸਪੋਕਸਮੈਨ ਵਲੋਂ ਖਾਸ ਤੌਰ 'ਤੇ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੈਨੂੰ ਏਜੰਟ ਰੇਸ਼ਮ ਅਤੇ ਕਮਲ ਨੇ ਧੋਖੇ ਨਾਲ ਦੁਬਈ ਭੇਜਿਆ ਸੀ।  ਉਥੇ ਜਾ ਕੇ ਮੈਂ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕੀਤਾ।  ਮੈਨੂੰ ਕੋਈ ਉਮੀਦ ਨਹੀਂ ਸੀ ਕਿ ਮੈਂ ਵਾਪਸ ਆਪਣੇ ਪਰਿਵਾਰ ਕੋਲ ਜਾ ਸਕਾਂਗੀ ਪਰ ਕਾਨੂੰਨ ਨੇ ਮੇਰਾ ਬਹੁਤ ਸਾਥ ਦਿੱਤਾ ਅਤੇ ਅੱਜ ਮੈਂ ਆਪਣੇ ਘਰ ਹਾਂ। 

ਲੜਕੀ ਨੇ ਦੱਸਿਆ ਕਿ ਮੈਂ ਆਪਣੀ ਗਰੀਬੀ ਅਤੇ ਪਰਿਵਾਰ ਦੇ ਹਾਲਤ ਦੇਖ ਕੇ ਦੁਬਈ ਜਾਣ ਦਾ ਸੋਚਿਆ ਸੀ। ਆਪਣੇ ਬੱਚਿਆਂ ਦੀ ਚੰਗੀ ਪੜ੍ਹਾਈ ਅਤੇ ਭਵਿੱਖ ਲਈ ਬਾਹਰ ਗਈ ਪਰ ਉਥੇ ਜਾ ਕੇ ਪਤਾ ਲੱਗਿਆ ਕਿ ਮੇਰੇ ਨਾਲ ਧੋਖਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੱਟੀ ਵਿਖੇ ਰੇਸ਼ਮ ਨਾਮ ਦੇ ਏਜੰਟ ਤੋਂ ਆਪਣਾ ਵੀਜ਼ਾ ਲਗਵਾਇਆ ਸੀ। ਉਨ੍ਹਾਂ ਜ਼ਰੀਏ ਪਹਿਲਾਂ ਵੀ ਬਹੁਤ ਸਾਰੀਆਂ ਕੁੜੀਆਂ ਦੁਬਈ ਜਾ ਚੁੱਕੀਆਂ ਹਨ। ਮੇਰੇ ਨਾਲ ਇਹ ਗਲਤ ਕੰਮ ਹੋਇਆ ਅਤੇ ਮੈਂ ਆਵਾਜ਼ ਚੁੱਕੀ ਹੈ ਪਤਾ ਨਹੀਂ ਕਿ ਹੋਰ ਕੁੜੀਆਂ ਨਾਲ ਵੀ ਅਜਿਹਾ ਹੋਇਆ ਹੋਵੇ। 

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲੀਆਂ ਸਰਕਾਰਾਂ ਨੂੰ ਸਵਾਲ- ਆਖ਼ਰ ਪੰਜਾਬ ਕਿਵੇਂ ਹੋਇਆ ਕਰਜ਼ਾਈ?

ਲੜਕੀ ਨੇ ਦੱਸਿਆ ਕਿ ਜਦੋਂ ਉਹ ਦੁਬਈ ਦੇ ਅਜਮਾਨ ਹਵਾਈਅੱਡੇ 'ਤੇ ਉਤਰੀ ਤਾਂ ਉਨ੍ਹਾਂ ਦਾ ਇੱਕ ਡਰਾਈਵਰ ਆ ਕੇ ਲੈ ਗਿਆ। ਜਿਸ ਦਿਨ ਮੈਂ ਗਈ ਉਸ ਰਾਤ ਹੀ ਮੇਰੇ ਨਾਲ ਜਿਸਮਾਨੀ ਸ਼ੋਸ਼ਣ ਕੀਤਾ ਗਿਆ।  ਮੈਂ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਰਾਹ ਨਹੀਂ ਮਿਲਿਆ।  ਉਹ ਦੋ ਵਿਅਕਤੀ ਸਨ ਅਤੇ ਉਨ੍ਹਾਂ ਨੇ ਆਪਣਾ ਮੂੰਹ ਮਾਸਕ ਨਾਲ ਢੱਕਿਆ ਹੋਇਆ ਸੀ ਅਤੇ ਹੱਥਾਂ 'ਤੇ ਦਸਤਾਨੇ ਪਾਏ ਹੋਏ ਸਨ। ਜਿਸ ਇਮਾਰਤ ਵਿਚ ਮੈਨੂੰ ਰੱਖਿਆ ਉਹ ਅਜਮਾਨ ਵਿਚ ਹੀ ਸਥਿਤ ਹੈ ਅਤੇ ਉਸ ਦੇ ਹਰ ਕਮਰੇ ਵਿਚ ਕਈ ਕੁੜੀਆਂ ਨੂੰ ਕੈਦ ਕੀਤਾ ਹੋਇਆ ਹੈ ਜਿਥੇ ਉਨ੍ਹਾਂ ਨਾਲ ਧੱਕਾ ਕੀਤਾ ਜਾਂਦਾ ਹੈ। 

ਉਨ੍ਹਾਂ ਦੱਸਿਆ ਕਿ ਇੱਕ ਵਾਰ ਉਥੇ ਪਹੁੰਚਣ 'ਤੇ ਮੈਨੂੰ ਬਾਕੀ ਕੁੜੀਆਂ ਨਾਲ ਹੀ ਰੱਖਿਆ ਗਿਆ ਜਿਥੇ ਸਾਡੀ ਵੀਡਿਓਗ੍ਰਾਫੀ ਵੀ ਹੋਈ ਪਰ ਬਾਅਦ ਵਿਚ ਸਾਰੀਆਂ ਕੁੜੀਆਂ ਨੂੰ ਵੱਖ ਕਰ ਦਿੱਤਾ ਗਿਆ।  ਲੜਕੀ ਨੇ ਦੱਸਿਆ ਕਿ ਉਥੇ ਲੱਗੇ ਕੈਮਰੇ ਵੀ ਸਿਰਫ ਨਾਮ ਦੇ ਹੀ ਹਨ। ਲੜਕੀ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਕਹਿਣਾ ਸੀ ਕਿ ਜਿਹੜੀਆਂ ਲੜਕੀਆਂ ਇਥੇ ਆਉਂਦੀਆਂ ਹਨ ਉਨ੍ਹਾਂ ਨੂੰ ਪਤਾ ਹੀ ਹੈ ਕਿ ਉਨ੍ਹਾਂ ਕੋਲੋਂ ਕਿਹੜਾ ਕੰਮ ਕਰਵਾਇਆ ਜਾਵੇਗਾ। ਪਰ ਪੀੜਤ ਨੇ ਦੱਸਿਆ ਕਿ ਮੈਨੂੰ ਘਰੇਲੂ ਸਫਾਈ ਆਦਿ ਦਾ ਕੰਮ ਕਹਿ ਕੇ ਅਤੇ ਅਣਵਿਆਹੀ ਦੇ ਤੌਰ 'ਤੇ ਦੁਬਈ ਭੇਜਿਆ ਗਿਆ। ਲੜਕੀ ਵਲੋਂ ਦੱਸਣ 'ਤੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਘਰੇਲੂ ਕੰਮ ਲਈ ਉਸ ਤੱਕ ਪਹੁੰਚ ਕਰੇਗਾ ਤਾਂ ਦੇਖਿਆ ਜਾਵੇਗਾ ਪਰ ਸਾਡੇ ਤੱਕ ਲੜਕੀਆਂ ਇਸੇ ਕੰਮ ਲਈ ਆਉਂਦੀਆਂ ਹਨ। 

ਇਹ ਵੀ ਪੜ੍ਹੋ: 10 ਮਹੀਨੇ 'ਚ 26 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਜੋ ਪਿਛਲੀਆਂ ਸਰਕਾਰਾਂ ਨਹੀਂ ਦੇ ਸਕੀਆਂ - ਭਗਵੰਤ ਮਾਨ

ਆਪਣੀ ਹੱਡਬੀਤੀ ਦੱਸਦਿਆਂ ਲੜਕੀ ਨੇ ਜਾਣਕਾਰੀ ਦਿਤੀ ਕਿ ਉਸ ਨੂੰ ਕਦੇ ਓਮਾਨ, ਅਜਮਾਨ ਅਤੇ ਕਦੇ ਮਸਕਟ ਲਿਜਾਇਆ ਜਾਂਦਾ ਸੀ ਜਿਥੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਜਾਂਦਾ। ਇਹ ਸਿਲਸਿਲਾ ਕਰੀਬ 16 ਦਿਨ ਤੱਕ ਚਲਦਾ ਰਿਹਾ। ਲੜਕੀ ਮੁਤਾਬਕ ਉਸ ਨੂੰ ਨਹੀਂ ਪਤਾ ਕਿ ਹਰ ਦਿਨ ਇੱਕੋ ਵਿਅਕਤੀ ਹੀ ਆਉਂਦੇ ਸਨ ਜਾਂ ਅੱਲਗ ਕਿਉਂਕਿ ਉਨ੍ਹਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਢੱਕਿਆ ਹੁੰਦਾ ਸੀ। 

ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਲੜਕੀ ਨੇ ਦੱਸਿਆ ਕਿ ਕਾਗਜ਼ੀ ਅਤੇ ਹੋਰ ਕਾਰਵਾਈ ਦਾ ਕਹਿ ਕੇ ਉਸ ਨੂੰ ਇਕ  ਤੋਂ ਦੂਜੀ ਜਗ੍ਹਾ 'ਤੇ ਲਿਜਾਇਆ ਜਾਂਦਾ ਸੀ। ਉਨ੍ਹਾਂ ਦੀ ਭਾਸ਼ਾ ਅਰਬੀ ਹੋਣ ਕਾਰਨ ਸਮਝ ਨਹੀਂ ਆਉਂਦੀ ਸੀ ਕਿ ਉਹ ਕੀ ਗੱਲ ਕਰ ਰਹੇ ਸਨ। ਅਲਗ-ਅਲਗ ਜਗ੍ਹਾ ਲਿਜਾ ਕੇ ਮੇਰੇ ਨਾਲ ਗਲਤ ਕੰਮ ਕੀਤਾ ਜਾਂਦਾ ਅਤੇ ਜਾਣ ਵੇਲੇ ਮੇਰੀਆਂ ਅੱਖਾਂ 'ਤੇ ਪੱਟੀ ਬੰਨ੍ਹ ਲਈ ਜਾਂਦੀ। ਜਿਥੇ ਮੈਨੂੰ ਲਿਜਾਇਆ ਜਾਂਦਾ ਉਹ ਛੋਟਾ ਜਿਹਾ ਘਰ ਸੀ ਜਿਥੇ ਹੋਰ ਕੋਈ ਨਹੀਂ ਹੁੰਦਾ ਸੀ।  ਉਨ੍ਹਾਂ ਦੱਸਿਆ ਕਿ ਉਥੇ ਮੇਰੀ ਵਾਰ-ਵਾਰ ਸਿਹਤ ਜਾਂਚ ਕਰਵਾਈ ਜਾਂਦੀ ਜਿਸ ਨਾਲ ਮੈਨੂੰ ਛੱਕ ਹੋਇਆ ਕਿ ਭਾਰਤ ਤੋਂ ਦੁਬਈ ਆਉਣ ਤੋਂ ਪਹਿਲਾਂ ਮੇਰੇ ਸਾਰੇ ਮੈਡੀਕਲ ਟੈਸਟ ਹੋਏ ਸਨ। 

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲੀਆਂ ਸਰਕਾਰਾਂ ਨੂੰ ਸਵਾਲ- ਆਖ਼ਰ ਪੰਜਾਬ ਕਿਵੇਂ ਹੋਇਆ ਕਰਜ਼ਾਈ?

ਉਨ੍ਹਾਂ ਦੱਸਿਆ ਕਿ ਜਿਸ ਦਿਨ ਮੈਂ ਉਥੇ ਗਈ ਉਸੇ ਦਿਨ ਹੀ ਮੇਰੇ ਨਾਲ ਗਲਤ ਕੰਮ ਹੋਇਆ ਜਿਸ ਦਾ ਮੈਂ ਵਿਰੋਧ ਕੀਤਾ ਅਤੇ ਕਿਹਾ ਕਿ ਮੇਰੇ ਏਜੰਟ ਨਾਲ ਗੱਲ ਕਰਵਾਈ ਜਾਵੇ ਪਰ ਉਨ੍ਹਾਂ ਮੇਰੀ ਇੱਕ ਨਹੀਂ ਸੁਣੀ।  ਅਗਲੇ ਦਿਨ ਮੇਰੇ ਕਹਿਣ 'ਤੇ ਉਨ੍ਹਾਂ ਆਪਣੇ ਫੋਨ ਤੋਂ ਮੇਰੇ ਪਰਿਵਾਰ ਨਾਲ ਗੱਲ ਕਰਵਾਈ।  ਮਜਬੂਰੀ ਵਿਚ ਮੈਨੂੰ ਆਪਣੀ ਧੀ ਨੂੰ ਹੀ ਸਾਰੀ ਵਿਥਿਆ ਦੱਸਣੀ ਪਈ।  ਉਨ੍ਹਾਂ ਮੇਰਾ ਫੋਨ ਵੀ ਖੋਹ ਲਿਆ ਸੀ। 

ਲੜਕੀ ਨੇ ਦੱਸਿਆ ਕਿ ਇੱਕ ਦਿਨ ਮੇਰੇ ਹੱਥ ਫੋਨ ਲੱਗਿਆ ਅਤੇ ਮੈਂ ਆਪਣੇ ਭਰਾ ਨੂੰ ਦੱਸਿਆ ਕਿ ਮੇਰੇ ਨਾਲ ਧੱਕਾ ਹੋ ਰਿਹਾ ਹੈ। ਪਰਿਵਾਰ ਨੂੰ ਸਾਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਧੋਖੇ ਵਿਚ ਰੱਖਿਆ ਗਿਆ ਅਤੇ ਇਹ ਕਿਹਾ ਗਿਆ ਕਿ ਤੁਹਾਡੀ ਲੜਕੀ ਨੂੰ ਕੰਮ ਮਿਲ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਦੁਬਈ ਵਿਚ ਮੈਨੂੰ ਕਿਹਾ ਗਿਆ ਕਿ ਜੇਕਰ ਤੁਸੀਂ ਸਾਡੇ ਨਾਲ ਸਹਿਮਤ ਹੋਵੋਗੇ ਤਾਂ ਤੁਹਾਨੂੰ ਵਧੀਆ ਤਰੀਕੇ ਨਾਲ ਰੱਖਿਆ ਜਾਵੇਗਾ ਪਰ ਮੈਂ ਆਪਣੇ ਪਰਿਵਾਰ ਨੂੰ ਧੋਖਾ ਨਹੀਂ ਦੇਣਾ ਚਾਹੁੰਦੀ ਸੀ ਜਿਸ ਕਾਰਨ ਮੈਂ ਆਵਾਜ਼ ਚੁੱਕੀ। 

ਲੜਕੀ ਦਾ ਕਹਿਣਾ ਹੈ ਕਿ ਮੇਰੇ ਵਰਗੀਆਂ ਹੋਰ ਵੀ ਕਈ ਭਾਰਤੀ ਕੁੜੀਆਂ ਉਥੇ ਕੈਦ ਹਨ ਜਿਨ੍ਹਾਂ ਵਿਚੋਂ ਕਈ ਆਪਣੀ ਮਰਜ਼ੀ ਨਾਲ ਅਤੇ ਕਈ ਮਜਬੂਰੀ ਵਿਚ ਉਥੇ ਰਹਿ ਰਹੀਆਂ ਹਨ।  ਉਨ੍ਹਾਂ ਦੱਸਿਆ ਕਿ ਉਹ ਕੁੜੀਆਂ ਨੂੰ ਆਪਸ ਵਿਚ ਮੋਬਾਈਲ ਨੰਬਰ ਵੀ ਨਹੀਂ ਲੈਣ ਦਿੰਦੇ ਸਨ ਅਤੇ ਪੂਰੀ ਨਿਗਰਾਨੀ ਵਿਚ ਰੱਖਿਆ ਜਾਂਦਾ ਸੀ। 

ਲੜਕੀ ਅਨੁਸਾਰ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਸ ਸਾਰੀ ਕਹਾਣੀ ਬਾਰੇ ਪੰਜਾਬ ਆਪਣੇ ਪਰਿਵਾਰ ਨੂੰ ਦੱਸ ਦਿੱਤਾ ਹੈ ਤਾਂ ਉਸ ਨਾਲ ਬਹੁਤ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਹੋ ਗਿਆ ਹੈ ਤਾਂ ਉਨ੍ਹਾਂ ਨੇ ਮੇਰੇ 'ਤੇ ਬਹੁਤ ਤਸ਼ੱਦਦ ਢਾਇਆ। ਮੈਨੂੰ ਠੁੱਡਿਆਂ ਨਾਲ ਕੁੱਟਿਆ ਜਾਂਦਾ ਸੀ ਅਤੇ ਮੇਰੇ ਸਿਰ ਦੇ ਵੱਲ ਵੀ ਕੱਟ ਦਿਤੇ ਗਏ। 

ਇਸ ਬਾਰੇ ਗੱਲ ਕਰਦਿਆਂ ਪੀੜਤ ਦੇ ਵਕੀਲ ਗੁਰਭੇਜ ਸਿੰਘ ਨੇ ਦੱਸਿਆ ਕਿ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਸਾਨੂੰ ਪੂਰਾ ਯਕੀਨ ਨਹੀਂ ਸੀ ਕਿ ਉਸ ਨੂੰ ਵਾਪਸ ਲਿਆਂਦਾ ਜਾ ਸਕੇਗਾ ਪਰ ਕ਼ਾਨੂਨ ਦੀ ਮਦਦ ਨਾਲ ਇਹ ਸਾਰਾ ਕੁਝ ਸੰਭਵ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਬਾਰੇ ਪਤਾ ਲੱਗਣ 'ਤੇ ਐਮ.ਪੀ. ਅਤੇ ਵਿਦੇਸ਼ ਮੰਤਰਾਲੇ ਵਲੋਂ ਵੀ ਕਾਫੀ ਚਿਠੀਆਂ ਭੇਜੀਆਂ ਗਈਆਂ ਪਰ ਉਨ੍ਹਾਂ ਦਾ ਕੁਝ ਅਸਰ ਨਹੀਂ ਹੋਇਆ। ਫਿਰ ਜਦੋਂ ਅਸੀਂ ਹਾਈਕੋਰਟ ਤੱਕ ਪਹੁੰਚ ਕੀਤੀ ਤਾਂ ਇਹ ਮਾਮਲਾ ਤੁਰਤ ਹੱਲ ਹੋ ਗਿਆ। 

ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਦਾ ਮਾਮਲਾ : IAS ਅਫਸਰ ਸੰਜੇ ਪੋਪਲੀ ਨੂੰ ਨਹੀਂ ਮਿਲੀ ਰਾਹਤ

ਜਦੋਂ ਏਜੰਟ ਨੇ ਹਾਈਕੋਰਟ ਵਿਚ ਬੇਲ ਲਗਾਈ ਤਾਂ ਜੱਜ ਸਾਬ੍ਹ ਨੇ ਕਿਹਾ ਕਿ ਅਸੀਂ ਮਾਮਲੇ ਦੀ ਸੁਣਵਾਈ ਅਤੇ ਬੇਲ ਬਾਰੇ ਬਾਅਦ ਵਿਚ ਦੇਖਾਂਗੇ ਪਹਿਲਾਂ ਪੀੜਤ ਲੜਕੀ ਨੂੰ ਵਾਪਸ ਲਿਆਂਦਾ ਜਾਵੇ। ਕਾਨੂੰਨ ਦੀ ਸਖਤੀ ਅਤੇ ਸਾਡੀ ਪੂਰੀ ਟੀਮ ਦੀ ਸਹਾਇਤਾ ਨਾਲ ਹੀ ਲੜਕੀ ਨੂੰ ਵਾਪਸ ਲਿਆਂਦਾ ਗਿਆ ਹੈ। ਐਡਵੋਕੇਟ ਨੇ ਦੱਸਿਆ ਕਿ ਪੀੜਤ ਲੜਕੀ ਦੇ ਸ਼ਹਿਰ ਤੋਂ ਲੈ ਕੇ ਹਾਈਕੋਰਟ ਦੇ ਵਕੀਲ ਅਤੇ ਆਮ ਆਦਮੀ ਪਾਰਟੀ ਦੀ ਲੀਗਲ ਟੀਮ ਨੇ ਵੀ ਬਹੁਤ ਸਾਥ ਦਿੱਤਾ ਹੈ। ਸਾਰੀ ਟੀਮ ਨੇ ਰਲ ਕੇ ਕਾਨੂੰਨੀ ਪੇਚਦਗੀਆਂ ਨੂੰ ਸਮਝਿਆ ਅਤੇ ਸਿੱਟਾ ਕੱਢਿਆ ਕਿ ਕਿਸ ਤਰ੍ਹਾਂ ਪੀੜਤ ਲੜਕੀ ਨੂੰ ਦੁਬਈ ਤੋਂ ਵਾਪਸ ਪੰਜਾਬ ਲਿਆਂਦਾ ਜਾ ਸਕਦਾ। 

ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਮੁੱਖ ਏਜੰਟ ਰੇਸ਼ਮ ਅਜੇ ਭਗੋੜਾ ਹੈ ਜਿਸ ਨੇ ਅੰਤਰਿਮ ਜ਼ਮਾਨਤ ਲਈ ਕੋਰਟ ਵਿਚ ਪਹੁੰਚ ਕੀਤੀ ਸੀ।ਇਸ ਤੋਂ ਇਲਾਵਾ ਗੁੜਗਾਉਂ ਦਾ ਇੱਕ ਏਜੰਟ ਹੈ ਜੋ ਇਨ੍ਹਾਂ ਤੋਂ ਉਪਰ ਹੈ। ਇਨ੍ਹਾਂ ਸਾਰਿਆਂ ਦਾ ਇੱਕ ਕੰਪਨੀ ਨਾਲ ਸਮਝੌਤਾ ਹੋਇਆ ਹੈ। ਜਦੋਂ ਇਸ ਲੜਕੀ ਨੂੰ ਪਹਿਲੀ ਵਾਰ ਲਿਜਾਇਆ ਗਿਆ ਤਾਂ ਉਸ ਕੰਪਨੀ ਦੇ ਐਮਡੀ. ਦੇ ਘਰ ਹੀ ਰੱਖਿਆ ਗਿਆ ਸੀ।  ਵਕੀਲ ਨੇ ਦੱਸਿਆ ਕਿ ਹੁਣ ਪਹਿਲਾਂ ਉਸ ਕੰਪਨੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਫਿਰ ਸਾਰੇ ਪਿਆਦਿਆਂ ਨੂੰ ਵੀ ਕਾਨੂੰਨ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement