28 ਜਨਵਰੀ ਸਵੇਰ 7 ਵਜੇ ਤੋਂ ਅਰੋੜਾ ਦੇ ਘਰ ਦਾ ਗੇਟ ਬੰਦ ਕਰਵਾ ਕੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਹੋਏ ਹਨ
ਹੁਸ਼ਿਆਰਪੁਰ: ਇਨਕਮ ਟੈਕਸ ਵਿਭਾਗ ਦੀ ਟੀਮ ਵਲੋਂ ਸਾਬਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਸੁੰਦਰ ਸ਼ਾਮ ਅਰੋੜਾ ਦੀ ਯੋਧਾਮਲ ਰੋਡ 'ਤੇ ਸਥਿਤ ਰਿਹਾਇਸ਼ 'ਤੇ ਲਗਾਤਾਰ 48 ਘੰਟੇ ਤੋਂ ਵੀ ਜਿਆਦਾ ਸਮੇਂ ਤੋਂ ਜਾਂਚ ਜਾਰੀ ਹੈ। ਟੀਮ ਵਲੋਂ 28 ਜਨਵਰੀ ਸਵੇਰ 7 ਵਜੇ ਤੋਂ ਅਰੋੜਾ ਦੇ ਘਰ ਦਾ ਗੇਟ ਬੰਦ ਕਰਵਾ ਕੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਹੋਏ ਹਨ ਅਤੇ ਕਿਸੇ ਨੂੰ ਵੀ ਅੰਦਰ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
