
ਬੀਜੇਪੀ ਕਿਸਾਨ ਮੋਰਚਾ ਦੇ ਪ੍ਰਧਾਨ ਹਰਜੀਤ ਗਰੇਵਾਲ ਦੀ ਅਗਵਾਈ ਵਿਚ ਅੱਜ ਸੈਂਕੜੇ ਕਿਸਾਨਾਂ ਨੇ ਪਾਰਟੀ ਦਫ਼ਤਰ ਸੈਕਟਰ 37 ਤੋਂ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਵਲ ਮਾਰਚ ਕੀਤਾ।
ਚੰਡੀਗੜ੍ਹ, 4 ਅਗੱਸਤ (ਜੀ.ਸੀ.ਭਾਰਦਵਾਜ/ਅੰਕੁਰ): ਬੀਜੇਪੀ ਕਿਸਾਨ ਮੋਰਚਾ ਦੇ ਪ੍ਰਧਾਨ ਹਰਜੀਤ ਗਰੇਵਾਲ ਦੀ ਅਗਵਾਈ ਵਿਚ ਅੱਜ ਸੈਂਕੜੇ ਕਿਸਾਨਾਂ ਨੇ ਪਾਰਟੀ ਦਫ਼ਤਰ ਸੈਕਟਰ 37 ਤੋਂ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਵਲ ਮਾਰਚ ਕੀਤਾ। ਪੁਲਿਸ ਨੇ ਥਾਂ-ਥਾਂ 'ਤੇ ਪਾਣੀ ਦੀਆਂ ਵਾਛੜਾਂ ਮਾਰ ਕੇ ਰੋਕਿਆ। ਪੁਲਿਸ ਨੇ ਮੁੱਖ ਮੰਤਰੀ ਦੇ ਘਰ ਵਲ ਵਧ ਰਹੇ ਮੈਂਬਰਾਂ ਨੂੰ ਜ਼ਬਰਦਸਤੀ ਉਥੋਂ ਖਦੇੜ ਦਿਤਾ।
ਪੰਜਾਬ ਬੀਜੇਪੀ ਕਿਸਾਨ ਮੋਰਚਾ ਦੇ ਮੈਂਬਰਾਂ ਨੇ ਕਰਜ਼ਾ ਮੁਆਫ਼ੀ ਲਈ ਮੁੱਖ ਮੰਤਰੀ ਨਿਵਾਸ ਵਲ ਨਾਹਰੇ ਲਾਉਂਦਿਆਂ ਕੂਚ ਕੀਤਾ। ਸੁਖਪਾਲ ਸਿੰਘ ਨੰਨੂ ਦੀ ਪ੍ਰਧਾਨਗੀ ਵਿਚ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ।
ਬੀਜੇਪੀ ਪੰਜਾਬ ਦੇ ਕਿਸਾਨ ਮੋਰਚਾ ਦਾ ਕਹਿਣਾ ਹੈ ਕਿ ਸਰਕਾਰ ਕਰਜ਼ਾ ਮੁਆਫ਼ੀ ਦੇ ਵਾਅਦੇ ਤੋਂ ਮੁਕਰ ਗਈ ਹੈ।
ਕੈਪਟਨ ਸਰਕਾਰ ਦੇ 135 ਦਿਨਾਂ ਦੇ ਸਮੇਂ ਵਿਚ 162 ਕਿਸਾਨਾਂ ਨੇ ਆਤਮ ਹਤਿਆ ਕੀਤੀ ਹੈ। ਬੀਜੇਪੀ ਦਾ ਦੋਸ਼ ਹੈ ਕਿ ਬਜਟ ਵਿਚ ਸਿਰਫ਼ 1500 ਕਰੋੜ ਕਰਜ਼ਾ ਮੁਆਫ਼ੀ ਲਈ ਰਖਿਆ ਹੈ। ਜਦੋਂ ਕਿ ਪੰਜਾਬ ਦੇ ਕਿਸਾਨਾਂ ਸਿਰ 30,000 ਤੋਂ 35,000 ਕਰੋੜ ਦਾ ਕਰਜ਼ਾ ਹੈ।