ਡੀਆਈਜੀ ਨੂੰ ਮਹਿੰਗੇ ਪਏ ਵਿਧਾਇਕ ਨਾਲ 'ਬੋਲ ਕੁਬੋਲ'
Published : Aug 4, 2017, 5:39 pm IST
Updated : Mar 30, 2018, 4:16 pm IST
SHARE ARTICLE
DIG
DIG

ਇਕ ਦਿਲਚਸਮ ਘਟਨਾਕ੍ਰਮ 'ਚ ਲੁਧਿਆਣਾ ਰੇਂਜ 'ਚ ਡੀਆਈਜੀ ਵਜੋਂ ਤਾਇਨਾਤ ਆਈਪੀਐਸ ਅਧਿਕਾਰੀ ਯੁਰਿੰਦਰ ਸਿੰਘ ਹੇਅਰ ਨੂੰ ਉਥੋਂ ਬਦਲ ਕੇ ਜੁਆਇੰਟ ਡਾਇਰੈਕਟਰ ਕਮ ਡੀਆਈਜੀ...

 

ਜਲੰਧਰ, 4 ਅਗੱਸਤ (ਮਨਵੀਰ ਸਿੰਘ ਵਾਲੀਆ) : ਇਕ ਦਿਲਚਸਮ ਘਟਨਾਕ੍ਰਮ 'ਚ ਲੁਧਿਆਣਾ ਰੇਂਜ 'ਚ ਡੀਆਈਜੀ ਵਜੋਂ ਤਾਇਨਾਤ ਆਈਪੀਐਸ ਅਧਿਕਾਰੀ ਯੁਰਿੰਦਰ ਸਿੰਘ ਹੇਅਰ ਨੂੰ ਉਥੋਂ ਬਦਲ ਕੇ ਜੁਆਇੰਟ ਡਾਇਰੈਕਟਰ ਕਮ ਡੀਆਈਜੀ ਮਹਾਰਾਜਾ ਰਣਜੀਤ ਸਿੰਘ ਪੁਲਿਸ ਟ੍ਰੇਨਿੰਗ ਅਕਾਦਮੀ ਵਜੋਂ ਫ਼ਿਲੌਰ ਭੇਜ ਦਿਤਾ ਗਿਆ ਹੈ। ਇਸ ਘਟਨਾ ਨੂੰ ਰੂਟੀਨ ਦੀ ਕਾਰਵਾਈ ਹੀ ਦਸਿਆ ਜਾ ਰਿਹਾ ਹੈ ਪਰ ਅੰਦਰਲੀ ਖ਼ਬਰ ਹੈ ਕਿ ਡੀਆਈਜੀ ਨੂੰ ਜਲੰਧਰ ਸਾਊਥ ਹਲਕੇ ਦੇ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨਾਲ ਬਹਿਸ ਮਹਿੰਗੀ ਪੈ ਗਈ ਹੈ।
ਅੱਜ ਸਾਬਕਾ ਕੈਬਨਿਟ ਮੰਤਰੀ ਚੌਧਰੀ ਜਗਜੀਤ ਸਿੰਘ ਦੀ ਬਰਸੀ ਦੇ ਸਮਾਗਮ ਦੌਰਾਨ ਇਹ ਘਟਨਾ ਚਰਚਾ ਦਾ ਵਿਸ਼ਾ ਬਣੀ ਰਹੀ। ਵਿਧਾਇਕ ਰਿੰਕੂ ਨੇ ਉਕਤ ਡੀਆਈਜੀ ਵਲੋਂ ਬੋਲੇ ਗਏ ਕਥਿਤ ਬੋਲ ਕਬੋਲਾਂ ਨੂੰ ਅਪਣੀ ਇੱਜ਼ਤ ਦਾ ਸਵਾਲ ਬਣਾ ਕੇ ਇਸ ਗੱਲ ਦੀ ਸ਼ਿਕਾਇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੀਤੀ। ਮੁੱਖ ਮੰਤਰੀ ਨੇ ਕਾਲ ਕਰ ਕੇ ਸੁਸ਼ੀਲ ਰਿੰਕੂ ਤੋਂ ਸਾਰੀ ਘਟਨਾ ਦੀ ਜਾਣਕਾਰੀ ਲਈ। ਇਸ ਮਾਮਲੇ 'ਚ ਕੈਪਟਨ ਨੇ ਪੂਰੀ ਤਰ੍ਹਾਂ ਵਿਧਾਇਕ ਰਿੰਕੂ ਦੀ ਪਿੱਠ 'ਤੇ ਆਉਂਦੇ ਹੋਏ ਡੀਆਈਜੀ ਨੂੰ ਲੁਧਿਆਣੇ ਤੋਂ ਬਦਲ ਕੇ ਫ਼ਿਲੌਰ ਦਾ ਰਸਤਾ ਵਿਖਾ ਦਿਤਾ। ਯੁਰਿੰਦਰ ਸਿੰਘ ਜਲੰਧਰ ਵਿਖੇ ਪੁਲਿਸ ਕਮਿਸ਼ਨਰ ਅਤੇ ਐਸਐਸਪੀ ਵਜੋਂ ਤਾਇਨਾਤ ਰਹਿ ਚੁੱਕੇ ਹਨ। ਸੁਸ਼ੀਲ ਰਿੰਕੂ ਉਸ ਸਮੇਂ ਨਗਰ ਨਿਗਮ ਜਲੰਧਰ ਦਾ ਕੌਂਸਲਰ ਸੀ।
ਰਿੰਕੂ ਦਾ ਕਹਿਣਾ ਸੀ ਕਿ ਡੀਆਈਜੀ ਨੇ ਫ਼ੋਨ 'ਤੇ ਉਸ ਨਾਲ ਗ਼ਲਤ ਲਹਿਜੇ 'ਚ ਗੱਲ ਕੀਤੀ ਹੈ। ਰਿੰਕੂ ਨੇ ਕਿਹਾ, 'ਮੈਂ ਕਿਸੇ ਵਿਅਕਤੀ ਦੇ ਸਸਕਾਰ 'ਤੇ ਗਿਆ ਸੀ ਕਿ ਡੀਆਈਜੀ ਹੇਅਰ ਦਾ ਫ਼ੋਨ ਆਇਆ ਕਿ ਤੂੰ ਜਲਦੀ ਮੇਰੇ ਲੁਧਿਆਣਾ ਸਥਿਤ ਦਫ਼ਤਰ ਆ। ਜਦ ਮੈਂ ਕਿਹਾ ਕਿ ਮੇਰਾ ਆਉਣਾ ਸੰਭਵ ਨਹੀਂ ਤਾਂ ਡੀਆਈਜੀ ਨੇ ਕਿਹਾ ਕਿ ਤੂੰ ਆਉਣਾ ਹੈ ਕਿ ਨਹੀਂ।' ਜਾਣਕਾਰੀ ਮੁਤਾਬਕ ਕੁੱਝ ਲੋਕਾਂ ਦਾ ਭਾਰਗੋ ਕੈਂਪ ਜਲੰਧਰ ਖੇਤਰ 'ਚ ਸਥਿਤ ਆਰਥੋਨੋਵਾ ਹਸਪਤਾਲ ਨਜ਼ਦੀਕ ਸਥਿਤ ਕੀਮਤੀ ਦੁਕਾਨਾਂ, ਪੁਲਿਸ ਚੌਕੀ ਵਾਲੀ ਥਾਂ ਅਤੇ ਹੋਰ ਜਾਇਦਾਦ ਕਾਰਨ ਵਿਵਾਦ ਚੱਲ ਰਿਹਾ ਸੀ। ਉਕਤ ਸਥਾਨ 'ਤੇ ਕਾਬਜ਼ ਧਿਰ ਕਬਜ਼ਾ ਖ਼ਾਲੀ ਨਹੀਂ ਕਰ ਰਹੀ ਸੀ ਅਤੇ ਬਦਲੇ 'ਚ ਹੋਰ ਥਾਂ ਚਾਹੁੰਦੀ ਸੀ। ਇਕ ਧਿਰ ਦਾ ਰਿੰਕੂ ਸਮਰਥਨ ਕਰ ਰਿਹਾ ਸੀ ਅਤੇ ਦੂਜੀ ਧਿਰ ਦਾ ਉਕਤ ਡੀਆਈਜੀ। ਉਕਤ ਵਿਅਕਤੀ ਪ੍ਰਭਾਵਸ਼ਾਲੀ ਪ੍ਰਵਾਸੀ ਭਾਰਤੀ ਅਤੇ ਡੀਆਈਜੀ ਦਾ ਕਰੀਬੀ ਦਸਿਆ ਜਾਂਦਾ ਹੈ। ਅਦਾਲਤੀ ਹੁਕਮਾਂ ਦੇ ਬਾਵਜੂਦ ਉਹ ਉਕਤ ਸਥਾਨ ਦਾ ਕਬਜ਼ਾ ਨਾ ਲੈ ਸਕਿਆ ਤੇ ਡੀਆਈਜੀ ਰਿੰਕੂ 'ਤੇ ਦਬਾਅ ਪਾ ਕੇ ਮਸਲੇ ਦਾ ਹੱਲ ਇਕ ਪਾਰਟੀ ਦੀ ਇੱਛਾ ਅਨੁਸਾਰ ਕਰਵਾਉਣਾ ਚਾਹੁੰਦਾ ਸੀ। ਇਹ ਮਾਮਲਾ ਮੁੱਖ ਮੰਤਰੀ ਦੇ ਨੋਟਿਸ ਵਿਚ ਆਇਆ ਤਾਂ ਉਨ੍ਹਾਂ ਇਹ ਸਖ਼ਤ ਐਕਸ਼ਨ ਲੈ ਕੇ ਅਧਿਕਾਰੀਆਂ ਨੂੰ ਲੋਕ ਪ੍ਰਤੀਨਿਧਾਂ ਨੂੰ ਪੂਰਾ ਮਾਣ ਸਨਮਾਨ ਦੇਣ ਦਾ ਹੁਕਮ ਦਿਤਾ। ਇਸ ਮਾਮਲੇ 'ਚ ਡੀਆਈਜੀ ਹੇਅਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਕਤ ਅਧਿਕਾਰੀ ਦਾ ਪੱਖ ਨਾ ਲਿਆ ਜਾ ਸਕਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement