
ਸਵਾਈਨ ਫ਼ਲੂ ਨਾਲ ਦੋ ਹੋਰ ਮੌਤਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਮਹਿਲਾ ਕੁਰੂਕਸ਼ੇਤਰ ਦੀ ਸੀ ਜਿਸ ਦੀ ਪੀ.ਜੀ.ਆਈ. ਵਿਚ ਮੌਤ ਹੋਈ |
ਚੰਡੀਗੜ੍ਹ, 3 ਅਗੱਸਤ (ਅੰਕੁਰ): ਸਵਾਈਨ ਫ਼ਲੂ ਨਾਲ ਦੋ ਹੋਰ ਮੌਤਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਮਹਿਲਾ ਕੁਰੂਕਸ਼ੇਤਰ ਦੀ ਸੀ ਜਿਸ ਦੀ ਪੀ.ਜੀ.ਆਈ. ਵਿਚ ਮੌਤ ਹੋਈ | ਦੂਜੀ ਚੰਡੀਗੜ੍ਹ ਦੇ ਸੈਕਟਰ-52 ਦੀ ਰਹਿਣ ਵਾਲੀ ਸੀ | ਸਵਾਈਨ ਫ਼ਲੂ ਕਾਰਨ ਮਰਨ ਵਾਲੇ ਚੰਡੀਗੜ੍ਹ ਦੇ ਲੋਕਾਂ ਦੀ ਗਿਣਤੀ 4 ਹੈ ਜਦਕਿ ਚੰਡੀਗੜ੍ਹ ਵਿਚ ਇਲਾਜ ਅਧੀਨ ਕੁਲ 6 ਮੌਤਾਂ ਹੋਈਆਂ ਹਨ | ਸਵਾਈਨ ਫ਼ਲੂ ਦੇ ਵਧਦੇ ਇਸ ਕਹਿਰ ਦਾ ਡਾਕਟਰਾਂ ਨੂੰ ਵੀ ਪਤਾ ਨਹੀਂ ਚੱਲ ਪਾ ਰਿਹਾ ਹੈ ਕਿ ਆਖ਼ਰ ਇਸ ਦਾ ਵਾਇਰਸ ਇਸ ਸਮੇਂ ਕਿਉਾ ਫੈਲ ਰਿਹਾ ਹੈ | ਪੀ.ਜੀ.ਆਈ. ਦੀ ਇਕ ਟੀਮ ਨੇ ਇਸ ਸਬੰਧੀ ਸਟੱਡੀ ਵੀ ਸ਼ੁਰੂ ਕਰ ਦਿਤੀ ਹੈ | ਸਵਾਈਨ ਫ਼ਲੂ ਨਾਲ ਮਰਨ ਵਾਲਿਆਂ ਵਿਚ ਸੈਕਟਰ-52 ਦੀ 35 ਸਾਲਾ ਮਹਿਲਾ ਸੀ, ਜਿਸ ਦਾ ਨਾਂ ਦੇਸ਼ ਕੁਮਾਰੀ ਹੈ | ਉਸ ਨੂੰ ਇਕ ਦਿਨ ਪਹਿਲਾਂ ਸਵਾਈਨ ਫ਼ਲੂ ਕਾਰਨ ਜੀਐਮਸੀਐਚ-32 ਵਿਚ ਭਰਤੀ ਕਰਾਇਆ ਗਿਆ ਸੀ ਜਿਸ ਦੀ ਵੀਰਵਾਰ ਸਵੇਰੇ ਮੌਤ ਹੋ ਗਈ | ਡਾਕਟਰਾਂ ਦੀਆਂ ਮੰਨੀਏ ਤਾਂ ਅਜੇ ਮੌਤ ਦਾ ਕਾਰਨ ਸਾਫ਼ ਨਹੀਂ ਹੈ ਕਿਉਾਕਿ ਮਹਿਲਾ ਨੂੰ ਪਹਿਲਾਂ ਤੋਂ ਹੀ ਟੀਬੀ ਦਾ ਰੋਗ ਸੀ ਅਤੇ ਉਸ ਦਾ ਇਕ ਫੇਫੜਾ ਵੀ ਖ਼ਰਾਬ ਸੀ, ਉਥੇ ਹੀ ਸਵਾਈਨ ਫ਼ਲੂ ਕਾਰਨ ਦੂਜੀ ਔਰਤ ਦੀ ਮੌਤ ਪੀਜੀਆਈ ਵਿਚ ਹੋਈ ਹੈ ਜਿਸ ਦਾ ਨਾਂ ਅੰਜੂ ਵਾਲੀਆ (47) ਸੀ ਅਤੇ ਜੋ ਹਰਿਆਣੇ ਦੇ ਕੁਰੂਕਸ਼ੇਤਰ ਕੀਤੀ ਸੀ |
ਚੰਡੀਗੜ੍ਹ ਐਾਟੀ ਮਲੇਰੀਆ ਅਫ਼ਸਰ ਡਾ. ਗੌਰਵ ਅਗਰਵਾਲ ਦਾ ਕਹਿਣਾ ਹੈ ਕਿ ਸਵਾਈਨ ਫ਼ਲੂ ਕਾਰਨ ਚੰਡੀਗੜ੍ਹ ਵਿਚ ਹੁਣ ਤਕ ਕੁਲ 4 ਮੌਤਾਂ ਹੋ ਚੁੱਕੀਆਂ ਹਨ | ਜੁਲਾਈ-ਅਗੱਸਤ ਮਹੀਨੇ ਵਿਚ ਜਿਸ ਤਰ੍ਹਾਂ ਨਾਲ ਸਵਾਈਨ ਫ਼ਲੂ ਦਾ ਕਹਿਰ ਵਧ ਰਿਹਾ ਹੈ | ਇਸ ਤੋਂ ਡਾਕਟਰ ਵੀ ਹੈਰਾਨ ਹੈ | ਡਾਕਟਰਾਂ ਦੀਆਂ ਮੰਨੀਏ ਤਾਂ ਹਰ ਸਾਲ ਦਸੰਬਰ ਤੋਂ ਬਾਅਦ ਹੀ ਸਵਾਇਨ ਫ਼ਲੂ ਦਾ ਡਰ ਰਹਿੰਦਾ ਸੀ ਪਰ ਇਸ ਵਾਰ ਜਿਸ ਤਰ੍ਹਾਂ ਜੁਲਾਈ-ਅਗੱਸਤ ਮਹੀਨਾ ਵਿਚ ਹੁਣ ਤਕ ਸਵਾਈਨ ਫ਼ਲੂ ਨਾਲ ਮੌਤਾਂ ਹੋ ਰਹੀਆਂ ਹਨ ਉਸ ਤੋਂ ਉਹ ਵੀ ਹੈਰਾਨ ਹਨ | ਚੰਡੀਗੜ੍ਹ ਵਿਚ ਸਿਹਤ ਵਿਭਾਗ ਨੇ ਹਾਈ ਅਲਰਟ ਕੀਤਾ ਹੋਇਆ ਹੈ ਕਿ ਜੇ ਕਿਸੇ ਵੀ ਵਿਅਕਤੀ ਵਿਚ ਸਵਾਈਨ ਫ਼ਲੂ ਦੇ ਲੱਛਣ ਪਾਏ ਜਾਂਦੇ ਹੈ ਤਾਂ ਉਸ ਨੂੰ ਤੁਰਤ ਵੱਡੇ ਹਸਪਤਾਲ ਵਿਚ ਰੈਫ਼ਰ ਕੀਤਾ ਜਾਵੇ |