ਚੋਣ ਲੜਣੀ ਹੈ ਤਾਂ ਖੁਲਵਾਉਣਾ ਪਵੇਗਾ ਵੱਖਰਾ ਖਾਤਾ
Published : Mar 30, 2019, 2:51 pm IST
Updated : Mar 30, 2019, 3:34 pm IST
SHARE ARTICLE
Election Commision Of India
Election Commision Of India

ਚੋਂਣ ਕਮਿਸ਼ਨ ਦੀ ਰਹੇਗੀ ਤਿੱਖੀ ਨਜ਼ਰ

ਚੰਡੀਗੜ੍ਹ- ਲੋਕ ਸਭਾ ਚੋਣਾਂ 2019 ਦੋਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਖਰਚ ਕਰਨ ਹਿੱਤ ਖੁਲਵਾਏ ਜਾਣ ਵਾਲੇ ਵੱਖਰੇ ਖਾਤੇ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਵਿਸਥਾਰਤ ਹਦਾਇਤਾਂ ਜਾਰੀ। ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ. ਰਾਜੂ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2019 ਦੋਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਕੀਤੇ ਜਾਣ ਵਾਲੇ ਖਰਚ ਦੀ ਸਹੀ ਨਿਗਰਾਨੀ ਨੂੰ ਯਕੀਨੀ ਅਤੇ ਸੁਵਿਧਾਜਨਕ ਬਨਾਉਣ ਲਈ ਵੱਖਰਾ ਖਾਤਾ ਖੁਲਵਾਉਣਾ ਜ਼ਰੂਰੀ ਹੈ।

ਇਹ ਖ਼ਾਤਾ ਕਿਸੇ ਵੀ ਸਮੇ ਜਾਂ ਘੱਟੋ ਘੱਟ ਉਮੀਦਵਾਰ ਵੱਲੋਂ ਜਿਸ ਮਿਤੀ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਜਾਣਾ ਹੈ ਉਸ ਮਿਤੀ ਤੋਂ ਇਕ ਦਿਨ ਪਹਿਲਾਂ ਇਹ ਖਾਤਾ ਖੋਲਣਾ ਜ਼ਰੂਰੀ ਹੈ। ਖੁਲਵਾਏੇ ਗਏ ਖਾਤੇ ਦਾ ਨੰ ਉਮੀਦਵਾਰ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਰਿਟਰਨਿੰਗ ਅਫ਼ਸਰ ਨੂੰ ਲਿਖਤੀ ਰੂਪ ਵਿਚ ਦੇਣਾ ਹੋਵੇਗਾ। ਡਾ. ਰਾਜੂ ਨੇ ਦੱਸਿਆ ਕਿ ਉਮੀਦਵਾਰ ਵੱਲੋਂ ਚੋਣ ਖਰਚਿਆਂ ਸਬੰਧੀ ਖੁਲਵਾਏ ਗਏ ਖਾਤੇ ਰਾਹੀਂ ਹੀ ਸਾਰੇ ਚੋਣ ਨਾਲ ਸਬੰਧਤ ਖਰਚ ਕੀਤੇ ਜਾਣੇ ਹਨ। ਜਿਨ੍ਹੀ ਵੀ ਰਾਸ਼ੀ ਚੋਣ ਪ੍ਰਚਾਰ ਉੱਤੇ ਖਰਚ ਕੀਤੀ ਜਾਣੀ ਹੈ ਉਹ ਇਸ ਖਾਤੇ ਵਿਚ ਜਮ੍ਹਾ ਕਰਵਾਈ ਜਾਣੀ ਹੈ ਭਾਵੇਂ ਉਸ ਰਾਸ਼ੀ ਦੀ ਫੰਡਿੰਗ ਸਰੋਤ ਕੋਈ ਵੀ ਹੋਵੇ।

Lok Sbha Election 2019Lok Sbha Election 2019

ਭਾਵੇਂ ਇਹ ਰਾਸ਼ੀ ਉਨ੍ਹਾਂ ਦੇ ਆਪਣੇ ਹੀ ਸਰੋਤ ਤੋਂ ਹੋਵੇ। ਚੋਣ ਨਤੀਜਿਆਂ ਦੇ ਐਲਾਨ ਉਪਰੰਤ ਉਕਤ ਖਾਤੇ ਦੀ ਸਟੇਟਮੈਂਟ ਸਮੇਤ ਖਰਚਿਆਂ ਦੀ ਸਟੇਟਮੈਂਟ ਸਹਿਤ ਜ਼ਿਲ੍ਹਾ ਚੋਣ ਅਫ਼ਸਰ ਕੋਲ ਜ਼ਮਾ ਕਰਵਾਉਣਗੇ। ਜੇਕਰ ਉਮੀਦਵਾਰ ਚੋਣ ਖਰਚਿਆਂ ਲਈ ਵੱਖਰਾ ਬੈਂਕ ਖਾਤਾ ਨਹੀਂ ਖੁਲਵਾਉਂਦਾ ਅਤੇ ਆਪਣੇ ਬੈਂਕ ਖਾਤੇ ਨੰਬਰ ਬਾਰੇ ਸੂਚਿਤ ਨਹੀ ਕਰਦਾ ਤਾਂ ਰਿਟਰਨਿੰਗ ਅਫ਼ਸਰ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਇਹੋ ਜਿਹੇ ਸਾਰੇ ਉਮੀਦਵਾਰਾਂ ਨੂੰ ਨੋਟਿਸ ਜਾਰੀ ਕਰੇਗਾ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਬੈਂਕ ਖਾਤਾ ਜਾਂ ਤਾਂ ਉਮੀਦਵਾਰ ਦੇ ਨਾਮ ਤੇ ਖੋਲ੍ਹਿਆ ਜਾਵੇਗਾ ਜਾਂ ਫਿਰ ਉਸਦੇ ਚੋਣ ਏਜੰਟ ਜੋ ਕਿ ਚੋਣ ਖਰਚੇ ਸਬੰਧੀ ਲਗਾਇਆ ਗਿਆ ਹੈ ਦੇ ਨਾਲ ਸਾਂਝੇ ਰੂਪ ਵਿਚ ਖੋਲ੍ਹਿਆ ਜਾਵੇਗਾ।

ਇਹ ਖਾਤਾ ਉਮੀਦਵਾਰ ਦੇ ਕਿਸੇ ਵੀ ਪਰਿਵਾਰਕ ਮੈਂਬਰ ਜਾਂ ਕਿਸੇ ਹੋਰ ਦੇ ਨਾਲ ਸਾਂਝੇ ਰੂਪ ਵਿਚ ਨਹੀਂ ਖੋਲ੍ਹਿਆ ਜਾਵੇਗਾ ਜੇਕਰ ਉਹ ਉਮੀਦਵਾਰ ਦਾ ਇਲੈਕਸ਼ਨ ਏਜੰਟ ਨਹੀ ਹੈ। ਬੈਂਕ ਖਾਤਾ ਸੂਬੇ ਦੀ ਕਿਸੇ ਵੀ ਬਰਾਂਚ ਅਤੇ ਕਿਸੇ ਵੀ ਬੈਂਕ ਸਮੇਤ ਕੋ-ਅਪਰੇਟਿਵ ਬੈਂਕ ਸਮੇਤ ਡਾਕਖਾਨ੍ਹਿਆਂ ਵਿਚ ਖੋਲ੍ਹਿਆ ਜਾ ਸਕਦਾ ਹੈ। ਉਮੀਦਵਾਰ ਦਾ ਪਹਿਲਾਂ ਤੋਂ ਚੱਲ ਰਿਹਾ ਖਾਤਾ ਚੋਣ ਖਰਚਿਆਂ ਲਈ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਚੋਣ ਖਰਚਿਆਂ ਲਈ ਵੱਖਰਾ ਬੈਂਕ ਖਾਤਾ ਹੀ ਹੋਣਾ ਚਾਹੀਦਾ ਹੈ। ਜ਼ਿਲ੍ਹਾ ਚੋਣ ਅਫ਼ਸਰ ਜ਼ਿਲ੍ਹੇ ਦੇ ਸਾਰੇ ਬੈਂਕਾਂ ਅਤੇ ਡਾਕਖਾਨ੍ਹਿਆਂ ਨੂੰ ਇਹ ਦਿਸ਼ਾ ਨਿਰਦੇਸ਼ ਜਾਰੀ ਕਰਨਗੇ ਕਿ ਚੋਣ ਖਰਚਿਆਂ ਸਬੰਧੀ ਖੋਲ੍ਹੇ ਜਾਣ ਵਾਲੇ ਖਾਤਿਆਂ ਨੂੰ ਖੋਲ੍ਹਣ ਲਈ ਵੱਖਰੇ ਵਿਸ਼ੇਸ਼ ਕਾਊਂਟਰ ਸਥਾਪਤ ਕਰਨਗੇ।

Election Commision of IndiaElection Commision of India

ਇਸਦੇ ਨਾਲ ਹੀ ਬੈਂਕ ਇਹ ਵੀ ਯਕੀਨੀ ਬਨਾਉਣਗੇ ਕਿ ਚੋਣ ਖਰਚਿਆਂ ਸਬੰਧੀ ਖੁਲਵਾਏ ਗਏ ਹਨ ਉਨ੍ਹਾਂ ਵਿਚ ਪੈਸੇ ਜ਼ਮ੍ਹਾ ਕਰਵਾਉਣ ਜਾਂ ਕਢਵਾਉਣ ਸਬੰਧੀ ਕਾਰਵਾਈ ਨੂੰ ਵੀ ਪਹਿਲ ਦੇਣ। ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਹਦਾਇਤ ਨੰਬਰ 761 ਸਾਲ 2011 ਰਾਹੀਂ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਚੋਣ ਪ੍ਰਚਾਰ ਤੇ ਖਰਚ ਹੋਈ ਰਾਸ਼ੀ ਦੀ ਅਦਾਇਗੀ ਚੋਣ ਖਰਚਿਆਂ ਲਈ ਖੋਲੇ ਗਏ ਖਾਤੇ ਵਿਚੋਂ ਅਕਾਊਂਟ ਪੇਅ ਚੈੱਕ ਰਾਹੀਂ ਕੀਤੀ ਜਾਣੀ ਹੈ। ਜੇਕਰ ਚੋਣ ਪ੍ਰਚਾਰ ਦੇ ਪੂਰੇ ਸਮੇਂ ਦੌਰਾਨ ਕਿਸੇ ਅਜਿਹੇ ਗਤੀਵਿਧੀ ਦਾ ਖਰਚ ਕੁੱਲ 10 ਹਜ਼ਾਰ ਬਣਦਾ ਹੈ ਤਾਂ ਉਸਦੀ ਅਦਾਇਗੀ ਨਕਦ ਕੀਤੀ ਜਾ ਸਕਦੀ ਹੈ।

ਉਹ ਵੀ ਖਾਤੇ ਵਿਚੋਂ ਨਕਦੀ ਕਢਵਾ ਕੇ। ਇਸ ਤੋਂ ਇਲਾਵਾ ਹੋਰ ਕੋਈ ਵੀ ਅਦਾਇਗੀ ਅਕਾਊਂਟ ਪੇਅ ਚੈੱਕ ਤੋਂ ਬਗੈਂਰ ਨਹੀਂ ਕੀਤੀ ਜਾ ਸਕਦੀ। ਚੋਣ ਪ੍ਰਚਾਰ ਲਈ ਖਰਚ ਕੀਤੀ ਜਾਣ ਵਾਲੀ ਸਾਰੀ ਰਾਸ਼ੀ ਉਮੀਦਵਾਰ ਵੱਲੋਂ ਚੋਣਾਂ ਸਬੰਧੀ ਖੁਲਵਾਏ ਗਏ ਵਿਸ਼ੇਸ਼ ਖਾਤੇ ਵਿਚ ਹੀ ਜ਼ਮ੍ਹਾਂ ਕਰਵਾਈ ਜਾਣੀ ਹੈ ਅਤੇ ਇਸ ਵਿਚੋਂ ਹੀ ਖਰਚ ਕੀਤੀ ਜਾਣੀ ਹੈ। ਕਮਿਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਉਮੀਦਵਾਰ ਚੋਣ ਪ੍ਰਚਾਰ ਤੇ ਖਰਚ ਕੀਤੀ ਜਾਣ ਵਾਲੀ ਰਾਸ਼ੀ ਲਈ ਵੱਖਰਾ ਖਾਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਨਹੀਂ ਖੁਲਵਾਉਂਦਾ ਤਾਂ ਇਸ ਨੂੰ ਇਹ ਮੰਨਿਆ ਜਾਵੇਗਾ ਕਿ ਉਮੀਦਵਾਰ ਵੱਲੋਂ ਤੈਅ ਨਿਯਮਾਂ ਅਨੁਸਾਰ ਚੋਣ ਖਰਚ ਦਾ ਹਿਸਾਬ-ਕਿਤਾਬ ਨਹੀਂ ਰੱਖਿਆ ਗਿਆ।

ਡਾ. ਰਾਜੂ ਨੇ ਕਿਹਾ ਕਿ ਕਮਿਸ਼ਨ ਨੇ ਪਾਰਦਰਸ਼ਤਾ ਅਤੇ ਜਵਾਬ ਦੇਹੀ ਨੂੰ ਯਕੀਨੀ ਬਣਾਉਣ ਲਈ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਦਾਨ ਜਾਂ ਕਰਜ਼ ਉਮੀਦਵਾਰ ਵੱਲੋਂ ਨਕਦੀ ਰੂਪ ਵਿਚ ਨਹੀਂ ਲਿਆ ਜਾਵੇਗਾ। ਇੱਥੇ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਚੋਣ ਅਮਲ ਦੌਰਾਨ 10 ਹਜ਼ਾਰ ਜਾਂ ਇਸ ਤੋਂ ਵੱਧ ਦੀ ਰਕਮ ਕਿਸੇ ਵਿਅਕਤੀ ਜਾਂ ਸੰਸਥਾ ਤੋਂ ਦਾਨ ਜਾਂ ਕਰਜ਼ ਦੇ ਤੌਰ ਤੇ ਨਕਦ ਨਹੀਂ ਲਵੇਗਾ ਸਗੋਂ ਅਕਾਊਂਟ ਪੇਅ ਚੈੱਕ ਜਾਂ ਡਰਾਫਟ ਰਾਹੀਂ ਹੀ ਲੈ ਸਕਦਾ ਹੈ। ਜਿਸ ਸਬੰਧੀ ਉਮੀਦਵਾਰ ਨੂੰ ਦਾਨ ਜਾਂ ਕਰਜ਼ ਦੇਣ ਵਾਲੇ ਵਿਅਕਤੀ ਜਾਂ ਸੰਸਥਾ ਦਾ ਪੂਰਾ ਵੇਰਵਾ ਦਿਨ ਪ੍ਰਤੀ ਦਿਨ ਕੀਤੇ ਜਾਣ ਵਾਲੇ ਚੋਣ ਖਰਚਿਆਂ/ਆਮਦਨ ਵਾਲੀ ਸੂਚੀ ਵਿਚ ਦਰਜ ਕੀਤਾ ਜਾਣਾ ਹੈ। ਜੋ ਕਿ ਬਾਅਦ ਵਿਚ ਚੋਣ ਖਰਚ ਸਬੰਧੀ ਸਟੇਟਮੈਂਟ ਜ਼ਮ੍ਹਾਂ ਕਰਵਾਉਣ ਵੇਲੇ ਨਾਲ ਲਗਾਈ ਜਾਣੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement