
" ਅੰਨ੍ਹੀ ਤੇ ਬੋਲੀ ਸਰਕਾਰ ਨੂੰ ਲੋੜਵੰਦਾਂ ਦਾ ਢਿੱਡ ਨਹੀਂ ਦਿਖਦਾ ਬਸ ਕੋਰੋਨਾ ਕੋਰੋਨਾ ਹੀ ਦਿਖੀ ਜਾਂਦਾ"
ਚੰਡੀਗੜ੍ਹ: ਮਨਦੀਪ ਮੰਨਾ ਵੱਲੋਂ ਇਕ ਵੀਡੀਉ ਸੋਸ਼ਲ ਮੀਡੀਆ ਤੇ ਸਰਕਾਰ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੋਟਾਂ ਖਰੀਦਣ ਲਈ ਲੋਕਾਂ ਨੂੰ ਆਟਾ, ਸ਼ਰਾਬ ਅਤੇ ਸੂਟ ਦਿੱਤੇ ਜਾਂਦੇ ਸੀ ਹੁਣ ਲੋਕਾਂ ਨੂੰ ਰਾਸ਼ਨ ਦੀ ਲੋੜ ਹੈ। ਹੁਣ ਇਹਨਾਂ ਲੋਕਾਂ ਨੂੰ ਰਾਸ਼ਨ ਵੰਡਿਆ ਜਾਵੇ। ਉਹਨਾਂ ਵੱਲੋਂ 2000 ਸੈਨੇਟਾਈਜ਼ਰ ਅੰਮ੍ਰਿਤਸਰ ਪੁਲਿਸ ਜ਼ਿਲ੍ਹਾ ਮੁਲਾਜ਼ਮ ਨੂੰ ਅਤੇ ਡਾਕਟਰਾਂ ਨੂੰ ਦਿੱਤਾ ਜਾਵੇਗਾ।
Photo
22 ਤਰੀਕ ਤੋਂ ਲਾਕਡਾਊਨ ਸ਼ੁਰੂ ਹੋਇਆ ਸੀ ਉਦੋਂ ਤੋਂ ਲੈ ਕੇ ਹੁਣ ਤਕ 8 ਦਿਨ ਹੋ ਚੁੱਕੇ ਹਨ ਅਤੇ ਅੱਗੇ ਪਤਾ ਨਹੀਂ ਕਿੰਨੇ ਦਿਨ ਬੰਦ ਰਹੇਗਾ। ਸਰਕਾਰਾਂ ਵੱਲੋਂ ਚਿੱਠੀਆਂ ਤੇ ਚਿੱਠੀਆਂ ਹੀ ਲਿਖੀਆਂ ਜਾ ਰਹੀਆਂ ਹਨ ਕਿ ਅੱਜ ਦੁੱਧ, ਕਰਿਆਨਾ, ਸਬਜ਼ੀ ਤੇ ਦਵਾਈਆਂ ਦੀਆਂ ਦੁਕਾਨਾਂ ਖੁਲ੍ਹ ਗਈਆਂ ਹਨ ਪਰ ਇਹ ਸਾਰਾ ਸਮਾਨ ਮੁੱਲ ਲਿਆ ਜਾ ਸਕਦਾ ਹੈ। ਮੁਫ਼ਤ ਰਾਸ਼ਨ ਦੇਣ ਵਾਲੀ ਚਿੱਠੀ ਅੱਜ ਤਕ ਨਹੀਂ ਲਿਖੀ ਗਈ। ਸਰਕਾਰਾਂ ਵੱਲੋਂ ਬੈਠਕਾਂ ਵੀ ਕੀਤੀਆਂ ਗਈਆਂ ਹਨ ਪਰ ਇਸ ਦਾ ਨਤੀਜਾ ਬਿਲਕੁੱਲ ਜ਼ੀਰੋ ਹੀ ਰਿਹਾ ਹੈ।
ਸਰਕਾਰ ਵੱਲੋਂ ਗਰੀਬਾਂ ਨੂੰ ਰਾਸ਼ਨ ਵੰਡਣ ਦਾ ਅਜੇ ਤਕ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿੱਥੇ ਕੇਰਲਾ ਦੀ ਸਰਕਾਰ ਨੇ 20,000 ਕਰੋੜ ਰਿਲੀਫ ਫੰਡ ਜਾਰੀ ਕੀਤਾ ਹੈ ਅਤੇ ਹਿਮਾਚਲ ਨੇ 500 ਕਰੋੜ ਰੁਪਏ ਰਿਲੀਫ ਫੰਡ ਜਾਰੀ ਕੀਤਾ। ਪੰਜਾਬ ਸਰਕਾਰ ਜੇ ਵੰਡਣ ਦੀ ਤਿਆਰੀ ਕਰ ਰਹੀ ਹੈ ਤਾਂ ਸਰਕਾਰ ਲੋਕਲ ਪ੍ਰਸ਼ਾਸਨ ਤੇ ਦਬਾਅ ਪਾਉਂਦੀ ਹੈ ਕਿ ਅਪਣੇ ਤੌਰ ਤੇ ਇੰਤਜ਼ਾਮ ਕਰੋ। ਉਹਨਾਂ ਕਿਹਾ ਕਿ ਉਹਨਾਂ ਦੇ ਸ਼ਹਿਰ ਦੇ ਡੀਸੀ ਨੇ ਕੱਲ ਦਾ ਇਕ ਰਿਲੀਫ ਫੰਡ ਜਾਰੀ ਕੀਤਾ ਹੈ ਜਿਸ ਦਾ ਨਾਮ ਹੈ ਰੈਡ ਕਰੌਸ ਰਿਲੀਫ ਫੰਡ।
ਇਸ ਵਿਚ ਇਕ ਅਕਾਉਂਟ ਖੋਲ੍ਹਿਆ ਗਿਆ ਹੈ। ਇਸ ਅਕਾਉਂਟ ਵਿਚ ਸ਼ਹਿਰ ਦੇ ਵਪਾਰੀ, ਕਾਰੋਬਾਰੀ ਇੰਡਸਟਲਿਸਟ ਉਹ ਲੋਕ ਇਸ ਵਿਚ ਫੰਡ ਪਾਉਣਗੇ ਅਤੇ ਇਸ ਫੰਡ ਰਾਹੀਂ ਰਾਸ਼ਨ ਖਰੀਦਿਆ ਜਾਵੇਗਾ। ਜਿਹੜੇ ਵਪਾਰੀ ਹਨ ਉਹ ਲੈਬਰ ਨੂੰ ਐਡਵਾਂਸ ਦੇ ਰਹੇ ਹਨ, ਜੇ ਕਿਸੇ ਵਪਾਰੀ ਦੀ ਫੈਕਟਰੀ ਦੀ ਦੁਕਾਨ ਹੈ ਤੇ ਉਹ ਦੁਕਾਨ ਤੇ ਜਿਹੜਾ ਕਰਜ਼ਾ ਹੈ ਉਹ ਉਸ ਦਾ ਕਰਜ਼ਾ ਵੀ ਭਰ ਰਿਹਾ ਹੈ ਤੇ ਉਹ ਸਰਕਾਰ ਨੂੰ ਪੈਸੇ ਦੇਵੇ।
ਵਪਾਰੀਆਂ ਕੋਲ ਕਿੰਨੇ ਕੁ ਪੈਸੇ ਹਨ ਜਿਹੜੇ ਉਹ ਸਾਰੇ ਟੈਕਸ ਭਰ ਸਕੇ। ਸਾਰੇ ਕੰਮ ਠੱਪ ਹੋ ਚੁੱਕੇ ਹਨ, ਵਪਾਰੀ ਸਰਕਾਰ ਨੂੰ ਇਨਕਮ ਟੈਕਸ ਵੀ ਦੇਵੇ, ਜੀਐਸਟੀ ਵੀ ਦੇਵੇ, ਵਪਾਰੀ ਹਰ ਸਹੂਲਤ ਤੇ ਸਰਕਾਰ ਨੂੰ ਟੈਕਸ ਦੇਵੇ ਤੇ ਜੇ ਸ਼ਹਿਰ ਤੇ ਕੋਈ ਬਿਪਤਾ ਆ ਜਾਵੇ ਉਸ ਨਾਲ ਵੀ ਲੋਕ ਆਪ ਹੀ ਨਜਿੱਠਣ ਤਾਂ ਸਰਕਾਰ ਦਾ ਕੀ ਕੰਮ ਰਹਿ ਗਿਆ ਫਿਰ।
ਸਰਕਾਰ ਕੁੱਝ ਦੇਣ ਦੀ ਬਜਾਏ ਲੋਕਾਂ ਕੋਲੋਂ ਹੀ ਮੰਗ ਰਹੀ ਹੈ। ਉਹਨਾਂ ਦੇ ਇਸ ਤਾਰੀਫ-ਏ-ਕਾਬਲ ਸੇਵਾ ਵਿਚ ਲੋਕ ਉਹਨਾਂ ਦਾ ਬਹੁਤ ਸਾਥ ਦੇ ਰਹੇ ਹਨ। ਨੌਜਵਾਨ ਵਰਗ ਪਿੰਡਾਂ ਵਿਚ ਜਾ ਕੇ ਰਾਸ਼ਨ ਵੰਡ ਕੇ ਆਉਂਦੇ ਅਤੇ ਇਹ ਸੇਵਾ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।