ਪੁਰਾਣੀਆਂ ਸਰਕਾਰਾਂ 'ਚ 4 ਕਰੋੜ ਫ਼ਰਜ਼ੀ ਨਾਵਾਂ ਨਾਲ ਲੁਟਿਆ ਜਾ ਰਿਹਾ ਸੀ ਰਾਸ਼ਨ : ਮੋਦੀ
Published : Mar 30, 2022, 6:27 am IST
Updated : Mar 30, 2022, 6:27 am IST
SHARE ARTICLE
image
image

ਪੁਰਾਣੀਆਂ ਸਰਕਾਰਾਂ 'ਚ 4 ਕਰੋੜ ਫ਼ਰਜ਼ੀ ਨਾਵਾਂ ਨਾਲ ਲੁਟਿਆ ਜਾ ਰਿਹਾ ਸੀ ਰਾਸ਼ਨ : ਮੋਦੀ

ਭੋਪਾਲ, 29 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਸਮੇਤ ਦੇਸ਼ ਦੀਆਂ ਪਿਛਲੀਆਂ ਸਰਕਾਰਾਂ 'ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਾਇਆ ਕਿ ਜਦੋਂ ਇਨ੍ਹਾਂ ਪਾਰਟੀਆਂ ਦੀ ਸਰਕਾਰ ਸੀ, ਤਾਂ ਜਨਤਕ ਸਪਲਾਈ ਪ੍ਰਣਾਲੀ (ਪੀਡੀਐਸ) ਦੇ ਤਹਿਤ ਗ਼ਰੀਬਾਂ ਨੂੰ  ਦਿਤੇ ਜਾਣ ਵਾਲੇ ਰਾਸ਼ਨ ਨੂੰ  ਲੁੱਟਣ ਲਈ ਇਨ੍ਹਾਂ ਪਾਰਟੀਆਂ ਨੇ ਅਪਣੇ ਚਾਰ ਕਰੋੜ ਫ਼ਰਜ਼ੀ ਲੋਕ ''ਕਾਗ਼ਜ਼ਾਂ 'ਚ ਵਿਖਾ ਦਿਤੇ ਸਨ, ਜੋ ਪੈਦਾ ਹੀ ਨਹੀਂ ਹੋਏ ਸਨ |''
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਜਿਹੇ ਫ਼ਰਜ਼ੀ ਨਾਵਾਂ ਨੂੰ  ਹਟਾਇਆ, ਤਾਕਿ ਗ਼ਰੀਬਾਂ ਨੂੰ  ਉਨ੍ਹਾਂ ਦਾ ਹੱਕ ਮਿਲ ਸਕੇ |  ਪ੍ਰਧਾਨ ਮੰਤਰੀ ਮੋਦੀ ਅੱਜ ਬੁੰਦੇਲਖੰਡ ਅੰਚਲ 'ਚ ਸ਼ਾਮਲ ਮੱਧ ਪ੍ਰਦੇਸ਼ ਦੇ ਛਤਰਪੁਰ 'ਚ ਆਯੋਜਤ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੇ ਅਧੀਨ ਕਰੀਬ ਸਾਢੇ ਪੰਜ ਲੱਖ ਪ੍ਰਵਾਰਾਂ ਦੇ 'ਗ੍ਰਹਿ ਪ੍ਰਵੇਸਮ' ਪ੍ਰੋਗਰਾਮ ਨੂੰ  ਵੀਡੀਉ ਕਾਨਫ਼ਰੰਸਿੰਗ ਦੇ ਮਾਧਿਅਮ ਨਾਲ ਸੰਬੋਧਨ ਕਰ ਰਹੇ ਸਨ |
ਉਨ੍ਹਾਂ ਨੇ ਚਾਰ ਕਰੋੜ ਫ਼ਰਜ਼ੀ ਨਾਵਾਂ 'ਤੇ ਰਾਸ਼ਨ ਲੁੱਟਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਇਸ ਲੁੱਟ ਨੂੰ  ਰੋਕਿਆ ਹੈ, ਇਸ ਲਈ ਲੁੱਟ ਦੇ ਜ਼ਿੰਮੇਵਾਰ ਲੋਕ ਤਿਲਮਿਲਾਏ ਹਨ | ਮੋਦੀ ਨੇ ਕਿਹਾ ਕਿ ਕੇਂਦਰ ਦੀ ਮੌਜੂਦਾ ਸਰਕਾਰ ਨੇ ਸੱਭ ਤੋਂ ਵੱਡੀ
ਮਹਾਂਮਾਰੀ ਦੇ ਦੌਰ 'ਚ ਵੀ ਗ਼ਰੀਬਾਂ ਨੂੰ  ਮੁਫ਼ਤ ਰਾਸ਼ਨ ਮੁਹਈਆ ਕਰਵਾਇਆ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਹੁਣ ਤਕ 2 ਲੱਖ 60 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਜਾ ਚੁਕੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਹੋਰ 80 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ | ਇਸੇ ਲੜੀ ਤਹਿਤ ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰਾਂ ਜੋ ਲੋਕਾਂ ਦੀ ਆਮਦਨ ਨਾਲ ਅਪਣਾ ਖਜ਼ਾਨਾ ਭਰਦੀਆਂ ਸਨ, ਉਹ ਹੁਣ ਝੂਠ ਫੈਲਾ ਰਹੀਆਂ ਹਨ | ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਪਹਿਲੇ ਦੀ ਸਰਕਾਰ 'ਚ 4 ਕਰੋੜ ਫਰਜ਼ੀ ਨਾਵਾਂ ਨਾਲ ਰਾਸ਼ਨ ਉਠਾ ਕੇ ਪਿਛਲੇ ਰਸਤੇ ਤੋਂ ਬਾਜ਼ਾਰ 'ਚ ਵੇਚ ਦਿਤਾ ਜਾਂਦਾ ਸੀ |
ਪ੍ਰਧਾਨ ਮੰਤਰੀ ਨੇ ਕਿਹਾ ਕਿ 2014 'ਚ ਨਵੀਂ ਸਰਕਾਰ ਬਣਨ ਤੋਂ ਬਾਅਦ ਇਨ੍ਹਾਂ ਚਾਰ ਕਰੋੜ ਫਰਜ਼ੀ ਨਾਵਾਂ ਦਾ ਪਤਾ ਲਗਾ ਕੇ ਰਾਸ਼ਨ ਦੀ ਸੂਚੀ 'ਚੋਂ ਹਟਾ ਦਿਤਾ ਗਿਆ ਸੀ | ਮੋਦੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਰਾਸ਼ਨ ਦੀ ਚੋਰੀ ਰੋਕਣ ਲਈ ਦੁਕਾਨਾਂ 'ਚ ਆਧੁਨਿਕ ਮਸ਼ੀਨਾਂ ਲਗਾਈਆਂ ਪਰ ਵਿਰੋਧੀਆਂ ਨੇ ਝੂਠ ਫੈਲਾ ਕੇ ਇਸ ਨੂੰ  ਰੋਕਣ ਦੀ ਕੋਸ਼ਿਸ਼ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੇ ਇਸ ਫਰਜ਼ੀ ਖੇਡ 'ਤੇ ਰੋਕ ਲਗਾ ਦਿਤੀ ਹੈ, ਜਿਸ ਕਾਰਨ ਵਿਰੋਧੀ ਤਿਲਮਿਲਾ ਰਹੇ ਹਨ |     (ਏਜੰਸੀ)

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement