Ludhiana News : ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਪੁਲਿਸ ਨੇ ਛਾਪਾ ਮਾਰ 3 ਵਿਦੇਸ਼ੀ ਔਰਤਾਂ ਸਣੇ 6 ਬੰਦੇ ਕੀਤੇ ਕਾਬੂ

By : GAGANDEEP

Published : Mar 30, 2024, 4:52 pm IST
Updated : Mar 30, 2024, 5:10 pm IST
SHARE ARTICLE
A dirty business was going on under the guise of a spa center Ludhiana News
A dirty business was going on under the guise of a spa center Ludhiana News

Ludhiana News : ਔਰਤਾਂ ਦੇ ਬਣਾਏ ਗਏ ਸੀ ਜਾਅਲੀ ਵੋਟਰ ਕਾਰਡ

A dirty business was going on under the guise of a spa center Ludhiana News : ਲੁਧਿਆਣਾ ਦੇ ਸਰਾਭਾ ਨਗਰ ਥਾਣੇ ਦੀ ਪੁਲਿਸ ਨੇ ਬੀਆਰਐਸ ਨਗਰ ਵਿਚ ਸਥਿਤ ਇਕ ਸਪਾ ਸੈਂਟਰ ਵਿਚ ਛਾਪਾ ਮਾਰਿਆ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਪਾ ਸੈਂਟਰ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਵਿਦੇਸ਼ੀ ਕੁੜੀਆਂ ਨੂੰ ਵੀ ਭਾਰਤ ਬੁਲਾ ਕੇ ਹੋਟਲਾਂ ਵਿਚ ਸਪਲਾਈ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: Crew Box Office: ਕਰੀਨਾ-ਦਿਲਜੀਤ ਦੀ 'Crew' ਨੇ ਕਮਾਈ ਦੇ ਤੋੜੇ ਰਿਕਾਰਡ, ਸਾਲ ਦੀ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ  

ਜਾਣਕਾਰੀ ਦਿੰਦਿਆਂ ਏ.ਐੱਸ.ਆਈ.ਨਿਰਭੈ ਸਿੰਘ ਨੇ ਦਸਿਆ ਕਿ ਪੁਲਿਸ ਪਾਰਟੀ 29 ਮਾਰਚ ਨੂੰ ਗਸ਼ਤ ਕਰ ਰਹੀ ਸੀ। ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਹੋਟਲਾਂ ਅਤੇ ਸਪਾ ਸੈਂਟਰਾਂ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਪੁਲਿਸ ਨੇ ਜਦੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਤਾਂ 3 ਲੜਕੀਆਂ ਅਤੇ ਕੁਝ ਲੜਕਿਆਂ ਨੂੰ ਇਤਰਾਜ਼ਯੋਗ ਹਾਲਤ 'ਚ ਫੜਿਆ| ਪੁਲਿਸ ਨੇ 6 ਹੋਟਲ ਮਾਲਕਾਂ ਅਨਮੋਲ ਕੱਕੜ, ਆਕਾਸ਼ ਕਪੂਰ, ਵੰਸ਼, ਨਵਜਿੰਦਰ, ਹਿਮਾਂਸ਼ੂ ਅਤੇ ਸੰਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

 ਇਹ ਵੀ ਪੜ੍ਹੋ; Patiala Birthday Cake News: ਜਨਮ ਦਿਨ ਵਾਲੀ ਰਾਤ ਬਣੀ ਕਾਲ, ਕੇਕ ਖਾਣ ਨਾਲ ਬੱਚੀ ਦੀ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਸੈਂਟਰ ਦਾ ਮੈਨੇਜਰ ਗਾਹਕਾਂ ਦੀ ਆਨਲਾਈਨ ਬੁਕਿੰਗ ਕਰਦਾ ਹੈ। ਸਪਾ ਸੈਂਟਰ ਦੇ ਕਾਊਂਟਰ 'ਤੇ ਮੈਨੇਜਰ ਐਂਟਰੀ ਦੇ 1500 ਹਜ਼ਾਰ ਰੁਪਏ ਲੈਂਦਾ ਹੈ, ਜਿਸ ਤੋਂ ਬਾਅਦ ਬੋਲੀ ਬੰਦ ਕਮਰੇ 'ਚ ਹੁੰਦੀ ਹੈ। ਮੈਨੇਜਰ ਦਲਾਲ ਵਜੋਂ ਕੰਮ ਕਰਦਾ ਸੀ ਅਤੇ ਗਾਹਕਾਂ ਨੂੰ ਵਾਧੂ ਸੇਵਾਵਾਂ ਦੀ ਪੇਸ਼ਕਸ਼ ਕਰਦਾ ਸੀ।
ਸਪਾ ਦੇ ਮਾਲਕਾਂ ਨੇ ਇਨ੍ਹਾਂ ਔਰਤਾਂ ਦੇ ਜਾਅਲੀ ਵੋਟਰ ਕਾਰਡ ਅਤੇ ਆਧਾਰ ਕਾਰਡ ਤਿਆਰ ਕਰਵਾਏ ਹਨ। ਇਨ੍ਹਾਂ ਵਿਦੇਸ਼ੀ ਔਰਤਾਂ ਨੂੰ ਸਪਾ ਸੈਂਟਰਾਂ ਤੋਂ ਹੋਟਲਾਂ ਨੂੰ ਵੀ ਸਪਲਾਈ ਕੀਤਾ ਜਾਂਦਾ ਹੈ। ਪੁਲਿਸ ਨੇ ਦੱਸਿਆ ਕਿ ਔਰਤਾਂ ਦਾ ਮੈਡੀਕਲ ਕਰਵਾਇਆ ਗਿਆ ਅਤੇ ਅਦਾਲਤ 'ਚ ਪੇਸ਼ ਕੀਤਾ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 'A dirty business was going on under the guise of a spa center Ludhiana News' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement