Punjab News : ਲੁਧਿਆਣਾ ’ਚ IAS ਅਫਸਰ ਦਾ ਪਤੀ ਰੰਗਰਲੀਆਂ ਮਨਾਉਂਦਾ ਫੜਿਆ, ਮਹਿਲਾ ਅਫਸਰ ਨੇ ਕਿਹਾ ਕੇਸ ਦਰਜ ਕਰੋ  

By : BALJINDERK

Published : Mar 30, 2024, 2:27 pm IST
Updated : Mar 30, 2024, 2:27 pm IST
SHARE ARTICLE
Arrested
Arrested

Punjab News :ਪੁਲਿਸ ਨੇ ਛਾਪੇਮਾਰੀ ਦੌਰਾਨ ਵਿਦੇਸ਼ੀ ਕੁੜੀਆਂ ਦਾ ਗਿਰੋਹ ਫੜਿਆ

Punjab News : ਲੁਧਿਆਣਾ ਵਿਚ ਇੱਕ ਮਹਿਲਾ IAS ਅਫਸਰ ਦਾ ਪਤੀ ਨੂੰ ਰੰਗਰਲੀਆਂ ਮਨਾਉਂਦੇ ਹੋਏ ਪੁਲਿਸ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਪੁਲਿਸ ਨੇ ਸ਼ੁੱਕਰਵਾਰ ਦੇਰ ਰਾਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ 2 ਦੇ ਸਾਹਮਣੇ ਸਥਿਤ ਇੱਕ ਘਰ ਵਿਚ ਛਾਪਾ ਮਾਰਿਆ ਸੀ। ਜਿਸ ਤੋਂ ਬਾਅਦ ਇਕ ਵਿਅਕਤੀ ਅਤੇ ਔਰਤ ਇਤਰਾਜ਼ਯੋਗ ਹਾਲਤ ਵਿਚ ਮਿਲੇ।

ਇਹ ਵੀ ਪੜੋ:Chandigarh Police News : ਪੁਲਿਸ ਨੇ ਸਰਚ ਆਪ੍ਰੇਸ਼ਨ ਦੌਰਾਨ ਕਾਰ ’ਚੋਂ 35 ਲੱਖ ਦੀ ਨਕਦੀ ਬਰਾਮਦ ਕੀਤੀ

ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜਿਸ ਤੋਂ ਬਾਅਦ ਖੁਲਾਸਾ ਹੋਇਆ ਕਿ ਉਕਤ ਵਿਅਕਤੀ ਪੰਜਾਬ ਦੇ ਇੱਕ IAS ਅਧਿਕਾਰੀ ਦਾ ਪਤੀ ਹੈ। ਇਸ ਤੋਂ ਬਾਅਦ ਪੁਲਿਸ ਉਸ ਨੂੰ ਥਾਣੇ ਲੈ ਗਈ। ਇਮੋਰਲ ਟਰੈਫਿਕ ਐਕਟ ਦੀ ਧਾਰਾ 3, 4, 5 ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਵੀਰ ਇੰਦਰ ਢਿੱਲੋਂ ਪਿੰਡ ਭਾਗਸਰ (ਮੁਕਤਸਰ ਸਾਹਿਬ) ਦਾ ਵਸਨੀਕ ਹੈ, ਜਦਕਿ ਔਰਤ ਲੁਧਿਆਣਾ ਦੇ ਸੈਕਟਰ 32 ਦੀ ਵਸਨੀਕ ਹੈ। ਫਿਲਹਾਲ ਪੁਲਿਸ ਅਧਿਕਾਰੀ ਇਸ ਮਾਮਲੇ ’ਚ ਕੰਨੀ ਕਤਰਾ ਰਹੇ ਹਨ। ਮਾਮਲੇ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
ਜਿਸ ਦਾ ਪਤੀ ਦੱਸਿਆ ਜਾ ਰਿਹਾ ਹੈ, ਉਹ ਆਈਏਐਸ ਅਧਿਕਾਰੀ ਲੁਧਿਆਣਾ ਕਾਰਪੋਰੇਸ਼ਨ ਵਿੱਚ ਤਾਇਨਾਤ ਹੈ। ਮਾਮਲੇ ਦੀ ਜਾਂਚ ਇੰਸਪੈਕਟਰ ਭਗਤਵੀਰ ਸਿੰਘ ਕਰ ਰਹੇ ਹਨ।

ਇਹ ਵੀ ਪੜੋ:Delhi News : ਮੁੱਖ ਜਲ ਭੰਡਾਰਾਂ ’ਚ ਭੰਡਾਰਨ ਸਮਰੱਥਾ ਘਟ ਕੇ 36 ਪ੍ਰਤੀਸ਼ਤ ਰਹਿ ਗਈ 

ਛਾਪੇਮਾਰੀ ਨਾਲ ਜੁੜੇ ਪੁਲਿਸ ਸੂਤਰ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਘਰ ’ਚ ਵਿਦੇਸ਼ੀ ਕੁੜੀਆਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਉਨ੍ਹਾਂ ਨੂੰ ਫਰਜ਼ੀ ਆਈਡੀ ਪਰੂਫ ’ਤੇ ਕਮਰੇ ਦਿੱਤੇ ਜਾਂਦੇ ਹਨ। ਇਲਾਕੇ ਦੇ ਲੋਕ ਲੜਕੀਆਂ ਦੇ ਰੋਜ਼ਾਨਾ ਆਉਣ-ਜਾਣ ਤੋਂ ਪ੍ਰੇਸ਼ਾਨ ਸਨ। ਸ਼ੁੱਕਰਵਾਰ ਰਾਤ ਕਰੀਬ 11.30 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਇਕ ਵਿਅਕਤੀ ਵਿਦੇਸ਼ੀ ਲੜਕੀ ਨਾਲ ਘਰ ਗਿਆ ਹੈ। ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਟੀਮ ਨੇ ਉੱਥੇ ਛਾਪਾ ਮਾਰਿਆ।

ਇਹ ਵੀ ਪੜੋ:Punjab News : ਕਪੂਰਥਲਾ ’ਚ ਕਬਾੜ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ 

ਜਦੋਂ ਪੁਲਿਸ ਨੇ ਉਕਤ ਵਿਅਕਤੀ ਨੂੰ ਹਿਰਾਸਤ ’ਚ ਲਿਆ ਤਾਂ ਉਸ ਦੇ ਠਿਕਾਣੇ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਨੇ ਮਹਿਲਾ ਅਧਿਕਾਰੀ ਨੂੰ ਫੋਨ ’ਤੇ ਸਾਰੀ ਗੱਲ ਦੱਸੀ। ਇਹ ਸੁਣ ਕੇ ਉਸ ਨੇ ਕੇਸ ਦਰਜ ਕਰਨ ਲਈ ਕਿਹਾ। ਸੂਤਰਾਂ ਮੁਤਾਬਕ ਆਈਏਐਸ ਅਧਿਕਾਰੀ ਖ਼ੁਦ ਆਪਣੇ ਪਤੀ ਦੀਆਂ ਇਨ੍ਹਾਂ ਹਰਕਤਾਂ ਤੋਂ ਪ੍ਰੇਸ਼ਾਨ ਹੈ।  ਇਸ ਸਬੰਧ ’ਚ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਰੂਸ ਅਤੇ ਤਾਜਿਕਸਤਾਨ ਸਮੇਤ ਵਿਦੇਸ਼ਾਂ ਤੋਂ ਲੜਕੀਆਂ ਦੇ ਦੇਹ ਵਪਾਰ ਦੇ ਗਿਰੋਹ ਨੂੰ ਫੜਿਆ ਹੈ। ਇਸ ਸਬੰਧੀ ਮਾਮਲਾ ਵੀ ਦਰਜ ਕਰ ਲਿਆ ਗਿਆ।

ਇਹ ਵੀ ਪੜੋ:Punjab News : ਲੁਧਿਆਣਾ ’ਚ ਹੋਈ ਗੈਂਗਵਾਰ ਦਾ ਮੁੱਖ ਆਰੋਪੀ ਗ੍ਰਿਫ਼ਤਾਰ, ਝੜਪ ’ਚ ਚੱਲੀਆਂ ਸੀ ਗੋਲ਼ੀਆਂ 

 (For more news apart from IAS officer's Husband caught celebrating Rangarlis in Ludhiana  News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement