Pakistani Children News: ਪਾਕਿਸਤਾਨ ਦੇ ਦੋ ਬੱਚਿਆਂ ਦੀ ਕਿਸਮਤ ਫਿਰ ਪੈ ਗਈ ਠੰਢੀ, ਨਹੀਂ ਹੋ ਸਕੀ ਵਤਨ ਵਾਪਸੀ
Published : Mar 30, 2024, 9:31 am IST
Updated : Mar 30, 2024, 9:31 am IST
SHARE ARTICLE
The Pakistani children were again taken to the Faridkot Child Reform Home
The Pakistani children were again taken to the Faridkot Child Reform Home

Pakistani Children News: ਦੁਬਾਰਾ ਬੱਚਿਆਂ ਨੂੰ ਫ਼ਰੀਦਕੋਟ ਦੇ ਬਾਲ ਸੁਧਾਰ ਘਰ ਵਿਚ ਪਹੁੰਚਾਇਆ ਗਿਆ

The Pakistani children were again taken to the Faridkot Child Reform Home: ਭਾਰਤ-ਪਾਕਿ ਸਰਹੱਦ ਪਾਰ ਕਰ ਕੇ ਭਾਰਤ ਵਿਚ ਦਾਖ਼ਲ ਹੋਣ ਵਾਲੇ ਦੋ ਪਾਕਿਸਤਾਨੀ ਨਾਬਾਲਗ਼ ਬੱਚਿਆਂ ਦੀ ਕਿਸਮਤ ਫਿਰ ਠੰਢੀ ਵਿਖਾਈ ਦਿਤੀ, ਕਿਉਂਕਿ ਉਨ੍ਹਾਂ ਨੂੰ ਵਤਨ ਵਾਪਸੀ ਦੀ ਪ੍ਰਕਿਰਿਆ ਮੁਕੰਮਲ ਹੋਣ ਦੇ ਬਾਵਜੂਦ ਵੀ ਅਪਣੇ ਮਾਪਿਆਂ ਨੂੰ ਮਿਲਣ ਅਰਥਾਤ ਵਾਪਸ ਘਰ ਪਰਤਣ ਦੀ ਆਗਿਆ ਨਹੀਂ ਮਿਲੀ। ਦੋਵੇਂ ਬੱਚੇ ਵਾਹਗਾ ਬਾਰਡਰ ਤੋਂ ਦੇਰ ਰਾਤ ਵਾਪਸ ਬਾਲ ਸੁਧਾਰ ਘਰ ਫ਼ਰੀਦਕੋਟ ਵਿਖੇ ਫਿਰ ਪਹੁੰਚ ਗਏ।

ਇਹ ਵੀ ਪੜ੍ਹੋ: Food Recipes: ਕੱਟੇ ਹੋਏ ਫਲਾਂ ਨੂੰ ਭੂਰਾ 

ਬਾਲ ਸੁਧਾਰ ਘਰ ਫ਼ਰੀਦਕੋਟ ਦੇ ਸੁਪਰਡੈਂਟ ਰਾਜ ਕੁਮਾਰ ਨੇ ਦਸਿਆ ਕਿ ਦਿੱਲੀ ਤੋਂ ਪਾਕਿਸਤਾਨ ਹਾਈ ਕਮਿਸ਼ਨ ਤੋਂ ਪਾਕਿਸਤਾਨ ਟ੍ਰੈਵਲਿੰਗ ਆਰਡਰ ਨਾ ਮਿਲਣ ਕਾਰਨ ਉਕਤ ਬੱਚਿਆਂ ਨੂੰ ਪਾਕਿਸਤਾਨ ਨਹੀਂ ਭੇਜਿਆ ਜਾ ਸਕਿਆ। ਹੁਣ ਆਰਡਰ ਮਿਲਣ ਦੀ ਉਡੀਕ ਹੈ ਅਤੇ ਜਿਵੇਂ ਆਰਡਰ ਮਿਲਣਗੇ, ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿਤਾ ਜਾਵੇਗਾ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜ਼ਿਕਰਯੋਗ ਹੈ ਕਿ ਕਾਨੂੰਨੀ ਪ੍ਰਕਿਰਿਆ ਵਿਚ ਫਸੇ ਉਕਤ ਮਾਮਲੇ ਨੂੰ ਲੀਗਲ ਏਡ ਵਲੋਂ ਬਿਹਤਰ ਢੰਗ ਨਾਲ ਹੈਂਡਲ ਕੀਤਾ ਗਿਆ ਸੀ, ਜਿਸ ਕਰ ਕੇ ਬੀਤੇ ਕਲ ਦੋਵੇਂ ਪਾਕਿਸਤਾਨੀ ਬੱਚੇ ਅਪਣੇ ਵਤਨ ਵਾਪਸ ਪਰਤ ਰਹੇ ਸਨ, ਕਿਉਂਕਿ ਦੋਵਾਂ ਬੱਚਿਆਂ ਨੂੰ ਬਾਲ ਸੁਧਾਰ ਘਰ ਤੋਂ ਅਧਿਕਾਰੀਆਂ ਦੀ ਟੀਮ ਵਾਹਗਾ ਬਾਰਡਰ ਲਈ ਲੈ ਕੇ ਰਵਾਨਾ ਹੋਈ ਸੀ।

ਇਹ ਵੀ ਪੜ੍ਹੋ: Delhi News: ਇੰਸਟਾਗ੍ਰਾਮ ਰੀਲ ਦੇ ਚੱਕਰ 'ਚ ਪੁਲਿਸ ਅਧਿਕਾਰੀ ਦੇ ਪੁੱਤ ਨੇ ਫਲਾਈਓਵਰ 'ਤੇ ਕੀਤਾ ਅਜਿਹਾ ਕੰਮ, ਵੀਡੀਓ ਹੋਈ ਵਾਇਰਲ 

ਉਕਤ ਦੋਨੋਂ ਬੱਚੇ ਗ਼ਲਤੀ ਨਾਲ ਭਾਰਤ-ਪਾਕਿ ਸਰਹੱਦ ਪਾਰ ਕਰ ਕੇ ਤਰਨਤਾਰਨ ਜ਼ਿਲ੍ਹੇ ਦੀ ਹੱਦ ਵਿਚ 31 ਅਗੱਸਤ 2022 ਨੂੰ ਦਾਖ਼ਲ ਹੋ ਗਏ ਸਨ, ਜਿਨ੍ਹਾਂ ਨੂੰ ਬੀਐਸਐਫ਼ ਨੇ ਪੁਛਗਿੱਛ ਕਰਨ ਉਪਰੰਤ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿਤਾ ਸੀ। ਉਸ ਤੋਂ ਬਾਅਦ ਉਕਤ ਬੱਚਿਆਂ ਨੂੰ ਬਾਲ ਸੁਧਾਰ ਘਰ ਫ਼ਰੀਦਕੋਟ ਵਿਖੇ ਰਖਿਆ ਗਿਆ, ਟਰਾਇਲ ਸ਼ੁਰੂ ਹੋਇਆ, 18 ਅਪੈ੍ਰਲ 2023 ਨੂੰ ਦੋਵਾਂ ਬੱਚਿਆਂ ਨੂੰ ਅਦਾਲਤ ਨੇ ਬੇਕਸੂਰ ਮੰਨਦਿਆਂ ਬਰੀ ਕਰਨ ਦਾ ਆਦੇਸ਼ ਦਿਤਾ ਪਰ ਤਕਨੀਕੀ ਕਾਰਨਾਂ ਕਰ ਕੇ ਦੋਵਾਂ ਬੱਚਿਆਂ ਦੀ ਰਿਹਾਈ ਨਹੀਂ ਸੀ ਹੋ ਰਹੀ।

(For more news apart from 'The Pakistani children were again taken to the Faridkot Child Reform Home' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement