
ਮ੍ਰਿਤਕ ਸ਼ਰਨਜੀਤ ਕੌਰ ਤੇ ਪਿੰਡ ਧੀਰ ਦੀ ਦੀ ਰਹਿਣ ਵਾਲੀ ਸੀ
ਬਟਾਲਾ ’ਚ ਇਕ ਦੁਰਘਟਨਾ ਹੋਈ ਹੈ। ਜਿਸ ਵਿਚ ਬਟਾਲਾ ਦੇ ਨਜ਼ਦੀਕ ਅਲੀਵਾਲ ਕੋਲ ਸਕੁਟਰੀ ’ਤੇ ਆਉਂਦੇ ਸਮੇਂ ਮਾਂ-ਧੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸ਼ਰਨਜੀਤ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਪਿੰਡ ਧੀਰ ਆਪਣੀ ਪੁੱਤਰੀ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਕਿਸੇ ਕੰਮ ਲਈ ਜਾ ਰਹੀ ਸੀ, ਜੋ ਅਣਪਛਾਤੇ ਵਾਹਨ ਨਾਲ ਟਕਰਾ ਗਈਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ।