
ਨਵਜੋਤ ਸਿੱਧੂ ਦੇ ਖੁੱਲ੍ਹੇ ਗੱਫ਼ੇ
ਅੰਮ੍ਰਿਤਸਰ, 29 ਅਪ੍ਰੈਲ ( ਸੁਖਵਿੰਦਰਜੀਤ ਸਿੰਘ ਬਹੋੜੂ): ਦਰ ਉਤੇ ਆਉਣ ਵਾਲਿਆਂ ਨੂੰ ਖਾਲੀ ਹੱਥ ਤੋਰਨਾ ਨਹੀਂ ਅਤੇ ਕਿਸੇ ਵਧਾਇਕ ਦੇ ਹਲਕੇ ਦਖ਼ਲ ਦੇਣਾ ਨਹੀ । ਇਹ ਸ਼ਬਦ ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ ਨੇ ਉਸ ਦੇ ਘਰ ਪੁੱਜੇ ਲੋਕਾਂ ਅਤੇ ਅਪਣੀ ਟੀਮ ਨਾਲ ਸਾਂਝੇ ਕਰਦਿਆਂ ਕਿਹਾ ਮੇਰੀ ਮਾਂ ਨੇ ਮੈਨੂੰ ਹਿਦਾਇਤ ਕੀਤੀ ਸੀ ਕਿ ਕੋਈ ਕਰਮਾਂ ਵਾਲਾ ਤੇ ਕੋਈ ਲੋੜਵੰਦ ਹੀ ਕਿਸੇ ਕੋਲ ਔਖੇ-ਸੌਖੇ ਸਮੇ ਜਾਂਦਾ ਹੈ। ਅੱਜ ਨਵਜੋਤ ਸਿੰਘ ਸਿੱਧੂ ਨੇ ਉਸ ਦੇ ਘਰ ਪਹੁੰਚੇ ਲੋੜਵੰਦਾਂ ਤੇ ਗ਼ਰੀਬਾਂ ਨੂੰ 50—50 ਕਿੱਲੋ ਦੇ ਰਾਸ਼ਨ ਦੇ ਬੋਰੇ ਦਿੰਦਿਆਂ ਕਿਹਾ ਕਿ ਜੇਕਰ ਕੋਈ 30 ਕਿੱਲੋ ਦਿੰਦਾਂ ਹੈ ਤਾਂ ਮੈ 20 ਕਿਲੋ ਵੱਧ ਦੇਣਾ ਹੈ।
File photo
ਇਸ ਮੌਕੇ ਦੂਸਰੇ ਹਲਕੇ ਤੋ ਪੁੱਜੀਆਂ ਔਰਤਾਂ ਨੂੰ ਬੜੇ ਉਤਸ਼ਾਹ ਨਾਲ ਮਿਲੇ ਅਤੇ ਸਮੁੱਚੀ ਜਾਣਕਾਰੀ ਦਾ ਪਤਾ ਲੱਗਾ ਕਿ ਉਹ ਦੂਸਰੇ ਹਲਕੇ ਨਾਲ ਸਬੰਧਤ ਹਨ ਪਰ ਸਿੱਧੂ ਨੇ ਫਰਾਖ ਦਿਲੀ ਵਖਾਉਦਿਆਂ ਸਭ ਤੋ ਪਹਿਲਾਂ ਛੋਟੇ ਬੱਚਿਆਂ ਅਤੇ ਔਰਤਾਂ ਨੂੰ ਰਾਸ਼ਨ ਦੇ ਕੇ ਤੋਰਿਆਂ। ਕੁਝ ਨੂੰ ਸਲਿਪਾਂ ਵੀ ਦਿੱਤੀਆਂ ਗਈਆਂ ਤਾਂ ਜੋ ਸੱਭ ਨੂੰ ਰਾਸਨ ਮਿਲੇ ਅਤੇ ਕੋਈ ਵੀ ਘਰ ਆਇਆ ਖਾਲੀ ਨਾ ਜਾਵੇ । ਰਾਸ਼ਨ ਦੀਆਂ ਵੱਖ ਵੱਖ ਗੱਡੀਆਂ ਤੋਰਨ ਤੋ ਬਾਅਦ ਸਿੱਧੂ ਨੇ ਆਪਣੇ ਸੁਭਾਅ ਮੁਤਾਬਕ ਕਿਹਾ ਕਿ ਪਹੀਏ ਦੇ ਚੂੰ—ਚੂੰ ਕਰਨ ਤੇ ਹੀ ਉਸ ਦਾ ਮਾਲਕ ਗਰੀਸ ਦਿੰਦਾ ਹੈ ।
ਨਵਜੋਤ ਸਿੰਘ ਸਿੱਧੂ ਇਸ ਵੇਲੇ ਖੁਲੇ ਗੱਫੇ ਆਪਣੇ ਹਲਕੇ ਪੂਰਬੀ ਦੇ ਲੋੜਵੰਦਾਂ ਗਰੀਬਾਂ ਨੂੰ ਵੰਡ ਰਹੇ ਹਨ । ਸਿੱਧੂ ਨੇ ਆਪਣੀ ਟੀਮ ਨੂੰ ਇਸ ਮੌਕੇ ਹਦਾਇਤ ਕੀਤੀ ਕਿ ਬੜੀ ਹੁਸ਼ਿਆਰੀ ਨਾਲ ਰਾਸ਼ਨ ਦੀ ਵੰਡ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਮੇਰਾ ਕੋਈ ਵਿਰੋਧੀ ਨਹੀ । ਜੇ ਕੋਈ ਹੈ ਤਾਂ ਉਸ ਦੇ ਘਰ ਸਭ ਤੋ ਪਹਿਲਾਂ ਰਾਸ਼ਨ ਤੇ ਹੋਰ ਸਾਜੋ ਸਮਾਨ ਪਹੁਚਾਇਆ ਜਾਵੇ। ਹਰ ਘਰ ਜਾ ਕੇ ਉਨਾ ਦੀ ਲੋੜ ਪੁੱਛੀ ਜਾਵੇ ਜੋ ਕਰੋਨਾ ਕਾਰਨ ਘਰ ਬੈਠੇ ਜਿੰਦਗੀ ਦਾ ਬੜਾ ਔਖਾ ਸਮਾ ਬਸਰ ਕਰ ਰਹੇ ਹਨ । ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰੱਲ ਸਕੱਤਰ ਮਾ ਹਰਪਾਲ ਸਿੰਘ ਵੇਰਕਾ ਤੇ ਹੋਰ ਟੀਮ ਮੈਬਰ ਵੱਡੀ ਗਿਣਤੀ ਚ ਪੁੱਜੇ ਹੋਏ ਸਨ । ਸਿੱਧੂ ਨੇ ਕਿਹਾ ਇਕੱਠ ਚ ਜਿੱਤ ਪ੍ਰਾਪਤ ਹੁੰਦੀ ਹੈ ਤੇ ਜਦੋ ਅਸੀ ਵੰਡੇ ਜਾਂਦੇ ਹਾਂ ਫੇਲ ਹੁੰਦੇ ਹਾਂ।