
ਤਾਲਾਬੰਦੀ ਦੌਰਾਨ ਐਸ ਬੀ ਮਿਸ਼ਨ ਸਕੂਲ ਖੁਲ੍ਹਣ 'ਤੇ ਕੀਤਾ ਸੀਲ : ਸਿਖਿਆ ਅਧਿਕਾਰੀ
ਕਰਨਾਲ, 29 ਅਪ੍ਰੈਲ (ਪਲਵਿੰਦਰ ਸਿੰਘ ਸੱਗੂ): ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੂਰੇ ਭਾਰਤ ਵਿਚ ਤਾਲਾਬੰਦੀ ਕੀਤੀ ਗਈ ਹੈ ਅਤੇ ਭਾਰਤ ਸਰਕਾਰ ਦੇ ਆਰਡਰ ਮੁਤਾਬਕ ਸਾਰੇ ਸਕੂਲ-ਕਾਲਜ ਪੂਰੀ ਤਰ੍ਹਾਂ ਬੰਦ ਰੱਖਣ ਦੇ ਆਦੇਸ਼ ਹਨ ਪਰ ਕਰਨਾਲ ਦੇ ਐਸ ਬੀ ਮਿਸ਼ਨ ਸਕੂਲ ਵੱਲੋਂ ਸਾਰੇ ਕਾਇਦੇ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਸਕੂਲ ਖੋਲ੍ਹਿਆ ਗਿਆ ਸੀ ਅਤੇ ਕਲਾਸਾਂ ਵਿਚ ਬੱਚੇ ਪੜ ਰਹੇ ਸਨ ਜਿਸ ਦੀ ਸੂਚਨਾ ਮੀਡੀਏ ਨੂੰ ਮਿਲ ਗਈ ਜਿਸ ਤੋਂ ਬਾਅਦ ਮੌਕੇ ਤੇ ਹੀ ਸਿੱਖਿਆ ਅਧਿਕਾਰੀ ਡਿਊਟੀ ਮਜਿਸਟ੍ਰੇਟ ਅਤੇ ਪੁਲੀਸ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਮੌਕੇ ਤੇ ਸਕੂਲ ਵਿੱਚ ਬੱਚੇ ਪੜ੍ਹਦੇ ਹੋਏ ਵੇਖੋ ਇਸ ਤੋਂ ਬਾਅਦ ਪ੍ਰਸ਼ਾਸਨ ਨੇ ਸਕੂਲ ਤੇ ਕਾਰਵਾਈ ਕਰਦੇ ਹੋਏ ਇਸ ਸਕੂਲ ਨੂੰ ਸੀਲ ਕਰ ਦਿੱਤਾ ਗਿਆ ਇਸ ਮੌਕੇ ਸਿੱਖਿਆ ਅਧਿਕਾਰੀ ਰਵਿੰਦਰ ਚੌਧਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਕੂਲ ਕਾਲਜ ਸਿੱਖਿਆ ਸੰਸਥਾਨ ਆਗਾਮੀ ਆਦੇਸ਼ਾਂ ਤੱਕ ਬੰਦ ਕੀਤੇ ਹੋਏ ਹਨ ਪਰ ਅੱਜ ਸੁਭਾਸ਼ ਗੇਟ ਵਿਖੇ ਮੌਜੂਦ ਹੈਂ ਐਸ ਬੀ ਮਸ਼ੀਨ ਸਕੂਲ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸਕੂਲ ਖੁੱਲਾ ਹੋਇਆ ਮਿਲਿਆ ਅਤੇ ਇਸ ਵਿਚ 11 ਬੱਚੇ ਪੜ੍ਹਾਈ ਕਰ ਰਹੇ ਸਨ ਸਕੂਲ ਦਾ ਸਟਾਫ ਮੌਕੇ ਤੇ ਮੌਜੂਦ ਸੀ ਇਸ ਲਈ ਸਕੂਲ ਦੇ ਕਾਰਵਾਈ ਕਰਦੇ ਹੋਏ ਸਕੂਲ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੂੰ ਸਕੂਲ ਦੇ ਖਿਲਾਫ ਕਾਰਵਾਈ ਕਰਨ ਲਈ ਲਿਖ ਦਿੱਤਾ ਗਿਆ ਹੈ ਇਸ ਮੌਕੇ ਥਾਣਾ ਸ਼ਹਿਰ ਦੇ ਐਸ ਐਚ ਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸਿੱਖਿਆ ਵਿਭਾਗ ਵੱਲੋਂ ਸ਼ਿਕਾਇਤ ਮਿਲੀ ਹੈ ਕਿ ਤਾਲਾਬੰਦੀ ਦੌਰਾਨ ਸਕੂਲ ਖੁੱਲ੍ਹਿਆ ਸੀ ਸਿੱਖਿਆ ਵਿਭਾਗ ਦੀ ਸ਼ਿਕਾਇਤ ਦੇ ਆਧਾਰ ਤੇ ਸਕੂਲ ਪ੍ਰਬੰਧਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਏਗਾ ਅਤੇ ਬਣਦੀ ਕਾਰਵਾਈ ਕੀਤੀ ਜਾਏਗੀ ਅੱਜ ਦੇ ਛਾਪੇ ਦੌਰਾਨ ਡਿਊਟੀ ਮਜਿਸਟ੍ਰੇਟ ਏ ਟੀ ਪੀ ਅਜਮੇਰ ਸਿੰਘ ,ਜ਼ਿਲ੍ਹਾ ਮੌਲਿਕ ਸਿੱਖਿਆ ਅਧਿਕਾਰੀ ਰੋਹਤਾਸ ਵਰਮਾ, ਥਾਣਾ ਸ਼ਹਿਰ ਦੇ ਐਸ ਐਚ ਓ ਹਰਜਿੰਦਰ ਸਿੰਘ, ਅਤੇ ਹੋਰ ਅਧਿਕਾਰੀ ਅਤੇ ਪੁਲਿਸ ਪ੍ਰਸਾਸ਼ਨ ਮੌਜੂਦ ਸਨ।