
ਘਰ ਰਹਿ ਕੇ ਕਲਾਤਮਕ ਰੁਚੀਆਂ 'ਚ ਨੇ ਪਹਿਲਾਂ ਵਾਂਗ ਹਾਂ ਵਿਅਸਤ : ਰਾਜ ਧਾਲੀਵਾਲ
ਪਟਿਆਲਾ, 30 ਅਪ੍ਰੈਲ (ਤੇਜਿੰਦਰ ਫ਼ਤਿਹਪੁਰ): ਪਟਿਆਲਾ ਦੇ ਵਸਨੀਕ ਅਤੇ ਥੀਏਟਰ ਨਾਲ ਜੁੜਿਆ ਇਕ ਪ੍ਰਵਾਰ ਕੋਰੋਨਾ ਵਾਇਰਸ ਦੇ ਚਲਦਿਆਂ ਲਗਾਏ ਕਰਫ਼ੀਊ ਦੌਰਾਨ ਵੀ ਘਰ ਦੇ ਕੰਮਾਂ ਦੇ ਨਾਲ ਨਾਲ ਅਦਾਕਾਰੀ ਨਾਲ ਵੀ ਜੁੜਿਆ ਹੋਇਆ ਹੈ। ਇਸ ਸੰਬੰਧੀ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਰਾਜ ਧਾਲੀਵਾਲ ਨੇ ਦਸਿਆ ਕਿ ਉਹ ਰਸੋਈ ਦੇ ਕੰਮ ਖ਼ਤਮ ਕਰ ਕੇ ਪੌਦਿਆਂ ਦਾ ਖ਼ਾਸ ਖ਼ਿਆਲ ਰਖਦੀ ਹੈ, ਵੱਖ ਵੱਖ ਤਰ੍ਹਾਂ ਦੇ ਚਿੱਤਰ ਬਣਾਉਂਦੀ ਹੈ ਅਤੇ ਘਰ ਦੀ ਬਗੀਚੀ ਨੂੰ ਖ਼ੂਬਸੂਰਤ ਬਣਾਉਂਦੀ ਹੈ।ਰੰਗਮੰਚ ਦੇ ਅਦਾਕਾਰ ਆਪਸ ਵਿਚ ਪ੍ਰਵਾਰ ਦੀਆਂ ਪੁਰਾਣੀਆਂ ਤਸਵੀਰਾਂ ਵੇਖਦੇ ਹੋਏ।
ਰਾਜ ਧਾਲੀਵਾਲ ਨੇ ਕਿਹਾ ਕਿ ਉਹ ਇਨੀਂ ਦਿਨੀਂ ਘਰ ਦੇ ਕੰਮਾਂ ਨਾਲ ਨਾਲ ਬਾਗ਼ਬਾਨੀ ਨੂੰ ਜ਼ਿਆਦਾ ਸਮਾਂ ਦੇ ਰਹੀ ਹਾਂ, ਜਿਵੇਂ ਕਿ ਨਵੇਂ ਨਵੇਂ ਬੂਟੇ ਲਗਾਉਣਾ ਅਤੇ ਸਮੇਂ ਸਮੇਂ 'ਤੇ ਪਾਣੀ ਦੇਣਾ ਤੇ ਉਨ੍ਹਾਂ ਦਾ ਇਕ ਪਰਿਵਾਰਕ ਜੀਅ ਵਾਂਗ ਧਿਆਨ ਰੱਖਣ ਵਿਚ ਜ਼ਿਆਦਾ ਰੁਝੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸੱਭ ਤੋਂ ਬਾਅਦ ਉਹ ਪ੍ਰਵਾਰ ਨਾਲ ਬੈਠ ਕੇ ਗੱਲਬਾਤ ਕਰਦੇ ਹਨ, ਅੰਤਾਕਸ਼ਰੀ ਖੇਡਦੇ ਹਨ, ਤਾਸ਼ ਖੇਡਦੇ ਹਨ ਅਤੇ ਪੁਰਾਣੀਆਂ ਤਸਵੀਰਾਂ ਨੂੰ ਵੇਖ ਕੇ ਯਾਦਾਂ ਤਾਜ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਤਜਰਬੇ ਵਿਚ ਵਾਧਾ ਕਰਨ ਲਈ ਉਹ ਵੱਖੋ-ਵੱਖ ਫ਼ਿਲਮਾਂ ਵੇਖ ਰਹੇ ਹਨ ਅਤੇ ਉਨ੍ਹਾਂ ਦੇ ਕਿਰਦਾਰ ਵੇਖਦੇ ਹਨ।
ਰਾਜ ਨੇ ਕਿਹਾ ਕਿ ਉਹ ਦਾਣਾ ਪਾਣੀ, ਕਿਸਮਤ, ਚੱਲ ਮੇਰਾ ਪੁੱਤ 1 ਅਤੇ 2, ਇਕੋ ਮਿਕੇ, ਨੌਕਰ ਵਹੁਟੀ ਦਾ, ਦਾਰਾ, ਟੇਸ਼ਣ, ਗੇਲੋ, ਨਾਬਰ, ਚੰਮ ਰਾਜੀਵ ਸ਼ਰਮਾ, ਜਿਉਂਦੇਆਂ, ਕੌਮ ਦੇ ਹੀਰੇ, ਅਰਦਾਸ, ਪ੍ਰਾਹੁਣਾ, ਸ਼ਾਵੀ, 47 ਤੋਂ 84, ਮੁੰਡਿਆਂ ਤੋਂ ਬਚ ਕੇ ਰਹੀਂ, ਬਾਈਲਾਰਸ, ਨਾਢੂ ਖਾਂ, ਸਿੰਘਮ, ਮੁੰਡਾ ਹੀ ਚਾਹੀਦਾ, ਭਵਿੱਖ ਸੁੰਦਰੀ, ਦਰਦ ਅਣਜੰਮੀਆਂ ਧੀਆਂ ਦੇ, ਜਾਗਦੇ ਰਹੋ, ਅਸੀਂ ਦੂਣ ਸਵਾਇ ਹੋਏ, ਰੂੜੀਆ, ਗਾਥਾ ਧਰਤੀ ਜਾਇਆਂ ਦੀ, ਹਮ ਹੋਂਗੇ ਕਾਮਯਾਬ, ਫ਼ੌਜੀ ਅਤੇ ਵਿਕਲਪ ਵਰਗੀਆਂ ਮਸ਼ਹੂਰ ਫ਼ਿਲਮਾਂ ਵਿਚ ਅਪਣਾ ਕਿਰਦਾਰ ਨਿਭਾਅ ਚੁੱਕੀ ਹੈ ਤੇ ਰਾਜ ਧਾਲੀਵਾਲ ਵਲੋਂ 'ਧੀਆਂ ਹੋਣ ਨਿਲਾਮ' ਨਾਮਕ ਇਕ ਨਾਟਕ ਵੀ ਲਿਖਿਆ ਗਿਆ ਹੈ।
ਮੈਂ ਇਨ੍ਹਾਂ ਦਿਨਾਂ 'ਚ ਇੰਜ ਕਰ ਰਿਹਾ ਸਮਾਂ ਬਤੀਤ : ਨਿਰਭੈ ਧਾਲੀਵਾਲ
ਪ੍ਰਸਿੱਧ ਅਦਾਕਾਰ ਨਿਰਭੈ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਇਨ੍ਹੀਂ ਦਿਨੀਂ ਵੱਧ ਤੋਂ ਵੱਧ ਸਮਾਂ ਟੀ.ਵੀ. ਨੂੰ ਦੇ ਰਹੇ ਹਨ ਅਤੇ ਅਪਣੇ ਤਜਰਬੇ ਵਿਚ ਹੋਰ ਵਾਧਾ ਕਰਨ ਲਈ ਨਵੇਂ ਨਵੇਂ ਨਾਟਕ ਲਿਖ ਰਹੇ ਹਨ, ਜਿਨ੍ਹਾਂ ਵਿਚ ਨਦੀਨ, ਕਾਰਟੂਨ ਕਠਪੁਤਲੀਆਂ, ਰੂੜੀਆਂ, ਗਾਥਾ ਧਰਤੀ ਜਾਇਆਂ, ਇਹ ਪਿੰਡ ਇਕ ਰਿਹੈ, ਦਮੂਖਾ ਬੀਜਣ ਵਾਲਾ, ਜੰਗ ਜਾਰੀ ਹੈ, ਰੋਟੀ ਦੀ ਤਲਾਸ਼, ਜਾਗਦੇ ਰਹੋ, ਹਮ ਹੋਂਗੇ ਕਾਮਯਾਬ, ਜੂਨ ਮਿਲਿਆ ਵਰਗੇ ਨਾਟਕ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਪਿੰਡ ਸ਼ੇਖਪੁਰਾ ਵਿਖੇ ਜੋਬਨ ਓਪਨ ਏਅਰ ਨਾਮਕ ਥੀਏਟਰ ਹੈ ਅਤੇ ਇਸ ਥੀਏਟਰ ਨਾਲ ਜੁੜੇ ਰੰਗਮੰਚ ਦੇ ਕਲਾਕਾਰਾਂ ਨੂੰ ਉਹ ਘਰ ਬੈਠ ਕੇ ਹੀ ਰੋਜ਼ਾਨਾ ਨਿੱਤ ਨਵੇਂ ਕਿਰਦਾਰਾਂ ਲਈ ਡਾਇਲਾਗ ਹੋਮ ਵਰਕ ਦੇ ਤੌਰ 'ਤੇ ਦਿੰਦੇ ਹਨ ਤਾਂ ਜੋ ਉਨ੍ਹਾਂ ਦਾ ਤਜਰਬਾ ਬਰਕਰਾਰ ਰਹੇ ਅਤੇ ਉਸ ਵਿਚ ਵਾਧਾ ਹੋਵੇ। ਨਿਰਭੈ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦੀਆਂ ਛਪੀਆਂ ਕਿਤਾਬਾਂ ਵਿਚ ਕਵਿਤਾਵਾਂ ਜਿਵੇਂ ਕਿ ਅਧੂਰੀ ਤਸਵੀਰ, ਦਰਦ ਅਣਜੰਮੀਆਂ ਧੀਆਂ ਦੇ ਅਤੇ 'ਭਵਿੱਖ' ਵਰਗੇ ਨਾਟਕ ਵੀ ਉਹ ਲੋਕਾਂ ਸਾਹਮਣੇ ਪੇਸ਼ ਕਰ ਚੁੱਕੇ ਹਨ।
ਹਾਲੀਵੁੱਡ ਦੀਆਂ ਫਿਲਮਾਂ ਵੇਖ ਕੇ ਐਕਟਿੰਗ ਦੇ ਗੁਰ ਸਿਖ ਰਿਹਾ ਹਾਂ : ਜੋਬਨ ਧਾਲੀਵਾਲ
ਗੱਲਬਾਤ ਕਰਦਿਆਂ ਜੋਬਨ ਧਾਲੀਵਾਲ ਨੇ ਕਿਹਾ ਕਿ ਉਹ ਇਨ੍ਹੀਂ ਦਿਨੀਂ ਹਾਲੀਵੁੱਡ ਦੀਆਂ ਫ਼ਿਲਮਾਂ ਵੇਖ ਰਹੇ ਹਨ ਤੇ ਐਕਟਿੰਗ ਦੇ ਗੁਰ ਸਿਖ ਰਿਹਾ ਹਾਂ। ਉਨ੍ਹਾਂ ਕਿਹਾ ਕਿ ਉਹ ਨਿਰਦੇਸ਼ਕ ਵਲ ਜਾਣਾ ਚਾਹੁੰਦਾ ਹਾਂ। ਜੋਬਨ ਨੇ ਕਿਹਾ ਕਿ ਉਹ ਤਿੰਨ ਸਾਲ ਦੀ ਉਮਰ ਤੋਂ ਹੀ ਨਾਟਕ ਖੇਡ ਰਿਹੈ ਤੇ ਉਸ ਨੇ 12ਵੀਂ ਸੇਂਟ ਜੇਵੀਅਰ ਸਕੂਲ ਪਟਿਆਲਾ ਤੋਂ ਕੀਤੀ। ਉਸ ਨੇ ਕਿਹਾ ਕਿ ਉਹ ਧਰਮ ਯੁੱਧ ਮੋਰਚਾ, ਪੱਤਾ ਪੱਤਾ, ਸਿੰਘਾਂ ਦਾ ਵੈਰੀ, ਪਰਜਾਤ ਕੁੜੀ, ਗੁਰਮੁੱਖ, ਨਾਬਰ, ਸਾਵੀ, ਬ੍ਰੋਕਨ ਰਿਲੇਸ਼ਨ (ਸ਼ੋਰਟ ਫਿਲਮ), ਦੱਸੀ ਨਾ ਮੇਰੇ ਬਾਰੇ (ਸੋਂਗ ਮਾਡਲਿੰਗ), ਮਾਂ (ਬਾਈ ਅਮਰਜੀਤ), ਮੁੰਡੇ ਪਿੰਡਾਂ ਦੇ (ਪ੍ਰਮੀਸ਼ ਵਰਮਾ), ਕੰਮ (ਕੰਠ ਕਲੇਰ) ਅਤੇ ਜਿੰਮੇਵਾਰੀਆਂ (ਹਰਦੀਪ ਵਿਰਕ) ਵਰਗੀਆਂ ਫ਼ਿਲਮਾਂ ਵਿਚ ਕਿਰਦਾਰ ਨਿਭਾਅ ਚੁੱਕੇ ਹਨ। ਜ਼ਿਕਰਯੋਗ ਹੈ ਕਿ ਮਸ਼ਹੂਰ ਪੰਜਾਬੀ ਫਿਲਮ 'ਰੁਪਿੰਦਰ ਗਾਂਧੀ' 'ਚ ਬਤੌਰ ਭੋਲਾ ਨਾਮਕ ਕਿਰਦਾਰ ਨਿਭਾਉਣ ਵਾਲਾ ਜਗਜੀਤ ਸਿੰਘ ਸੰਧੂ ਨਿਰਭੈ ਸਿੰਘ ਧਾਲੀਵਾਲ ਕੋਲੋਂ ਹੀ 6 ਸਾਲ ਦੀ ਉਮਰ ਤੋਂ ਲੈ ਕੇ ਗ੍ਰੈਜੁਏਸ਼ਨ ਤਕ ਅਦਾਕਾਰੀ ਦੇ ਗੁਰ ਸਿਖਦਾ ਰਿਹਾ ਹੈ ਤੇ ਅੱਜ ਦੇ ਦੌਰ 'ਚ ਜਗਜੀਤ ਸਿੰਘ ਸੰਧੂ ਕਾਮੀ ਨਾਮੀ ਫ਼ਿਲਮਾਂ 'ਚ ਅਹਿਮ ਰੋਲ ਅਦਾ ਕਰ ਰਿਹਾ ਹੈ ਤੇ ਲੋਕਾਂ ਦੇ ਦਿਲਾਂ 'ਤੇ ਰਾਜ ਵੀ ਕਰ ਰਿਹਾ ਹੈ।