
ਕਣਕ ਦੀ ਖਰੀਦ ਬਾਰੇ ਭੀ ਜਾਇਜਾ ਲਿਆ ਜਾਏਗਾ।
ਚੰਡੀਗੜ੍ਹ 29 ਅਪ੍ਰੈਲ ( ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 30 ਅਪ੍ਰੈਲ ਨੂੰ ਸੂਬੇ ਦੇ ਡਿਪਟੀ ਕਮਿਸ਼ਨਰਾਂ ਤੇ ਐਸ ਐਸ ਪੀਜ ਨਾਲ ਵੀਡੀਉ ਕਾਨਫਰੰਸ ਕਰਨਗੇ। ਹੁਣ ਇਸ ਦਿਨ ਨਿਰਧਾਰਤ ਮੰਤਰੀ ਮੰਡਲ ਦੀ ਮੀਟਿੰਗ ਮੁਲਤਵੀ ਕਰਕੇ 2 ਮਈ ਨੂੰ ਰੱਖ ਦਿਤੀ ਗਈ ਹੈ। 30 ਅਪ੍ਰੈਲ ਨੂੰ ਡਿਪਟੀ ਕਮਿਸ਼ਨਰਾਂ ਤੇ ਐਸ ਐਸ ਪੀਜ ਦੀ ਮੀਟਿੰਗ 'ਚ ਕੋਰੋਣਾ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਅਗਲੀ ਰਣਨੀਤੀ ਤੇ ਚਰਚਾ ਕੀਤੀ ਜਾਵੇਗੀ। ਕਣਕ ਦੀ ਖਰੀਦ ਬਾਰੇ ਭੀ ਜਾਇਜਾ ਲਿਆ ਜਾਏਗਾ।