ਬਹੁਤੇ ਕਾਂਗਰਸ ਵਿਧਾਇਕ ਪਾਰਟੀ ਏਕਤਾ ਲਈ ਕੈਪਟਨ ਤੇ ਸਿੱਧੂ ਵਿਚ ਸੁਲਾਹ, ਸਫ਼ਾਈ ਕਰਵਾਉਣ ਦੇ ਹੱਕ ਵਿਚ
Published : Apr 30, 2021, 10:19 am IST
Updated : Apr 30, 2021, 10:19 am IST
SHARE ARTICLE
Captain Amarinder Singh and Navjot singh sidhu
Captain Amarinder Singh and Navjot singh sidhu

ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੰਘ ਸਿੱਧੂ ਬਾਰੇ ਦਿਤੇ ਬਿਆਨਾਂ ਤੋਂ ਬਾਅਦ ਹੁਣ ਸੂਬੇ ਦੀ ਵਿਰੋਧੀ ਪਾਰਟੀਆਂ ਦੀ ਸਿਆਸਤ ਵੀ ਨਵਜੋਤ ਸਿੱਧੂ ਦੇ ਦੁਆਲੇ ਘੁੰਮਣ ਲੱਗੀ ਹੈ

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੰਘ ਸਿੱਧੂ ਬਾਰੇ ਦਿਤੇ ਬਿਆਨਾਂ ਤੋਂ ਬਾਅਦ ਹੁਣ ਸੂਬੇ ਦੀ ਵਿਰੋਧੀ ਪਾਰਟੀਆਂ ਦੀ ਸਿਆਸਤ ਵੀ ਨਵਜੋਤ ਸਿੱਧੂ ਦੇ ਦੁਆਲੇ ਘੁੰਮਣ ਲੱਗੀ ਹੈ। ਕੈਪਟਨ ਤੇ ਸਿੱਧੂ ਦੇ ਖੁਲ੍ਹੇਆਮ ਆਹਮੋ ਸਾਹਮਣੇ ਹੋ ਜਾਣ ਬਾਅਦ ਹੁਣ ਪ੍ਰਦੇਸ਼ ਕਾਂਗਰਸ ਅੰਦਰ ਵੀ ਨਵੇਂ ਸਮੀਕਰਨ ਬਨਣੇ ਸ਼ੁਰੂ ਹੋ ਗਏ ਹਨ। ਹਾਈ ਕੋਰਟ ਨੇ ਕੋਟਕਪੂਰਾ ਗੋਲੀ ਕਾਂਡ ਬਾਰੇ ਫ਼ੈਸਲੇ ਤੋਂ ਬਾਅਦ ਪੰਜਾਬ ਕਾਂਗਰਸ ਤੇ ਕੈਪਟਨ ਸਰਕਾਰ ਵਿਚ ਵੀ ਭਾਰੀ ਹਿਲਜੁਲ ਵਾਲੀ ਸਥਿਤੀ ਬਣ ਚੁੱਕੀ ਹੈ। 

Captain Amarinder SinghCaptain Amarinder Singh

ਇਸੇ ਦਾ ਨਤੀਜਾ ਹੈ ਕਿ ਮੁੱਖ ਮੰਤਰੀ ਨੂੰ ਪਾਰਟੀ ਵਿਧਾਇਕਾਂ ਨਾਲ ਲਗਾਤਾਰ ਦੋ ਦਿਨ ਮੀਟਿੰਗਾਂ ਕਰਨੀਆਂ ਪਈਆਂ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵੇ ਦੇ ਅਸਤੀਫ਼ੇ ਦੀ ਪੇਸ਼ਕਸ਼ ਦੀਆਂ ਖ਼ਬਰਾਂ ਬਾਅਦ ਵੀ ਕਾਂਗਰਸ ਤੇ ਸਰਕਾਰ ਅੰਦਰ ਬੇਅਦਬੀ ਤੇ ਗੋਲੀ ਕਾਂਡ ਦੇ ਮੁੱਦੇ ਨੂੰ ਲੈ ਕੇ ਗੰਭੀਰ ਮੰਥਨ ਚਲ ਰਿਹਾ ਹੈ।

Sunil JakharSunil Jakhar

ਮੁੱਖ ਮੰਤਰੀ ਵਲੋਂ ਸਪੱਸ਼ਟ ਤੌਰ ’ਤੇ ਨਵਜੋਤ ਸਿੱਧੂ ਦੇ ਟਵੀਟਾਂ ਦੇ ਜਵਾਬ ਵਿਚ ਕੀਤੇ ਪਲਟਵਾਰ ਬਾਅਦ ਹੁਣ ਸੂਬੇ ਦੀਆਂ ਪ੍ਰਮੁੱਖ ਵਿਰੋਧੀ ਪਾਰਟੀਆ ਨੇ ਨਵਜੋਤ ਸਿੱਧੂ ’ਤੇ ਡੋਰੇ ਪਾਉਣੇ ਸ਼ੁਰੂ ਕਰ ਦਿਤੇ ਹਨ। ਆਮ ਆਦਮੀ ਪਾਰਟੀ ਦੇ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਸਿੱਧੇ ਤੌਰ ’ਤੇ ਨਵਜੋਤ ਸਿੱਧੂ ਨੂੰ ਉਨ੍ਹਾਂ ਦੀ ਪਾਰਟੀ ਵਿਚ ਆਉਣ ਦੀ ਪੇਸ਼ਕਸ਼ ਕਰ ਰਹੇ ਹਨ। ਇਸੇ ਤਰ੍ਹਾਂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵਾਲੇ ਟਕਸਾਲੀ ਅਕਾਲੀ ਗਰੁਪ ਵੀ ਨਵਜੋਤ ਸਿੱਧੂ ਨੂੰ ਉਨ੍ਹਾਂ ਨਾਲ ਆਉਣ ਦੀ ਪੇਸ਼ਕਸ਼ ਕਰ ਰਹੇ ਹਨ।

Sukhdev singh Sukhdev Singh Dhindsa

ਹੁਣ ਤਾਂ ਭਾਜਪਾ ਨੇ ਵੀ ਸਿੱਧੂ ਲਈ ਦਰਵਾਜ਼ੇ ਖੋਲ੍ਹ ਦਿਤੇ ਹਨ। ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਕਹਿ ਰਹੇ ਹਨ ਕਿ ਸਿੱਧੂ ਭਾਜਪਾ ਵਿਚੋਂ ਹੀ ਗਏ ਹਨ ਅਤੇ ਜੇ ਉਹ ਬਿਨਾਂ ਸ਼ਰਤ ਭਾਜਪਾ ਦਾ ਪ੍ਰੋਗਰਾਮ ਮੰਨ ਕੇ ਵਾਪਸ ਆਉਣਾ ਚਾਹੁਣ ਤਾਂ ਉਨ੍ਹਾਂ ਦਾ ਸਵਾਗਤ ਹੈ। ਇਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਤੇ ਸਿਮਰਜੀਤ ਸਿੰਘ ਬੈਂਸ ਵੀ ਨਵਜੋਤ ਸਿੱਧੂ ਨੂੰ ਨਵਾਂ ਬਦਲ ਬਣਾ ਕੇ ਅਗਵਾਈ ਕਰਨ ਦੀ ਪੇਸ਼ਕਸ਼ ਕਰ ਰਹੇ ਹਨ।

CM Punjab and Navjot singh sidhuCaptain Amarinder Singh and Navjot singh sidhu

ਇਸੇ ਦੌਰਾਨ ਕਾਂਗਰਸ ਅੰਦਰ ਵੀ ਕਈ ਵਿਧਾਇਕ ਸਿੱਧੂ ਨਾਲ ਜੁੜ ਰਹੇ ਹਨ ਤੇ ਪ੍ਰਗਟ ਸਿੰਘ ਤਾਂ ਖੁਲ੍ਹੇਆਮ ਸਿੱਧੂ ਦੇ ਸਮਰਥਨ ਵਿਚ ਬਾਹਰ ਆ ਚੁੱਕੇ ਹਨ। ਜ਼ਿਆਦਾਤਰ ਕਾਂਗਰਸ ਵਿਧਾਇਕ ਇਸ ਸਮੇਂ ਪਾਰਟੀ ਵਿਚ ਏਕਤਾ ਕਾਇਮ ਰੱਖਣ ਦੇ ਪੱਖ ਵਿਚ ਹਨ ਤੇ ਉਹ ਚਾਹੁੰਦੇ ਹਨ ਕਿ ਕੈਪਟਨ ਤੇ ਸਿੱਧੂ ਵਿਚ ਸੁਲਾਹ ਸਫ਼ਾਈ ਕਰਵਾ ਕੇ ਹਾਈਕਮਾਨ ਮਾਮਲੇ ਨੂੰ ਸੁਲਝਾਏ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਹਾਈ ਕੋਰਟ ਦੇ ਫ਼ੈਸਲੇ ਬਾਅਦ ਪੈਦਾ ਹੋਈ ਨਵੀਂ ਸਥਿਤੀ ਦੇ ਚਲਦੇ ਆਉਣ ਵਾਲੇ ਦਿਨਾਂ ਵਿਚ ਪ੍ਰਦੇਸ਼ ਕਾਂਗਰਸ ਤੇ ਸਰਕਾਰ ਅੰਦਰ ਵੀ ਵੱਡੀ ਚੁਨੌਤੀ ਪੈਣਾ ਹੋ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement