ਲੁਧਿਆਣਾ ਵਿਚ ਵਧਿਆ ਗਰਮੀ ਦਾ ਪ੍ਰਕੋਪ, ਟੁੱਟਿਆ ਤਿੰਨ ਸਾਲ ਦਾ ਰਿਕਾਰਡ
Published : Apr 30, 2021, 11:13 am IST
Updated : Apr 30, 2021, 11:13 am IST
SHARE ARTICLE
File Photo
File Photo

ਗਰਮੀ ਅਪ੍ਰੈਲ ਮਹੀਨੇ ਦੇ ਅੰਤ ਵਿਚ ਇਸ ਹੱਦ ਤੱਕ ਵਧ ਗਈ ਹੈ ਕਿ ਲੋਕ ਗਰਮੀ ਤੋਂ ਬਚਣ ਲਈ ਵੱਧ ਤੋਂ ਵੱਧ ਤਰਲ ਪਦਾਰਥਾਂ ਦੀ ਵਰਤੋਂ ਕਰ ਰਹੇ ਹਨ।

ਲੁਧਿਆਣਾ (ਰਾਜਵਿੰਦਰ ਸਿੰਘ)- ਉੱਤਰੀ ਭਾਰਤ ਵਿਚ ਗਰਮੀ ਦਾ ਪ੍ਰਕੋਪ ਅਚਾਨਕ ਵਧਣ ਲੱਗਾ ਹੈ ਅਤੇ ਬੀਤੇ ਦਿਨ ਪਾਰਾ 41 ਡਿਗਰੀ ਤੋਂ ਵੀ ਪਾਰ ਰਿਹਾ। ਜਿਸ ਨੇ ਬੀਤੇ ਤਿੰਨ ਸਾਲ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ ਅਤੇ ਗਰਮੀ ਅਪ੍ਰੈਲ ਮਹੀਨੇ ਦੇ ਅੰਤ ਵਿਚ ਇਸ ਹੱਦ ਤੱਕ ਵਧ ਗਈ ਹੈ ਕਿ ਲੋਕ ਗਰਮੀ ਤੋਂ ਬਚਣ ਲਈ ਵੱਧ ਤੋਂ ਵੱਧ ਤਰਲ ਪਦਾਰਥਾਂ ਦੀ ਵਰਤੋਂ ਕਰ ਰਹੇ ਹਨ।

SummerSummer

ਇਸ ਦੇ ਨਾਲ ਹੀ ਲੋਕ ਕੋਰੋਨਾ ਮਹਾਂਮਾਰੀ ਤੋਂ ਵੀ ਆਪਣਾ ਬਚਾਅ ਕਰਨ ਲਈ ਆਪਣੇ ਇਮਿਊਨ ਸਿਸਟਮ ਨੂੰ ਤੰਦਰੁਸਤ ਰੱਖਣ ਲਈ ਵੀ ਐਨਰਜੀ ਵਾਲੀਆਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰ ਰਹੇ ਹਨ। ਲੋਕ ਗਰਮੀ ਤੋਂ ਬਚਣ ਲਈ ਤਰਲ ਪਦਾਰਥ ਦੀ ਵਰਤੋਂ ਕਰ ਰਹੇ ਨੇ ਜੂਸ ਦੀਆਂ ਦੁਕਾਨਾਂ ਤੇ ਭੀੜ ਲੱਗੀ ਹੋਈ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਤਰਲ ਪਦਾਰਥ ਨਾ ਸਿਰਫ਼ ਗਰਮੀ ਤੋਂ ਬਚਾਉਂਦੇ ਹਨ ਸਗੋਂ ਇਮਿਊਨਿਟੀ ਵੀ ਵਧਾਉਂਦੇ ਹਨ ਤਾਂ ਜੋ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕੇ।

Photo

ਉਧਰ ਜੂਸ ਦੀ ਦੁਕਾਨ ਵਾਲਿਆਂ ਦਾ ਵੀ ਇਹੀ ਕਹਿਣਾ ਹੈ ਕਿ ਗਰਮੀ ਵਧਣ ਨਾਲ ਸ਼ੀਲਤਾ ਵਧੀ ਹੈ ਪਰ ਸਰਕਾਰ ਵੱਲੋਂ ਜੋ ਪੰਜ ਵਜੇ ਤੋਂ ਬਾਅਦ ਲਾਕਡਾਊਨ ਲਗਾ ਦਿੱਤਾ ਜਾਂਦਾ ਹੈ ਉਸ ਕਰਕੇ ਦੁਕਾਨਾਂ ਬੰਦ ਕਰਨੀਆਂ ਪੈਂਦੀਆਂ ਹਨ ਅਤੇ ਕੰਮਕਾਰ ਨਹੀਂ ਚਲਦਾ ਕਿਉਂਕਿ ਜ਼ਿਆਦਾਤਰ ਲੋਕ ਸ਼ਾਮ ਨੂੰ ਹੀ ਬਾਰ ਨਿਕਲਦੇ ਹਨ ਜਾਂ ਕੰਮਾਂ ਕਾਰਾਂ ਤੋਂ ਵਿਹਲੇ ਹੁੰਦੇ ਹਨ। ਸਿਰਫ਼ ਸਾਮ ਦਾ ਵੇਲਾ ਹੀ ਪੈਸੇ ਕਮਾਉਣ ਦਾ ਹੁੰਦਾ ਹੈ ਉਸ ਨੂੰ ਵੀ ਸਰਕਾਰ ਨੇ ਲਾਕਡਾਊਨ ਲਗਾ ਕੇ ਬੰਦ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਗਰਮੀ ਵਧਣ ਨਾਲ ਕੰਮ ਤਾਂ ਵਧਿਆ ਹੈ ਪਰ ਨਾਲ ਹੀ ਦੂਜੇ ਪਾਸੇ ਕੋਰੋਨਾ ਨੇ ਕੰਮ 'ਤੇ ਕਾਫ਼ੀ ਮਾੜਾ ਅਸਰ ਪਾਇਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement