
ਵੀਡੀਓ ਵਾਇਰਲ ਹੋਂਂਣ ਤੋਂ ਬਾਆਦ ਪੁਲਿਸ ਨੇ ਕਲਯੁਗੀ ਪਿਓ ਨੂੰ ਕੀਤਾ ਗ੍ਰਿਫਤਾਰ
ਰਾਮਪੁਰਾ ਫੂਲ: ਪੰਜਾਬ ਦੇ ਰਾਮਪੁਰਾ ਫੂਲ ਵਿੱਚ ਇੱਕ ਕਲਯੁਗੀ ਪਿਓ ਨੇ ਆਪਣੀ 8 ਸਾਲ ਦੀ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਸ ਨੇ ਧੀ ਦੇ ਗਲੇ ਵਿਚ ਕੱਪੜਾ ਪਾ ਕੇ ਉਸਦੀ ਕੁੱਟਮਾਰ ਕੀਤੀ। ਜਦੋਂ ਨਸ਼ੇ 'ਚ ਧੁੱਤ ਪਿਤਾ ਇਹ ਹਰਕਤ ਕਰ ਰਿਹਾ ਸੀ ਤਾਂ ਬੱਚੀ ਮਨਪ੍ਰੀਤ ਕੌਰ ਉੱਚੀ-ਉੱਚੀ ਚੀਕਾਂ ਮਾਰ ਰਹੀ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪਿਤਾ ਦੀ ਪਛਾਣ ਹੋਈ।
PHOTO
ਜਿਸਦੇ ਬਾਅਦ ਪੁਲਿਸ ਨੇ ਜੁਵੇਨਾਇਲ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੇ ਦੱਸਿਆ ਕਿ ਉਹ ਆਪਣੀ ਧੀ ਕਾਰਨ ਆਪਣੀ ਪਤਨੀ ਨਾਲ ਲੜਦਾ ਰਹਿੰਦਾ ਸੀ, ਜਿਸ ਕਾਰਨ ਉਹ ਉਸ ਦੀ ਕੁੱਟਮਾਰ ਕਰਦਾ ਸੀ। ਉਸ ਨੇ ਧੀ ਮਨਪ੍ਰੀਤ ਕੌਰ ਨੂੰ ਗੋਦ ਲਿਆ ਸੀ।
ਮੁਲਜ਼ਮ ਪਿਤਾ ਨਿਰਮਲ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਪਤੀ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਧੀ ਮਨਪ੍ਰੀਤ ਉੱਥੇ ਹੀ ਰਹਿ ਗਈ। ਵੀਡੀਓ ਦੇਖ ਕੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਉਸ ਨੇ ਦੋਸ਼ ਲਾਇਆ ਕਿ ਨਿਰਮਲ ਨੇ ਇਕ ਹੋਰ ਔਰਤ ਨੂੰ ਘਰ ਵਿਚ ਰੱਖਿਆ ਹੋਇਆ ਹੈ। ਉਸ ਨੇ ਇਸ ਬੇਟੀ ਨੂੰ ਪਿੰਡ ਦੀਨਾ ਕਾਂਗੜ ਤੋਂ ਗੋਦ ਲਿਆ ਹੈ। ਉਸ ਨੂੰ ਘਰੋਂ ਬਾਹਰ ਕੱਢਦੇ ਸਮੇਂ ਬੇਟੀ ਨੂੰ ਆਪਣੇ ਨਾਲ ਨਹੀਂ ਲਿਜਾਣ ਦਿੱਤਾ ਗਿਆ। ਰਾਜਵਿੰਦਰ ਨੇ ਕਿਹਾ ਕਿ ਉਹ ਬੇਟੀ ਨੂੰ ਮਾਰਨਾ ਚਾਹੁੰਦਾ ਸੀ।
ਇਸ ਮਾਮਲੇ ਵਿੱਚ ਰਾਮਪੁਰਾ ਦੇ ਸਹਾਰਾ ਕਲੱਬ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਲਜ਼ਮ ਦੀ ਪਛਾਣ ਕਰ ਲਈ। ਜਿਸ ਤੋਂ ਬਾਅਦ ਜਦੋਂ ਉਹ ਮੁਲਜ਼ਮ ਨਿਰਮਲ ਦੇ ਘਰ ਪਹੁੰਚੇ ਤਾਂ ਉਹ ਸਾਮਾਨ ਪੈਕ ਕਰ ਚੁੱਕਾ ਸੀ। ਉਦੋਂ ਪਤਾ ਲੱਗਾ ਸੀ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਫਰਾਰ ਹੋਣ ਦੀ ਤਿਆਰੀ 'ਚ ਸੀ। ਹਾਲਾਂਕਿ ਉਸ ਦੀ ਪਤਨੀ ਨੇ ਮਾਮਲਾ ਦਰਜ ਕਰਵਾ ਦਿੱਤਾ ਹੈ। ਜਿਸ ਕਾਰਨ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਥਾਣਾ ਰਾਮਪੁਰਾ ਦੇ ਐਸਐਚਓ ਦਰਸ਼ਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਪਹਿਲਾਂ ਪਤਨੀ ਦੀ ਕੁੱਟਮਾਰ ਕੀਤੀ। ਫਿਰ ਬੇਟੀ ਦੀ ਕੁੱਟਮਾਰ ਕੀਤੀ। ਜਿਸ ਤਰ੍ਹਾਂ ਉਹ ਕੁੱਟ ਰਿਹਾ ਹੈ, ਉਸ ਨਾਲ ਬੱਚੇ ਦੀ ਮੌਤ ਹੋ ਸਕਦੀ ਸੀ। ਮਾਂ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਬੱਚੇ ਨੂੰ ਹੁਣ ਮਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।