ਫਰੀਦਕੋਟ : ਖੇਤੀਬਾੜੀ ਅਫ਼ਸਰ ਨੇ ਖਾਦ, ਬੀਜ ਅਤੇ ਦਵਾਈਆਂ ਦੇ ਵਿਕਰੇਤਾਵਾਂ ਦੀ ਕੀਤੀ ਅਚਨਚੇਤ ਚੈਕਿੰਗ
Published : Apr 30, 2023, 1:53 pm IST
Updated : Apr 30, 2023, 1:54 pm IST
SHARE ARTICLE
photo
photo

ਐਕਟ ਦੇ ਅਨੁਸਾਰ ਆਪਣਾ ਕਾਰੋਬਾਰ ਨਾ ਕਰਨ ਵਾਲੇ ਵਿਕਰੇਤਾਵਾਂ ਨੂੰ ਕਾਰਨ ਦੱਸੋ ਨੋਟਿਸ ਵੀ ਕੱਢੇ ਜਾਣਗੇ

 

ਫ਼ਰੀਦਕੋਟ : ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਗੁਰਵਿੰਦਰ ਸਿੰਘ ਦੇ ਐਕਸ਼ਨ ਪਲਾਨ ਅਨੁਸਾਰ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਵੱਲੋਂ ਆਪਣੀ ਇਨਫੋਰਸਮੈਂਟ ਟੀਮ ਡਾ. ਰੁਪਿੰਦਰ ਸਿੰਘ ਅਤੇ ਡਾ. ਰਮਨਦੀਪ ਸਿੰਘ ਏ.ਡੀ.ਓਜ਼ ਦੁਆਰਾ ਫਰੀਦਕੋਟ ਦੇ ਖਾਦ, ਬੀਜ ਅਤੇ ਦਵਾਈਆਂ ਦੇ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। 

photo

ਇਸ ਦੌਰਾਨ ਮੈਸ. ਤਾਊ ਐਂਡ ਕੰਪਨੀ, ਮੈਸ. ਵਿਪੁਨ ਕੁਮਾਰ ਐਂਡ ਕੰਪਨੀ ਅਤੇ ਮੈਸ. ਓਮ ਪ੍ਰਕਾਸ਼ ਐਂਡ ਸੰਨਜ਼ ਦੇ ਪਰੀਮਾਈਸਜ਼ ਅਤੇ ਗੋਦਾਮਾਂ ਦੀ ਚੈਕਿੰਗ ਕਰਦਿਆਂ ਖਾਦ ਦਾ ਇੱਕ ਦਵਾਈਆਂ ਦੇ ਤਿੰਨ ਅਤੇ ਬੀਜਾਂ ਦੇ ਦੋ ਸੈਂਪਲ ਲਏ ਗਏ। ਸਾਰਾ ਰਿਕਾਰਡ ਚੈਕ ਕਰਦਿਆਂ ਅਧਿਕਾਰ-ਪੱਤਰ ਦਰਜ ਨਾ ਕਰਵਾਉਣ ਕਰਕੇ ਬੀਜ ਦੀ ਸੇਲ ਵੀ ਬੰਦ ਕਰ ਦਿੱਤੀ ਗਈ। ਐਕਟ ਦੇ ਅਨੁਸਾਰ ਆਪਣਾ ਕਾਰੋਬਾਰ ਨਾ ਕਰਨ ਵਾਲੇ ਵਿਕਰੇਤਾਵਾਂ ਨੂੰ ਕਾਰਨ ਦੱਸੋ ਨੋਟਿਸ ਵੀ ਕੱਢੇ ਜਾਣਗੇ ਅਤੇ ਸੈਂਪਲ ਫੇਲ ਹੋਣ ਦੀ ਸੂਰਤ ਵਿਚ ਲਾਇਸੈਂਸ ਰੱਦ ਕੀਤੇ ਜਾ ਸਕਦੇ ਹਨ।

ਡਾ. ਗਿੱਲ ਨੇ ਜ਼ਿਲ੍ਹੇ ਦੇ ਸਮੂਹ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਟਾਕ ਰਜਿਸਟਰ ਅਤੇ ਸਟਾਕ ਬੋਰਡ ਰੋਜ਼ਾਨਾ ਪੂਰੇ ਕਰਨ, ਪੱਕੇ ਬਿੱਲ ’ਤੇ ਕਿਸਾਨਾਂ ਨੂੰ ਸੇਲ ਕਰਨ। ਕੰਪਨੀਆਂ ਦੇ ਅਧਿਕਾਰ-ਪੱਤਰ ਦਰਜ ਕਰਵਾਉਣ, ਬਾਹਰਲੇ ਜ਼ਿਲ੍ਹਿਆਂ ਨੂੰ ਨਾ ਸਮਾਨ ਲੈਣ ਅਤੇ ਨਾ ਹੀ ਵੇਚਣ। ਆਪਣੇ ਗੋਦਾਮਾਂ ਦੀ ਐਡੀਸ਼ਨ ਵੀ ਕਰਵਾ ਲੈਣ। ਕੁਤਾਹੀ ਕਰਨ ਵਾਲੇ ਵਿਕਰੇਤਾਵਾਂ ’ਤੇ ਸਖ਼ਤ ਕਾਰਵਾਈ ਹੋਵੇਗੀ।

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement